Skip to content
Independent perspectives. Global stories.
BREAKING

ਮੀਡੀਆ ਵੱਲੋਂ ਪੁਲਿਸ ਅਧਿਕਾਰੀਆਂ ਖਿਲਾਫ ਭੇਜੀਆਂ ਸ਼ਿਕਾਇਤਾਂ ਨਹੀਂ ਕਰਦੀ ਸਵੀਕਾਰ

Share this story

ਫਿਰੋਜ਼ਪੁਰ, 25 ਜੂਨ (ਸਤਨਾਮ ਸਿੰਘ ਭੁੱਲਰ)- ਰਾਜ ਦੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸਿੱਧਾ ਸਰਕਾਰ ਤੱਕ ਪੁਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਆਪਣੇ ਦੂਜੇ ਕਾਰਜਕਾਲ ’ਚ ਸੂਚਨਾ ਅਤੇ ਤਕਨਾਲੋਜੀ ਦਾ ਸਹਾਰਾ ਲੈ ਕੇ ਪਬਲਿਕ ਗਰੀਵੈਂਸ ਪੋਰਟਲ ਲਾਂਚ ਕੀਤਾ ਗਿਆ ਜਿਸ ਰਾਹੀਂ ਰਾਜ ਦੇ ਆਮ ਲੋਕ ਆਪਣੀਆਂ ਸ਼ਿਕਾਇਤਾਂ ਮੁੱਖ ਮੰਤਰੀ ਪੰਜਾਬ ਤੋਂ ਲੈ ਕੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੱਕ ਸਿੱਧੇ ਘਰੋਂ ਹੀ ਭੇਜ ਸਕਦੇ। ਆਮ ਲੋਕਾਂ ਵੱਲੋਂ ਸ਼ਿਕਾਇਤਾਂ ਭੇਜੀਆਂ ਵੀ ਗਈਆਂ ਪਰ ਜਾਂ ਤਾਂ ਬਹੁਤੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੋਈ ਅਤੇ ਜਿਨ੍ਹਾਂ ਤੇ ਹੋਈ ਉਹਨਾਂ ਤੇ ਵੀ ਬਹੁਤੇ ਇਨਸਾਫ ਨੂੰ ਤਰਸਦੇ ਰਹੇ। ਹਾਲਾਤ ਇਥੋਂ ਤੱਕ ਬਦਤਰ ਸੀ ਕਿ ਮੁੱਖ ਮੰਤਰੀ ਦੇ ਦਫਤਰ ਤੋਂ ਸੰਬੰਧਤ

ਅਧਿਕਾਰੀਆਂ ਨੂੰ ਕਾਰਵਾਈ ਲਈ ਕਿਹਾ ਜਾਂਦਾ ਰਿਹੈ ਪਰ ਅੱਗੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀ ਕਾਰਗੁਜ਼ਾਰੀ ਐਨੀ ਘਟੀਆ ਪੱਧਰ ’ਤੇ ਪੁੱਜ ਗਈ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਪ੍ਰਮੁੱਖ ਸਕੱਤਰ  ਦੇ ਦਫਤਰਾਂ  ਨੂੰ ਵਾਰ ਵਾਰ ਰਿਮਾਂਈਡਰ ਸੰਬੰਧਤ ਅਧਿਕਾਰੀਆਂ ਨੂੰ ਭੇਜਣੇ ਪਏ। ਕੋਈ ਨਤੀਜਾ ਸਾਹਮਣੇ ਆਉਂਦਾ ਨਾ ਵੇਖ ਕੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵੱਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਅਤੇ ਸਿੱਧਾ ਉਹਨਾਂ ਤੱਕ ਪੁੱਜਦਾ ਕਰਨ ਲਈ ਨਿੱਜੀ ਈਮੇਲ ਸੁਕਹਬਰਿਬੳਦੳਲ20140ਗਮੳਲਿ.ਚੋਮ     ਜਾਰੀ ਕਰਕੇ ਮੀਡੀਆ ਰਾਹੀਂ ਪ੍ਰਚਾਰਿਤ ਵੀ ਕੀਤੀ ਗਈ ਪਰ ਹੁਣ ਉਪ ਮੁੱਖ ਮੰਤਰੀ ਦੀ ਇਸ ਈ ਮੇਲ ਨੂੰ ਵੀ ਗ੍ਰਹਿਣ ਲੱਗ ਗਿਆ ਹੈ।  ਪੁਲਸੀਆ ਕਹਿਰ ਦੇ ਸਤਾਏ ਕੁਝ ਪੀੜਤ ਜਦੋਂ ਸਾਡੇ ਇਸ ਪੱਤਰਕਾਰ ਕੋਲ ਸਰਕਾਰ ਤੋਂ ਇਨਸਾਫ ਦੁਆਉਣ ਲਈ ਪਹੁੰਚੇ ਤਾਂ ਸਾਡੇ ਇਸ ਪੱਤਰਕਾਰ ਨੇ ਆਪਣੀ ਨਿੱਜੀ ਈਮੇਲ ਪਰੲਸਸਡ੍ਰਰ6920ਗਮੳਲਿ.ਚੋਮ ਰਾਹੀਂ ਜਨਤਾ ’ਚ ਪੰਜਾਬ ਸਰਕਾਰ ਦਾ ਅਕਸ ਖਰਾਬ ਕਰ ਰਹੇ ਕੁਝ ਪੁਲਿਸ ਅਧਿਕਾਰੀਆਂ ਦੇ ਖਿਲਾਫ ਪੀੜਤਾਂ ਦੀਆਂ ਸ਼ਿਕਾਇਤਾਂ  ਉਪ ਮੁੱਖ ਮੰਤਰੀ ਦੀ ਈਮੇਲ ਤੇ ਭੇਜੀਆਂ ਪਰ ਹੈਰਾਨਕੁੰਨ ਕਰਨ ਵਾਲੀ ਗੱਲ ਉਦੋਂ ਬਣ ਗਈ ਜਦੋਂ ਉਪ ਮੁੱਖ ਮੰਤਰੀ ਦੀ ਈਮੇਲ ਨੇ ਪੁਲਿਸ ਅਧਿਕਾਰੀਆਂ ਖਿਲਾਫ ਪਹੁੰਚੀਆਂ ਸ਼ਿਕਾਇਤਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।  ਉਪ ਮੁੱਖ ਮੰਤਰੀ ਦਾ ਨਿੱਜੀ ਦਿਲਚਸਪੀ ਲੈ ਕੇ  ਕੀਤਾ ਗਿਆ ਵੱਡਾ ਉਪਰਾਲਾ ਵੀ ਕਾਰਗਰ ਸਿੱਧ ਨਾ ਹੋਇਆ ਤਾਂ ਪੁਲਸੀਆ ਧੱਕੇਸ਼ਾਹੀ ਤੇ ਕਿਵੇਂ ਲਗਾਮ ਕੱਸੀ ਜਾਊ।

WRITTEN BY