ਨਵੀਂ ਦਿੱਲੀ, 22 ਜੂਨ (ਪੀ. ਟੀ.)- ਉੱਚਤਮ ਅਦਾਲਤ ਨੇ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ‘ਚ ਪੱਤਰਕਾਰ ਜਗੇਂਦਰ ਸਿੰਘ ਦੀ ਕਥਿਤ ਤੌਰ ‘ਤੇ ਸਾੜ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਦਰਜ ਅਰਜ਼ੀ ‘ਤੇ ਅੱਜ ਕੇਂਦਰ ਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਨਿਆਮੂਰਤੀ ਐਮ ਵਾਈ ਇਕਬਾਲ ਤੇ ਨਿਆਮੂਰਤੀ ਅਰੁਣ ਮਿਸ਼ਰਾ ਦੀ ਪੀਠ ਨੇ ਕੇਂਦਰ ਤੇ ਹੋਰ ਪੱਖਾਂ ਨੂੰ ਕਿਹਾ ਕਿ ਉਹ ਦੋ ਹਫ਼ਤੇ ਦੇ ਅੰਦਰ ਆਪਣੇ ਜਵਾਬ ਦਾਖਲ ਕਰਨ।ਇਹ ਪੀਠ ਦਿੱਲੀ ਦੇ ਪੱਤਰਕਾਰ ਸਤੀਸ਼ ਜੈਨ ਦੀ ਜਨਹਿਤ ਅਰਜ਼ੀ ‘ਤੇ ਸੁਣਵਾਈ ਕਰ ਰਹੀ ਸੀ।ਇਸ ਅਰਜ਼ੀ ‘ਚ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਅਦਾਲਤ ਦੀ ਨਿਗਰਾਨੀ ‘ਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਯੂਪੀ ਦੇ ਪੱਤਰਕਾਰ ਦੀ ਹੱਤਿਆ ਦੇ ਕੁਝ ਹਫਤਿਆਂ ਬਾਅਦ ਮਧ ਪ੍ਰਦੇਸ਼ ਦੇ ਇੱਕ ਪੱਤਰਕਾਰ ਨੂੰ ਇੱਕ ਸਥਾਨਕ ਸਿਆਸਤਦਾਨ ਦੇ ਕਹਿਣ ’ਤੇ ਉਸ ਦੇ ਗੁੰਡਿਆਂ ਨੇ ਮਾਰ ਮੁਕਾਇਆ ਜਿਸ ਦੀ ਲਾਸ਼ ਬੀਤੇ ਐਤਵਾਰ ਮਹਾਰਾਸ਼ਟਰ ਦੇ ਵਾਰਧਾ ਜ਼ਿਲ੍ਹੇ ’ਚ ਸਿੰਧੀ ਵਿਖੇ ਮਿਲੀ।



