Skip to content
Independent perspectives. Global stories.
BREAKING

ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ ਲਗਾਇਆ

Share this story

ਫਰੀਦਕੋਟ, 25 ਜੁਲਾਈ (ਸਰਬਜੀਤ ਸਿੰਘ, ਗੁਰਜੀਤ ਰੋਮਾਣਾ)- ਅੱਜ ਡੇਰਾ ਸਮਾਧਾਂ  ਫਰੀਦਕੋਟ ਵਿਖੇ ਖੇਤੀ ਵਿਰਾਸਤ ਮਿਸ਼ਨ  ਜੈਤੋ ਵੱਲੋਂ  ਰਜਿੰਦਰ ਦਾਸ ਰਿੰਕੂ ਦੇ ਸਹਿਯੋਗ ਨਾਲ ਆਰਗੈਨਿਕ ਖੇਤੀ ਨੂੰ  ਉਤਸ਼ਾਹਿਤ ਕਰਨ ਲਈ ਸੈਮੀਨਾਰ ਲਗਾਇਆ ਗਿਆ। ਇਸ ਸਮੇਂ  ਵੱਖ-ਵੱਖ ਬੁਲਾਰਿਆਂ ਨੇ ਇਸ ਸਬੰਧੀ  ਜਾਣਕਾਰੀ ਦਿੰਦਿਆਂ ਦੱਸਿਆ  ਕਿ  ਖੇਤੀ ਵਿਚ  ਰਸਾਇਣਾਂ ਦੀ ਅੰਨੇਵਾਹ ਵਰਤੋਂ ਜਿੱਥੇ ਮਨੁੱਖੀ ਸਿਹਤ  ਉਪਰ ਮਾਰੂ  ਅਸਰ ਪਾ ਰਹੀ ਹੈ। ਉਥੇ ਵਾਤਾਵਰਣ ਨੂੰ ਵੀ ਪ੍ਰਦੂਸ਼ਿਤ ਕਰ ਰਹੀ ਹੈ।  ਬੁਲਾਰਿਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੰਨਾਂ ਜਹਿਰਾਂ ਦੀ ਵਰਤੋਂ ਕਾਰਨ  ਪੰਜਾਬ ਵਿਚ  ਮਨੁੱਖ ਸਭ ਤੋਂ ਵੱਧ ਪ੍ਰਭਾਵਤ  ਹੋ ਰਹੇ ਹਨ।  ਪਿੱਛਲੇ ਸਮੇਂ  ਹੋਈ ਖੋਜ ਤੋਂ ਪਤਾ ਲੱਗਾ ਹੈ ਕਿ  ਪੰਜਾਬੀਆਂ

ਦੇ  ਖੂਨ ਵਿਚ 6 ਤੋਂ  15 ਤਰ੍ਹਾਂ ਦੇ ਕੀੜੇਮਾਰ ਜਹਿਰ  ਵੱਡੀ ਮਾਤਰਾ ਵਿਚ ਹਨ।  ਪੀ.ਜੀ.ਆਈ. ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਔਰਤਾਂ ਤੇ ਮਰਦਾਂ ਵਿਚ ਜਿਆਦਾਤਰ ਜਿਸ ਤਰ੍ਹਾਂ ਦੇ  ਕੈਂਸਰ  ਪਾਏ ਜਾ ਰਹੇ ਹਨ ਉਸ ਦਾ ਸਿੱਧਾ ਸਬੰਧ  ਵਾਤਾਵਰਣੀ ਜਹਿਰਾਂ ਦੇ ਨਾਲ ਹੈ।
ਇਨ੍ਹਾਂ ਜਹਿਰਾਂ ਕਾਰਨ ਸ਼ਰੀਰ ਦੀ ਪ੍ਰਤੀਰੋਧੀ  ਸ਼ਕਤੀ ਕਮਜੋਰ ਪੈ ਜਾਂਦੀ ਹੈ। ਪਰਜਨਨ ਅੰਗਾਂ ਉਪਰ  ਮਾਰੂ ਅਸਰ ਪੈਂਦਾ ਹੈ। ਜਿਸ ਕਾਰਨ ਅੱਜ ਮਨੁੱਖ  ਪ੍ਰੇਸ਼ਾਨ ਹੋ ਚੁੱਕਾ ਹੈ ਅਤੇ  ਇਸ ਨਾਲ ਬੇਔਲਾਦ ਜੋੜਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਇੰਨਾਂ ਜਹਿਰਾਂ ਦੇ ਮਾਰੂ ਪ੍ਰਭਾਵ ਕਾਰਨ ਬੱਚੇ  ਅਪੰਗ ਪੈਦਾ ਹੋ ਰਹੇ ਹਨ  ਜਾਂ  ਮੰਦਬੁੱਧੀ  ਪੈਦਾ ਹੋ ਰਹੇ ਹਨ।  ਇੰਨਾਂ ਮਾਰੂ ਜਹਿਰਾਂ ਦੇ ਪ੍ਰਭਾਵ ਕਾਰਨ ਸ਼ੂਗਰ, ਮੋਟਾਪਾ, ਦਮਾ, ਮਿਰਗੀ, ਐਲਰਜੀ, ਮਾਨਸਿਕ ਰੋਗ ਦਾ ਸ਼ਿਕਾਰ ਮਨੁੱਖ ਹੋ ਰਿਹਾ ਹੈ। ਇਨ੍ਹਾਂ ਬੁਲਾਰਿਆਂ ਨੇ ਦੱਸਿਆ ਕਿ  ਆਰਗੈਨਿਕ ਖੇਤੀ ਨਾਲ  ਜਿੱਥੇ ਅਸੀ  ਵਧੀਆ  ਅਤੇ ਤੰਦਰੁਸਤ  ਫਸਲ  ਪੈਦਾ ਕਰ ਸਕਦੇ ਹਾਂ ਉਥੇ   ਵੱਧ ਲਾਭ ਵੀ ਪ੍ਰਾਪਤ ਕਰ ਸਕਦੇ ਹਾਂ। ਇਹਨਾਂ  ਜਹਿਰਾਂ ਦੀ  ਵਰਤੋਂ ਦੀ ਥਾਂ ਤੇ  ਅਸੀਂ ਘਰੇਲੂ  ਵਸਤਾਂ  ਦਾ ਉਪਯੋਗ ਕਰਕੇ  ਖੇਤੀ ਨੂੰ  ਨੁਕਸਾਨ ਪਹੁੰਚਾਉਣ ਵਾਲੇ  ਕੀੜਿਆਂ ਦੀ  ਰੋਕਥਾਮ ਕਰ ਸਕਦੇ ਹਾਂ।  ਬੁਲਾਰਿਆਂ ਨੇ  ਖੱਟੀ ਲੱਸੀ, ਕੱਚੇ ਦੁੱਧ, ਨਿੰਬੂ ਦੇ ਰਸ, ਚਿੱਟੀ ਫਟਕੜੀ ਆਦਿ  ਘਰੇਲੂ  ਵਸਤਾਂ ਦੇ ਉਪਯੋਗ  ਬਾਰੇ ਵਿਸਥਾਰ ਨਾਲ ਚਾਨਣ  ਪਾਇਆ।
ਉਨ੍ਹਾਂ  ਨੇ ਕਿਸਾਨਾਂ ਨੂੰ ਆਪਣੀ ਜਮੀਨ ਅਨੁਸਾਰ  ਵੱਖ-ਵੱਖ  ਮਾਡਲ ਅਪਨਾਉਣ  ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਜਿਸ ਦਾ  ਕਿਸਾਨਾਂ  ਨੇ ਸਵਾਗਤ ਕੀਤਾ।  ਇੰਨਾਂ ਕਿਸਾਨਾਂ ਨੇ ਦੱਸਿਆ ਕਿ  ਉਹ  ਔਰਗੈਨਿਕ  ਖੇਤੀ  ਕਰਕੇ  ਮਨੁੱਖੀ ਸਿਹਤ  ਤੇ  ਵਾਤਾਵਰਣ ਵਿਚ ਬਚਾਉਣ ਵਿਚ ਆਪਣਾ ਬਣਦਾ  ਯੋਗਦਾਨ ਦੇਣਗੇ। ਇਸ ਸਮੇਂ ਗੁਰਪ੍ਰੀਤ ਦੱਬੜੀਖਾਨਾ,  ਜਗਤਾਰ  ਜੈਤੋ, ਗੁਰਪ੍ਰੀਤ ਪੰਜਗਰਾਂਈ,  ਬੇਅੰਤ ਸਿੰਘ, ਸੁਖਪਾਲ ਸਿੰਘ, ਸਰਪੰਚ ਚੰਦ ਬਾਜਾ, ਪੰਮਾ ਪ੍ਰਧਾਨ,  ਗੁਰਸੇਵਕ ਸਿੰਘ, ਮਨੀ ਗੁਪਤਾ, ਪਰਵਿੰਦਰ ਗੋਰਾ, ਅੰਮ੍ਰਿਤਪਾਲ ਨੰਬਰਦਾਰ,  ਨਛੱਤਰ ਸਿੰਘ, ਸੁਖਮੰਦਰ ਭੋਲੂ ਵਾਲਾ ਤੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

WRITTEN BY