ਵੈਸ਼ਾਲੀ, 27 ਜੂਨ (ਪੀ.ਟੀ.)- ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਪਲਸ ਪੋਲੀਓ ਅਭਿਆਨ ਦੇ ਦੌਰਾਨ ਇੱਕ ਬੱਚੇ ਦੀ ਮੌਤ ਹੋ ਗਈ। ਉਥੇ ਹੀ ਖ਼ੁਰਾਕ ਲੈਣ ਵਾਲੇ ਕਈ ਬੱਚੇ ਬਿਮਾਰ ਹੋ ਗਏ ਹਨ। ਕੈਂਪ ’ਚ ਮੌਜੂਦ ਡਾਕਟਰ ਨੇ ਇੰਜੈੱਕਸ਼ਨ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਅਭਿਆਨ ਦੇ ਤਹਿਤ ਦਿੱਤੇ ਗਏ ਪੋਲੀਓ – ਬੀਸੀਜੀ ਟੀਕੇ ਦੀ ਗੁਣਵੱਤਾ ‘ਤੇ ਸ਼ੱਕ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਵੈਸ਼ਾਲੀ ਤੋਂ ਇਲਾਵਾ ਜਮੁਈ ਤੇ ਮਧੇਪੁਰਾ ਜ਼ਿਲ੍ਹੇ ‘ਚ ਵੀ ਬੁੱਧਵਾਰ ਤੋਂ ਪੰਜ ਦਿਨਾ ਪੋਲੀਓ ਖ਼ਤਮ ਕਰਨ ਦਾ ਅਭਿਆਨ ਚਲਾਇਆ ਜਾ ਰਿਹਾ ਹੈ।



