ਵਿਆਨਾ, 10 ਜੁਲਾਈ (ਪੀ. ਟੀ.)- ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਈਰਾਨ ਪ੍ਰਮਾਣੂ ਵਾਰਤਾ ਤੋਂ ਹਟਣ ਦੀ ਧਮਕੀ ਦਿੰਦੇ ਹੋਏ ਸੰਕੇਤ ਦਿ¤ਤਾ ਹੈ ਕਿ ਕੂਟਨੀਤਕ ਤਹਿਰਾਨ ਨਾਲ ਸਮਝੌਤਾ ਨਹੀਂ ਕਰ ਪਾਉਣਗੇ ਤੇ ਦੇਰੀ ਹੋਣ ਨਾਲ ਜਲਦੀ ਹੀ ਸਮਝੌਤੇ ਦੇ ਅਮਰੀਕੀ ਯਤਨ ਜਟਿਲ ਹੋ ਜਾਣਗੇ। ਈਰਾਨ ਨੇ ਇਸ ‘ਤੇ ਤਤਕਾਲ ਪ੍ਰਤੀਕਿਰਿਆ ਦਿੰਦੇ ਹੋਏ ਅਮਰੀਕਾ ਤੇ ਉਸ ਦੇ ਯੂਰਪੀਅਨ ਸਹਿਯੋਗੀਆਂ ‘ਤੇ ਗਤੀਰੋਧ ਪੈਦਾ ਕਰਨ ਦਾ ਦੋਸ਼ ਲਗਾਇਆ ਹੈ। ਕੈਰੀ ਤੇ ਹੋਰ ਪ¤ਛਮੀ ਅਧਿਕਾਰੀਆਂ ਨੇ ਕਿਹਾ ਕਿ ਈਰਾਨ ਨੇ ਆਪਣੇ ਪ੍ਰਮਾਣੂ ਪ੍ਰੋਗਰਾਮ ਵਾਪਸ ਲੈਣ ਲਈ ਹੁਣ ਤ¤ਕ ਕੋਈ ਵ¤ਡਾ ਰਾਜਨੀਤਕ ਫ਼ੈਸਲਾ ਨਹੀਂ ਲਿਆ ਹੈ ਪਰ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਤੇ ਉਸ ਦੇ ਸਾਂਝੀਦਾਰ ਈਰਾਨ ਨੂੰ ਪ੍ਰਮਾਣੂ ਗਤੀਵਿਧੀਆਂ ਦੀ ਆਗਿਆ ਦੇ ਪ¤ਧਰ ‘ਤੇ ਤਹਿਰਾਨ ਖਿਲਾਫ ਲਗਾਈ ਗਈਆਂ ਆਰਥਿਕ ਬੰਦਸ਼ਾਂ ਖਤਮ ਕਰ
ਨ ਸਬੰਧੀ ਕਈ ਵਾਅਦਿਆਂ ਤੋਂ ਆਪਣੇ ਕਦਮ ਪਿ¤ਛੇ ਖਿ¤ਚ ਰਹੇ ਹਨ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਇਹ ਖ਼ਤਮ ਨਾ ਹੋਣ ਵਾਲਾ ਸਿਲਸਿਲਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਫੈਸਲੇ ਲਈ ਹਮੇਸ਼ਾ ਇੰਤਜ਼ਾਰ ਨਹੀਂ ਕਰ ਸਕਦੇ। ਜੇ ਸਖ਼ਤ ਫੈਸਲੇ ਨਹੀਂ ਲਏ ਗਏ ਤਾਂ ਉਹ ਇਸ ਪ੍ਰਕਿਰਿਆ ਨੂੰ ਸਮਾਪਤ ਕਰਨ ਲਈ ਤਿਆਰ ਹਨ। ਈਰਾਨ ਦੇ ਨਾਲ ਉਸ ਦੇ ਪ੍ਰਮਾਣੂ ਪ੍ਰੋਗਰਾਮ ਸਬੰਧੀ ਸਮਝੌਤੇ ਲਈ ਪਿਛਲੇ 13 ਦਿਨਾਂ ਤੋਂ ਗ¤ਲਬਾਤ ਹੋ ਰਹੀ ਹੈ।


