ਸ੍ਰੀ ਅਨੰਦਪੁਰ ਸਾਹਿਬ, 18 ਜੂਨ (ਅਰਵਿੰਦਰ ਭਾਰਦਵਾਜ, ਸੁਰੇਸ਼ ਗਿਰੀ, ਬੰਟੀ ਤਲਵਾੜ)- ਤਿੰਨ ਰੋਜ਼ਾ ਸ਼੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਜਸ਼ਨਾ ਦੇ ਅੱਜ ਸ਼ੁੱਕਰਵਾਰ ਨੂੰ ਇੱਥੇ ਆਯੋਜਿਤ ਕੀਤੇ ਜਾ ਰਹੇ ਮਹਾਨ ਸਦਭਾਵਨਾ ਸਮਾਗਮ ਦੀ ਸਫਲਤਾ ਲਈ ਪੰਜਾਬ ਸਰਕਾਰ, ਪ੍ਰਸਾਸ਼ਨ ਅਤੇ ਪੁਲਿਸ ਬਲ ਪੱਬਾਂਭਾਰ ਹੋਏ ਪਏ ਹਨ। ਇਸ ਦੇ ਨਾਲ ਹੀ ਅੱਜ ਵਿਚਕਾਰਲੇ ਦਿਨ ਗੁਰੂ ਸਾਹਿਬਾਨਾਂ ਦੇ ਸ਼ਸ਼ਤਰ ਤੇ ਵਸਤਰਾਂ ਨੂੰ ਲੈ ਕੇ ਸ਼ੁਰੂ ਹੋਈ ਦਰਸ਼ਨ ਦਿਦਾਰ ਯਾਤਰਾ ਦੇ ਅਨੰਦਪੁਰ ਸਾਹਿਬ ਵਿਖੇ ਨਿਰਵਿਘਨ ਸਪੰਨ ਹੋਣ ਤੋਂ ਬਾਅਦ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਤਾਦਾਦ ਵਿੱਚ ਅਚਾਂਨਕ ਭਾਰੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਅੱਜ ਹੋਣ ਵਾਲੀ ਇਸ ਕਾਨਫ੍ਰਾਂਸ ਲਈ ਸਰਕਾਰ ਵਲੋਂ ਤਿਆਰ ਕਰਵਾਏ ਗਏ ਵਿਸ਼ੇਸ਼ ਏ.ਸੀ. ਪੰਡਾਲ ਜਿਸ ਦੀ ਸਮਰਥਾ ਲਗਭਗ 50,000 ਵਿਅਕਤੀਆਂ ਦੀ ਦੱਸੀ ਜਾ ਰਹੀ ਹੈ ਜਿਸ ਨੂੰ ਚਾਰੇ ਪਾਸਿਓ ਸੁਰੱਖਿਆ ਬਲਾ ਨੇ ਆਪਣੇ ਸਖਤ ਘੇਰੇ ਵਿੱਚ ਲਿਆ ਹੋਇਆ ਹੈ। ਪ੍ਰਸਾਸ਼ਨ ਵਲੋਂ ਬੇਸ਼ੱਕ ਇਸ ਸਮਾਗਮ ਵਿੱਚ ਲਗਭਗ 1,00,000 ਤੋਂ ਵੱਧ ਸੰਗਤ ਆਮਦ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰਤੂੰ ਅੱਜ ਇੱਥੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸਰਕਾਰ ਵਲੋਂ ਅਜਿਹੇ
ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਪੰਡਾਲ ਨੂੰ ਹਰ ਹਾਲਤ ਵਿੱਚ ਪੂਰੀ ਤਰ੍ਹਾਂ ਭਰਿਆ ਜਾਵੇ ਜਿਸ ਲਈ ਮੰਤਰੀਆਂ, ਵਿਧਾਇਕਾਂ ਅਤੇ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਦੀਆਂ ਆਪਣੇ ਇਲਾਕੇ ਵਿਚੋਂ ਵੱਧ ਤੋਂ ਵੱਧ ਸੰਗਤ ਲਿਆਉਣ ਦੀਆਂ ਡਿਊਟੀਆਂ ਲਗਾਈਆਂ ਗਈਆ ਹਨ। ਜਿਸ ਸਬੰਧੀ ਸਾਰੇ ਪ੍ਰਬੰਧਾ ਦੀ ਦੇਖਰੇਖ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾਂ ਅਤੇ ਹਲਕਾ ਵਿਧਾਇਕ ਉਦਯੋਗ ਮੰਤਰੀ ਸ਼੍ਰੀ ਮਦਨ ਮੋਹਨ ਮਿੱਤਲ ਕਰ ਰਹੇ ਹਨ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਟਾਇਮ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ ਦੇ ਸਵਾਲਾ ਦੇ ਜਵਾਬ ਦਿੰਦੀਆਂ ਦੱਸਿਆ ਕਿ ਕੱਲ ਹੋਣ ਵਾਲੇ ਮੁੱਖ ਸਮਾਗਮਾ ਵਿੱਚ ਭਾਵੇਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕੁੱਝ ਖਾਸ ਰੁਝੇਵਿਆਂ ਕਾਰਣ ਨਹੀ ਆ ਰਹੇ ਪ੍ਰੰਤੂ ਉਹਨਾ ਦੇ ਨਾ ਆਉਣ ਨਾਲ ਇਹਨਾ ਸਮਾਗਮਾਂ ਤੇ ਕੋਈ ਅਸਰ ਨਹੀ ਪਵੇਗਾ ਪਰ ਸੰਗਤਾਂ ਵਿੱਚ ਭਾਰੀ ਗਰਮੀ ਦੇ ਬਾਬਜੂਦ ਭਾਰੀ ਉਤਸ਼ਾਹ ਹੈ। ਅੱਜ ਦੀ ਵਿਸ਼ੇਸ਼ ਕਾਨਫ੍ਰੈਸ ਜਿਸ ਨੂੰ ਸਰਵ ਧਰਮ ਸਮੇਲਨ ਦਾ ਨਾਂ ਵੀ ਦਿੱਤਾ ਗਿਆ ਹੈ ਬਾਰੇ ਜਾਣਕਾਰੀ ਦਿੰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੱਸਿਆ ਕਿ ਧਾਰਮਿਕ ਰਸਮਾ ਨਾਲ ਸ਼ੁਰੂ ਹੋਣ ਵਾਲੇ ਇਸ ਅੰਤਰ ਰਾਸ਼ਟਰੀ ਸਮਾਗਮਾਂ ਵਿੱਚ ਪੰਜਾਬ ਸਰਕਾਰ ਦੇ ਸੱਦੇ ਤੇ ਹਰ ਧਰਮ ਨਾਲ ਸਬੰਧਿਤ ਉਘਿਆਂ ਸਖਸ਼ੀਅਤਾਂ ਨੇ ਸਮੁਲੀਅਤ ਕਰਨ ਤੇ ਸਹਿਮਤੀ ਦਿੱਤੀ ਹੈ ਮੁੱਖ ਮੰਤਰੀ ਅਨੁਸਾਰ ਅੱਜ ਦੇ ਮੁੱਖ ਜੱਥੇਬੰਦੀਆਂ ਵਿੱਚ ਭਾਜਪਾ ਦੇ ਕੋਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ, ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜਨਰਲ ਸਕੱਤਰ ਸ਼੍ਰੀ ਦਿਨੇਸ਼ ਕੁਮਾਰ , ਪੁਰੀ ਪੀਠ ਦੇ ਜਗਦ ਗੁਰੂ ਸ਼ੰਕਰਾਚਾਰੀਆਂ ਮਹਾਂਮੰਡਲੇਸ਼ਵਰ ਸਵਾਮੀ ਨਿਸ਼ਚਲਾ ਨੰਦ ਜੀ, ਯੌਗ ਗੁਰੂ ਬਾਬਾ ਰਾਮ ਦੇਵ ਹਰਦੁਆਰ, ਆਰਟ ਆਫ ਲੀਵਿੰਗ ਬੈਗਲੋਰ ਤੋਂ ਸ਼੍ਰੀ ਸ਼੍ਰੀ ਰਵੀ ਸ਼ੰਕਰ, ਹਰਿਆਣਾ ਦੇ ਮੁੱਖ ਮੰਤਰੀ ਐਮ.ਐਲ. ਖੱਟਰ, ਪੰਜਾਬ ਹਰਿਆਣਾ ਦੇ ਗਵਰਨਰ, ਤਾਮਿਲਨਾਡੂ ਦੇ ਰਾਜਪਾਲ ਸ਼੍ਰੀ ਬਲਰਾਮ ਜੀ ਦਾਸ ਟੰਡਨ, ਪੰਜੇ ਤਖ਼ਤਾਂ ਦੇ ਜੱਥੇਦਾਰ ਸਹਿਬਾਨ ਭਾਜਪਾ ਨਾਲ ਸਬੰਧਤ ਵੱਖ ਵੱਖ ਰਾਜਾ ਦੇ ਮੁੱਖ ਮੰਤਰੀ ਸਾਹਿਬਾਨ ਅਤੇ ਪੰਜਾਬ ਦੇ ਸਾਰੇ ਮੰਤਰੀ, ਲੋਕ ਸਭਾ ਦੇ ਮੈਂਬਰ ਸਾਹਿਬਾਨ, ਜੱਥੇਦਾਰ ਅਵਤਾਰ ਸਿੰਘ ਮੱਕੜ ਤੋਂ ਇਲਾਵਾ ਅਨੇਕਾ ਸਖਸ਼ੀਅਤਾਂ ਵੀ ਸਾਮਿਲ ਹੋ ਰਹੀਆਂ ਹਨ। ਸ. ਬਾਦਲ ਨੇ ਸਮੁੱਚੀ ਪੰਜਾਬੀ ਕੌਮ ਨੂੰ ਇਸ ਕਾਂਨਫ੍ਰੈਸ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਮੁੱਖ ਮੰਤਰੀ ਅਨੁਸਾਰ ਇਸ ਮੌਕੇ ਤੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੀਆਂ ਸਖਸ਼ੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ। ਬੁਲਾਰੇ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸਮਾਗਮ ਦੌਰਾਨ ਪੰਜ ਤਖਤਾਂ ਦੇ ਜੱਥੇਦਾਰ ਸਹਿਬਾਨ ਸਾਝੇ ਤੋਂਰ ਤੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨਗੇ।



