ਖੰਨਾ, 25 ਜੁਲਾਈ (ਕੇ ਐਲ ਸਹਿਗਲ)- ਸ਼ਹਿਰ ਦੇ ਸਮਰਾਲਾ ਰੋਡ ਪੁਲ ਦੇ ਥੱਲੇ ਸ਼ੁੱਕਰਵਾਰ ਦੀ ਦੁਪਿਹਰ ਇੱਕ ਬੰਬ ਵਰਗੀ ਚੀਜ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਨੂੰ ਖਾਲੀ ਪਲਾਟ ਵਿੱਚ ਦੁਕਾਨਦਾਰਾਂ ਨੇ ਪਈ ਦੇਖਿਆ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਏਐਸਆਈ ਪ੍ਰਮੋਦ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਸੇਫਟੀ ਲਈ ਆਸਪਾਸ ਮਿੱਟੀ ਦੀ ਬੋਰੀਆਂ ਲਗਵਾ ਦਿੱਤੀਆਂ। ਇਸ ਚੀਜ਼ ਦੀ ਜਾਂਚ ਕਰਨ ਅਤੇ ਨਸ਼ਟ ਕਰਨ ਲਈ ਪੰਜਾਬ ਆਰਮਡ ਪੁਲਿਸ ਜ¦ਧਰ ਨੂੰ ਸੂਚਨਾ ਦਿੱਤੀ ਗਈ। ਪੁਿਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਵਸਤੂ ਕਬਾੜ ਦੇ ਸਾਮਾਨ ਨਾਲ ਆ ਗਈ ਹੋਵੇਗੀ। ਬੰਬਨੁਮਾ ਹੋਣ ਕਰਕੇ ਕਿਸੇ ਡਰ ਕਰਕੇ ਪੁੱਲ ਦੇ ਥੱਲੇ ਸੁੱਟ ਦਿੱਤੀ ਗਈ ਹੋਣੀ ਹੈ। ਪੁਲਿਸ ਤਫਤੀਸ਼ ਵਿੱਚ ਲੱਗੀ ਹੋਈ ਹੈ।



