Skip to content
Independent perspectives. Global stories.
BREAKING

ਸ਼ਿਵਰਾਜ ਦੇ ਕਰੀਬੀਆਂ ਤੋਂ ਕੀਤੀ ਜਾਵੇ ਪੁ¤ਛਗਿਛ : ਉਮਾ ਭਾਰਤੀ

Share this story

ਭੋਪਾਲ- ਕੇਂਦਰੀ ਮੰਤਰੀ ਤੇ ਮ¤ਧ ਪ੍ਰਦੇਸ਼ ਦੀ ਸਾਬਕਾ ਮੁ¤ਖ ਮੰਤਰੀ ਉਮਾ ਭਾਰਤੀ ਨੇ ਵਿਆਪਮ ਘੁਟਾਲੇ ‘ਤੇ ਸਨਸਨੀਖ਼ੇਜ਼ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਵਿਆਪਮ ਘੁਟਾਲੇ ਦੀ ਜਾਂਚ ‘ਚ ਮੁ¤ਖ ਮੰਤਰੀ ਸ਼ਿਵਰਾਜ ਸਿੰਘ ਦੇ ਕਰੀਬੀਆਂ ਤੋਂ ਵੀ ਪੁ¤ਛਗਿਛ ਹੋਣੀ ਚਾਹੀਦੀ ਹੈ। ਮੁ¤ਖ ਮੰਤਰੀ ਸ਼ਿਵਰਾਜ ‘ਤੇ ਖੁਦ ਦੀ ਪਾਰਟੀ ਦੇ ਨੇਤਾਵਾਂ ਦੇ ਹਮਲੇ ਸ਼ੁਰੂ ਹੋ ਗਏ ਹਨ। ਇਕ ਧੜਾ ਸ਼ਿਵਰਾਜ ਦੇ ਪ¤ਖ ਹੈ ਤੇ ਦੂਜਾ ਸ਼ਿਵਰਾਜ ਦੇ ਖਿਲਾਫ ਹੋ ਗਿਆ ਹੈ। ਗੌਰਤਲਬ ਹੈ ਕਿ ਸਨਿ¤ਚਰਵਾਰ ਨੂੰ ਪ¤ਤਰਕਾਰ ਅਕਸ਼ੈ ਸਿੰਘ, ਐਤਵਾਰ ਨੂੰ ਜਬਲਪੁਰ ਦੇ ਡੀਨ ਡਾਕਟਰ ਅਰੁਣ ਸ਼ਰਮਾ ਤੇ ਸੋਮਵਾਰ ਨੂੰ ਇਕ ਐਸ.ਆਈ. ਦੀ ਮੌਤ ਤੋਂ ਬਾਅਦ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾ ਕੇਂਦਰੀ ਮੰਤਰੀ ਉਮਾ ਭਾਰਤੀ ਨੇ ਕਿਹਾ ਕਿ ਮ¤ਧ ਪ੍ਰਦੇਸ਼ ਦੇ ਵਿਆਪਮ ਘੁਟਾਲੇ ‘ਚ ਹੋਈ ਮੌਤਾਂ ਦੀ ਗਿਣਤੀ ਤੋਂ ਉਹ ਸਹਿਮੀ ਹੋਏ ਹਨ।

ਜਲ ਸਰੋਤ ਮੰਤਰੀ ਉਮਾ ਨੇ ਇਕ ਅੰਗਰੇਜ਼ੀ ਅਖ਼ਬਾਰ ਨੂੰ ਕਿਹਾ ਕਿ ਮ¤ਧ ਪ੍ਰਦੇਸ਼ ‘ਚ ਹੋਈਆਂ ਮੌਤਾਂ ਦੇ ਕਾਰਨ ਸਹਿਮ ਦਾ ਮਾਹੌਲ ਹੈ ਤੇ ਉਹ ਖੁਦ ਨਾਲ ਜੁੜੇ ਹੋਏ ਲੋਕਾਂ ਦੇ ਜੀਵਨ ਨੂੰ ਲੈ ਕੇ ਭੈ-ਭੀਤ ਹਨ। ਉਨ੍ਹਾਂ ਨੇ ਕਿਹਾ ਮੰਤਰੀ ਹੋਣ ਦੇ ਬਾਵਜੂਦ ਉਹ ਡਰੇ ਹੋਏ ਹਨ। ਉਹ ਮੁ¤ਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਆਪਣਾ ਡਰ ਦਾ ਕਾਰਨ ਦ¤ਸਣਗੇ। ਉਮਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸਭ ਤੋਂ ਪਹਿਲਾ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਾਉਣ ਦੀ ਗ¤ਲ ਕਹੀ ਸੀ। ਉਮਾ ਨੇ ਕਿਹਾ ਕਿ ਦੋਸ਼ੀ ਦੇ ਬਿਆਨ ਅਨੁਸਾਰ ਐਫ.ਆਈ.ਆਰ. ‘ਚ ਉਨ੍ਹਾਂ ਦਾ ਨਾਮ ਵੀ ਦਿ¤ਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਚ ਉਨ੍ਹਾਂ ਦੇ ਨਾਮ ਨੂੰ ਘਸੀਟੇ ਜਾਣ ਤੋਂ ਉਹ ਹੈਰਾਨ ਸਨ। ਇਸ ਲਈ ਉਨ੍ਹਾਂ ਨੇ ਇਸ ਦੀ ਸੀ.ਬੀ.ਆਈ. ਜਾਂਚ ਕਰਾਉਣ ਲਈ ਕਿਹਾ ਸੀ।

WRITTEN BY