ਮੈਰੀਲੈਂਡ, 8 ਜੁਲਾਈ (ਡਾ. ਗਿੱਲ)- ਪੰਜਾਬ ਪ੍ਰਾਂਤ ਨੂੰ ਵਿਕਾਸ ਅਤੇ ਆਧੁਨਿਕ ਸਹੂਲਤਾਂ ਨਾਲ ਲੈਸ ਕਰਨ ਲਈ ਮੈਰੀਲੈਂਡ ਸਟੇਟ ਪੰਜਾਬ ਨਾਲ ਸਿਸਟਰ ਸਟੇਟ ਸੰਧੀ ਕਰਨਾ ਚਾਹੁੰਦੀ ਹੈ, ਜਿਸ ਲਈ ਪਿਛਲੇ ਚਾਰ ਸਾਲਾਂ ਤੋਂ ਐਨਆਰਆਈ ਪੰਜਾਬੀ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨਰ ਜ਼ੋਰ ਲਗਾ ਰਹੇ ਹਨ। ਉਨ੍ਹਾਂ ਨੇ ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਏਜੰਡਾ ਦਿੱਤਾ ਸੀ। ਪਰ ਉਹ ਠੰਡੇ ਬਸਤੇ ਵਿੱਚ ਪੈ ਗਿਆ, ਜਿਸ ਦਾ ਮੁੱਖ ਕਾਰਨ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਸਨ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਨੂੰ ਅਕਤੂਬਰ 2014 ਵਿੱਚ ਡਾ. ਸੁਰਿੰਦਰ ਗਿੱਲ ਨੇ ਗਵਰਨਰ ਵੱਲੋਂ ਦਿੱਤੇ ਦਸਤਾਵੇਜ਼ ਦਿੱਤੇ ਗਏ ਪਰ ਉਨ੍ਹਾਂ ਨੇ ਵੀ ਇਸ ਪ੍ਰੋਜੈਕਟ ਨੂੰ ਅਗਾਂਹ ਨਾ ਤੋਰਿਆ ਜਿਸ ਕਰਕੇ ਇਹ ਪ੍ਰੋਜੈਕਟ ਆਂਧਰਾ ਪ੍ਰਦੇਸ਼ ਸਟੇਟ ਲੈ ਗਈ। ਪਰ ਮੈਰੀਲੈਂਡ ਗਵਰਨਰ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਜਿਸ ਵਿੱਚ ਡਾ. ਸੁਰਿੰਦਰ
ਗਿੱਲ, ਗੁਰਚਰਨ ਸਿੰਘ ਵਰਲਡ ਬੈਂਕ, ਅਮਰ ਸਿੰਘ ਮੱਲੀ, ਬਲਜਿੰਦਰ ਸਿੰਘ ਸ਼ੰਮੀ ਅਤੇ ਜਸਦੀਪ ਸਿੰਘ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਜੋ ਪੰਜਾਬ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਨੂੰ ਬਿਹਤਰ ਸੂਬਾ ਬਣਾਉਣ ਵਿੱਚ ਮਦਦ ਕਰਨ।
ਗੌਰਤਲਬ ਹੈ ਕਿ ਨਵੇਂ ਬਣੇ ਗਵਰਨਰ ਲੈਰੀ ਹੋਗਨ ਮੈਰੀਲੈਂਡ ਨੇ ਇਸ ਪ੍ਰੋਜੈਕਟ ਨੂੰ ਸੁਰਜੀਤ ਕਰਕੇ ਅਕਾਲੀ ਦਲ ਐਨ ਆਰ ਆਈ ਦੇ ਵਾਸ਼ਿੰਗਟਨ ਡੀਸੀ ਦੇ ਮੁੱਖ ਬੁਲਾਰੇ ਸਤਪਾਲ ਬਰਾੜ ਰਾਹੀਂ ਨੇਪੜੇ ਚੜ੍ਹਨ ਦਾ ਉਪਰਾਲਾ ਕੀਤਾ ਹੈ। ਜਿਸ ਸਬੰਧੀ ਜਥੇਦਾਰ ਤੋਤਾ ਸਿੰਘ ਨਾਲ ਫੋਨ ’ਤੇ ਸੰਪਰਕ ਕਰਕੇ ਇਸ ਪ੍ਰੋਜੈਕਟ ਨੂੰ ਪ੍ਰਵਾਨਤ ਕਰਨ ਸਬੰਧੀ ਗੱਲ ਕੀਤੀ ਗਈ। ਜਥੇਦਾਰ ਤੋਤਾ ਸਿੰਘ ਐਨਆਰਆਈ ਮਸਲਿਆਂ ਨੇ ਉ¤ਤਰ ਵਿੱਚ ਕਿਹਾ ਕਿ ਇਸ ਪ੍ਰੋਜੈਕਟ ਦੇ ਪੇਪਰ ਦੁਬਾਰਾ ਮੁਹਈਆ ਕਰਵਾਏ ਜਾਣ ਤਾਂ ਜੋ ਇਸ ਪ੍ਰੋਜੈਕਟ ਨੂੰ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨੇਪਰੇ ਚਾੜ੍ਹਿਆ ਜਾਵੇ।
ਜ਼ਿਕਰਯੋਗ ਹੈ ਕਿ ਜੇਕਰ ਇਸ ਪ੍ਰੋਜੈਕਟ ਨੂੰ ਪੰਜਾਬ ਪ੍ਰਵਾਨਗੀ ਦੇ ਦਿੰਦਾ ਹੈ ਤਾਂ ਟਰਾਂਸਪੋਰਟ, ਖੇਤੀ, ਸਿਖਿਆ, ਇੰਡਸਟਰੀ, ਆਈ ਟੀ ਤੇ ਸਭਿਆਚਾਰਕ ਵਿੱਚ ਪੰਜਾਬ ਮੋਹਰੀ ਬਣ ਜਾਵੇਗਾ ਅਤੇ ਅਧੁਨਿਕ ਸਹੂਲਤਾਂ ਨਾਲ ਲੈਸ ਹੋ ਜਾਵੇਗਾ। ਸੀਨੀਅਰ ਅਕਾਲੀ ਨੇਤਾ ਸਤਪਾਲ ਬਰਾੜ ਦਾ ਕਹਿਣਾ ਹੈ ਕਿ ਜੇਕਰ ਇਹ ਪ੍ਰੋਜੈਕਟ ਅਕਾਲੀ ਸਰਕਾਰ ਪ੍ਰਵਾਨ ਕਰ ਲੈਂਦੀ ਹੈ ਤਾਂ 2017 ਦੀਆਂ ਚੋਣਾਂ ਸਹਿਜੇ ਹੀ ਅਕਾਲੀ ਦਲ ਜਿੱਤ ਜਾਵੇਗਾ। ਹੁਣ ਸਿਸਟਰ ਸਟੇਟ ਦਾ ਪ੍ਰੋਜੈਕਟ ਅਕਾਲੀ ਬੀਜੇਪੀ ਸਰਕਾਰ ਦੇ ਹੱਥ ਹੈ ਕਿ ਉਹ ਇਸ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਦੇ ਹਨ। ਐਨਆਰਆਈ ਪੰਜਾਬੀ ਅਕਾਲੀ ਦਲ ਵਫਦ ਦੀ ਇੰਤਜਾਰ ਵਿੱਚ ਹਨ ਜੋ ਜਥੇਦਾਰ ਤੋਤਾ ਸਿੰਘ ਕੈਬਨਿਟ ਮੰਤਰੀ ਦੀ ਆਗਵਾਈ ਵਿੱਚ 18 ਜੁਲਾਈ ਨੂੰ ਪੁਹੰਚ ਰਿਹਾ ਹੈ। ਦੇਖਣ ਵਾਲੀ ਗੱਲ ਹੈ ਕਿ ਇਹ ਵਫਦ ਕੀ ਕਰਦਾ ਹੈ, ਸਾਰੇ ਇੰਤਜ਼ਾਰ ਵਿੱਚ ਹਨ।



