ਵਿਦੇਸ਼ੀ ਨਿਵੇਸ਼ਕਾਂ ਨੂੰ ‘ਇਨਵੈਸਟ ਪੰਜਾਬ’ ’ਚ ਭਾਗੀਦਾਰ ਬਣਨ ਦਾ ਸੱਦਾ
ਜਲੰਧਰ/ਨਵੀਂ ਦਿੱਲੀ 24 ਜੁਲਾਈ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ‘ਇਨਵੈਸਟ ਪੰਜਾਬ’ ਦੀ ਸਫਲਤਾ ਦੀ ਕਹਾਣੀ ਵਿਚ ਮੋਹਰੀ ਭਾਗੀਦਾਰ ਬਣਨ ਲਈ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਇਕ ਸਾਲ ਅੰਦਰ 163 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ 15000 ਕਰੋੜ ਰੁਪੈ ਦਾ ਨਿਵੇਸ਼ ਹੋਇਆ ਹੈ। ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਦੂਜੇ ਨਿਵੇਸ਼ਕ ਸੰਮੇਲਨ ਸਬੰਧੀ ਵਿਦੇਸ਼ੀ ਨਿਵੇਸ਼ਕਾਂ, ਅੰਤਰਰਾਸ਼ਟਰੀ ਵਪਾਰਕ ਸੰਸਥਾਵਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਤੇ ਪ੍ਰਤੀਨਿਧੀਆਂ ਨਾਲ ਇਕ ਵਿਚਾਰ ਵਟਾਂਦਰਾ ਸ਼ੈਸ਼ਨ ਦੌਰਾਨ ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਿਵੇਸ਼ ਲਈ 300 ਏਕੜ ਜ਼ਮੀਨ ਪਹਿਲਾਂ ਹੀ ਉਪਲਬਧ ਹੈ, ਜਿਸ
ਸਬੰਧੀ ਹਰ ਤਰ੍ਹਾਂ ਦੀਆਂ ਮਨਜ਼ੂਰੀਆਂ ਪਹਿਲਾਂ ਦੀ ਪ੍ਰਾਪਤ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ 2000 ਏਕੜ ਹੋਰ ਜ਼ਮੀਨ ਵੀ ਉਦਯੋਗਿਕ ਪ੍ਰਾਜੈਕਟਾਂ ਲਈ ਉਪਲਬਧ ਕਰਵਾਉਣ ਵਾਸਤੇ ਪੰਜਾਬ ਸਰਕਾਰ ਵਲੋਂ ਪ੍ਰਸ਼ਾਸ਼ਕੀ ਪ੍ਰਕ੍ਰਿਆ ਆਰੰਭੀ ਜਾ ਚੁੱਕੀ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਕ ਕ੍ਰਾਂਤੀਕਾਰੀ ਕਦਮ ਤਹਿਤ ਪੰਜਾਬ ਸਰਕਾਰ ਵਲੋਂ ਪੰਜਾਬ ਇਨਵੈਸਟਰ ਆਫਿਸ ਦੀ ਸਥਾਪਨਾ ਕੀਤੀ ਗਈ, ਜਿਸਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ 30 ਵਿਭਾਗਾਂ ਦੀਆਂ ਸ਼ਕਤੀਅ੍ਯਾਂ ਦਿੱਤੀਅ੍ਯਾਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਤਜ਼ਰਬਾ ਕਿਸੇ ਵੀ ਸਰਕਾਰ ਵਲੋਂ ਨਹੀਂ ਕੀਤਾ ਗਿਆ ਅਤੇ ਇਸਦੇ ਬਹੁਤ ਸਾਰਥਿਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ‘ਕਿਸੇ ਵੀ ਪ੍ਰਾਜੈਕਟ ਦੀ ਸਥਾਪਨਾ ਲਈ ਲੋੜੀਂਦੀਆਂ ਮਨਜ਼ੂਰੀਆਂ ਲਈ ਲੱਗਣ ਵਾਲਾ ਸਮਾਂ ਕੇਵਲ 38 ਦਿਨ ਰਹਿ ਗਿਆ ਹੈ, ਜਿਸ ਨੂੰ ਹੋਰ ਘਟਾਕੇ 30 ਦਿਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਤਹਿਤ ਹੀ 163 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਨ੍ਹਾਂ ਤਹਿਤ 15000 ਕਰੋੜ ਰੁਪੈ ਦਾ ਨਿਵੇਸ਼ ਹੋਣ ਦੇ ਨਾਲ-ਨਾਲ ਇਹ ਵਿਭਾਗ ਸਾਰੇ ਦੇਸ਼ ਲਈ ਰਾਹ ਦਸੇਰਾ ਬਣ ਗਈ ਹੈ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ ਪ੍ਰਕ੍ਰਿਆ ਏਨੀ ਆਸਾਨ ਕਰ ਦਿੱਤੀ ਗਈ ਹੈ ਕਿ ਨਿਵੇਸ਼ਕਾਂ ਨੂੰ ਕੇਵਲ ਇਕ ਵਿਅਕਤੀ, ਇਕ ਫੋਨ ਨੰਬਰ ਤੇ ਇਕ ਸਿਰਨਾਵੇਂ ’ਤੇ ਹੀ ਸੰਪਰਕ ਕਰਨ ਦੀ ਲੋੜ ਹੈ। ਕੁਝ ਦੇਸ਼ਾਂ ਦੇ ਰਾਜਦੂਤਾਂ ਤੇ ਵੱਖ-ਵੱਖ ਉਦਯੋਗਿਕ ਤੇ ਵਪਾਰਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਵਲੋਂ ਉਪ ਮੁੱਖ ਮੰਤਰੀ ਨਾਲ ਵਿਚਾਰ ਚਰਚਾ ਕੀਤੀ ਗਈ। ਦੱਖਣੀ ਕੋਰੀਆ ਦੇ ਰਾਜਦੂਤ ਜੂਨ ਗਿਊ ਲੀ ਨੇ ਪੰਜਾਬ ਸਰਕਾਰ ਦੀਆਂ ਨਿਵੇਸ਼ਕ ਪੱਖੀ ਨੀਤੀਆਂ ਦਾ ਸਮਰਥਨ ਕਰਦੇ ਹੋਏ ਵਿਸ਼ੇਸ਼ ਕਰਕੇ ਵੈਟ ਵਿਚ ਛੋਟ ਦਾ ਜ਼ੋਰਦਾਰ ਸਵਾਗਤ ਕੀਤਾ। ਚੀਨ ਦੇ ਪ੍ਰਤੀਨਿਧੀਆਂ ਵਲੋਂ ਵੀ ਪੰਜਾਬ ਵਿਚ ਮੌਜੂਦ ਨਿਵੇਸ਼ਕ ਪੱਖੀ ਮਾਹੌਲ ਤੇ ਜ਼ਮੀਨ ਐਕਵਾਇਰ ਕਰਨ ਦੀ ਆਦਰਸ਼ ਨੀਤੀ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਅਨੇਕਾਂ ਹੋਰ ਪ੍ਰਵਾਸੀ ਨਿਵੇਸ਼ਕਾਂ ਨੇ ਪੰਜਾਬ ਸਰਕਾਰ ਵਲੋਂ ਨਿਵੇਸ਼ਕ੍ਯਾਂ ਲਈ ਕੀਤੇ ਯਤਨਾਂ ਤੇ ਰਿਆਇਤਾਂ ਬਾਰੇ ਜਾਣਨ ਵਿਚ ਉਤਸੁਕਤਾ ਦਿਖਾਈ।
ਇਸ ਮੌਕੇ ਪੰਜਾਬ ਨਿਵੇਸ਼ ਬਿਊਰੋ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਨੁਰਿੱਧ ਤਿਵਾੜੀ ਨੇ ਵਪਾਰਕ ਪ੍ਰਤੀਨਿਧਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਸਾਂਤਮਈ ਮਾਹੌਲ ਦੇ ਨਾਲ-ਨਾਲ ਵਪਾਰਕ ਗਤੀਵਿਧੀਆਂ ਲਈ ਉਸਾਰੂ ਮਾਹੌਲ ਹੈ। ਨਿਵੇਸ਼ਕ ਸੰਮੇਲਨ ਸਬੰਧੀ ਹੋਏ ਸ਼ੈਸ਼ਨ ਦੌਰਾਨ ਮੁੱਖ ਤੌਰ ’ਤੇ ਦੱਖਣੀ ਕੋਰੀਆ ਦੇ ਰਾਜਦੂਤ ਜੂਨ ਗਿਊ ਲੀ, ਮੋਰਾਕੋ ਦੇ ਰਾਜਦੂਤ ਲਰਬੀ ਰੀਫਾਗ,ਤਾਈਵਾਨ ਦੇ ਆਰਥਿਕ ਸਕੱਤਰ ਜੈਫ ਹੂਆਂਗ, ਪੋਲੈਂਡ ਦੀ ਵਪਾਰਕ ਵਿਕਾਸ ਮੈਨੇਜ਼ਰ ਸੀਮਸ ਬਹਿਲ, ਪ੍ਰਮੁੱਖ ਵਪਾਰਕ ਅਧਿਕਾਰੀ (ਉ¤ਤਰੀ ਭਾਰਤ) ਰਾਬਿਨ ਕੈਸੇਲਰ, ਉ¤ਤਰੀ ਭਾਰਤ ਦੇ ਕੋਆਰਡੀਨੇਟਰ ਜੋਨਾਥਨ ਕੈਸਲਰ,ਚੀਨ ਦੀ ਮਨਿਸਟਰ ਕੌਂਸਲਰ ਲੀ ਬੀਜਾਨ, ਯੂ.ਕੇ. ਦੇ ਉਪ ਹਾਈ ਕਮਿਸ਼ਨਰ ਡੇਵਿਡ ਲੀਓਟ, ਵਿਨੈ ਗੁਪਤਾ ਟਰੇਡ ਕਮਿਸ਼ਨਰ (ਦਿੱਲੀ ਦਫਤਰ), ਗੁਰਬੰਸ ਸੋਬਤੀ ਟਰੇਡ ਕਮਿਸ਼ਨਰ (ਚੰਡੀਗ਼ੜ੍ਹ ਦਫਤਰ) ਕੈਨੇਡਾ , ਲੀਕਾ ਮਾਨ ਕੌਸਲਰ ਆਰਥਿਕ ਸੇਵਾਵਾਂ ਫਰਾਂਸ, ਟਰੇਡ ਕਮਿਸ਼ਨਰ ਜੀਓਰੀ ਹਾਰਵੇ, ਨੇਹਾ ਗਰੋਵਰ ਬਿਜਨਸ ਡਿਵੈਲਪਮੈਂਟ ਮੈਨੇਜਮੈਟ ਐਜ਼ੂਕੇਸ਼ਨ , ਆਸਟ੍ਰੇਲੀਆ, ਵੀ.ਏ. ਇਸਕਨਦਰ ਸੈਕਿੰਡ ਸੈਕਟਰੀ ( ਆਰਿਥਕ ਮਾਮਲੇ) ਮਲੇਸ਼ੀਆ, ਚਿਟਰਾਪੋਰਨ ਲੀਟਾਵੈਵਿਟ ਸੈਕਿੰਡ ਸੈਕਟਰੀ (ਆਰਥਿਕ ਮਾਮਲੇ), ਸੀ.ਪੀ.ਐਸ. ਥਾਈ ਫੂਡ ਕੰਪਨੀ ਦੇ ਮਾਲਕ ਟੈਪ ਟੈਪਸੇਟਿਟ , ਇਲੀਟਰਾ ਵੀਰੋਨ ਸੈਕਿੰਡ ਸੈਕਟਰੀ (ਆਰਥਿਕ ਤੇ ਕਾਮਰਸ), ਐਨਤੋਲੀਆ ਸਿਮੋਨੀਲੀ ਸੀਨੀਅਰ ਵਪਾਰਕ ਅਧਿਕਾਰੀ,ਡਾ. ਅਮੈਨਦੋ ਸਕਾਰਪਰਾ ਟਰੇਡ ਕਮਿਸ਼ਨਰ , ਡਾ. ਮਾਰਟੀਨੋ ਕੈਸਟੀਲਾਨੀ ਡਿਪਟੀ ਟਰੇਡ ਕਮਿਸ਼ਨਰ ਇਟਲੀ, ਕਸ਼ਨਨ ਦਾਰਾ ਫਸਟ ਸੈਕਟਰੀ (ਆਰਥਿਕ) ਸਿੰਗਾਪੁਰ, ਕਾਰਲੋਸ ਜਿਮੈਂਜ਼ , ਐਦਾ ਪੀਰੇਜ਼ ਪੋਮਾਰਸ, ਮੁੱਖ ਆਰਥਿਕ ਤੇ ਵਪਾਰਕ ਕੌਸਲਰ ਇਨੈਵਸਟਮੈਂਟ ਸਲਾਹਕਾਰ , ਸਪੇਨ, ਬੈਲਜ਼ੀਅਮ ਦੀ ਆਰਥਿਕ ਕੌਸਲਰ ਐਨਟੋਨੀ ਡੈਲਕੋਰਟ, ਸਵੀਡਨ ਦੇ ਸੈਕਿੰਡ ਸੈਕਟਰੀ ਪੈਟਸੀ ਮੌਟੈਚ ਤੇ ਮਾਰਕਸ ਹੋਲਕਨੈਕਟ ਹਾਜ਼ਰ ਸਨ। ਇਸ ਮੌਕੇ ਇਨਵੈਸਟਮੈਂਟ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਕਰਨ ਅਵਤਾਰ ਸਿੰਘ, ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੇ ਰੈਂਜ਼ੀਡੈਂਟ ਕਮਿਸ਼ਨਰ ਕਲਪਨਾ ਮਿੱਤਲ ਬਰੂਆ ਹਾਜ਼ਰ ਸਨ।



