Skip to content
Independent perspectives. Global stories.
BREAKING

ਬਿਹਾਰ ਵਿਧਾਨ ਪ੍ਰੀਸ਼ਦ ਚੋਣਾਂ ਵਿੱਚ ਭਾਜਪਾ ਨੂੰ ਵੱਡੀ ਕਾਮਯਾਬੀ, ਨਿਤਿਸ਼ ਨੂੰ ਝਟਕਾ

Share this story

ਪਟਨਾ, 10 ਜੁਲਾਈ (ਪੀ. ਟੀ.)- ਬਿਹਾਰ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਗੱਠਜੋੜ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ।ਭਾਜਪਾ ਆਪਣੇ ਦਮ ’ਤੇ ਜੇ.ਡੀ.ਯੂ-ਆਰ.ਜੀ.ਡੀ-ਕਾਂਗਰਸ ਗੱਠਜੋੜ ’ਤੇ ਭਾਰੀ ਪਈ ਹੈ।ਐਨ.ਡੀ.ਏ. ਗੱਠਜੋੜ (ਭਾਜਪਾ-ਐਲ.ਜੇ.ਪੀ.-ਆਰ.ਐਲ.ਐਸ.ਪੀ.) ਨੂੰ 24 ਸੀਟਾਂ ਵਿਚੋਂ 13 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ। ਉਥੇ ਹੀ ਜੇ.ਡੀ.ਯੂ-ਆਰ.ਜੇ.ਡੀ. ਤੇ ਕਾਂਗਰਸ ਗਠਜੋੜ ਦੇ ਖਾਤੇ ’ਚ 9 ਸੀਟਾਂ ਗਈਆਂ ਹਨ। ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਗੌਰਤਲਬ ਹੈ ਕਿ ਇਨ੍ਹਾਂ ਚੋਣਾਂ ‘ਚ 152 ਉਮੀਦਵਾਰਾਂ ਦਾ ਸਿਆਸੀ ਭਵਿੱਖ ਦਾਅ ’ਤੇ ਸੀ। ਇਨ੍ਹਾਂ ਚੋਣਾਂ ਨੂੰ ਆਗਾਮੀ ਸਤੰਬਰ-ਅਕਤੂਬਰ ਮਹੀਨੇ ’ਚ ਸੰਭਾਵਿਤ ਬਿਹਾਰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾ ਰਿਹਾ ਸੀ।

WRITTEN BY