ਚੰਡੀਗੜ੍ਹ, 15 ਜੂਨ (ਪੀ. ਟੀ.)- ਪੰਜਾਬ ਦੇ ਜੇਲ੍ਹਾਂ ਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਸੋਹਣ ਸਿੰਘ ਠੰਡਲ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਵਿਖੇ ਸਵੇਰ ਦੀ ਸੈਰ ਵੇਲੇ ਦਿਲ ਦਾ ਦੋਰਾ ਪਿਆ। ਇਸ ਉਪਰੰਤ ਉਨਾਂ ਨੂੰ ਲੋਕਲ ਡਾਕਟਰ ਕੋਲ ਲੇਜਾਇਆ ਗਿਆ ਜਿਥੇ ਡਾਕਟਰਾਂ ਨੇ ਉਨਾਂ ਨੂੰ ਫੌਰੀ ਤੌਰ ਤੇ ਫੋਰਟਿਜ਼ ਹਸਪਤਾਲ ਮੋਹਾਲੀ ਲਈ ਰੈਫਰ ਕਰ ਦਿੱਤਾ ਗਿਆ। ਫੋਰਟਿਜ਼ ਹਸਪਤਾਲ ਵਿਖੇ ਇਲਾਜ ਦੌਰਾਨ ਡਾਕਟਰਾਂ ਨੇ ਉਨਾਂ ਦੇ ਸਟੰਟ ਪਾਇਆ। ਇਸ ਦੀ ਜਾਣਕਾਰੀ ਮਿਲਦੇ ਸਾਰ ਹੀ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ. ਠੰਡਲ ਦਾ ਹਾਲ ਚਾਲ ਪੁੱਛਣ ਲਈ ਫੋਰਟਿਜ਼ ਹਸਪਤਾਲ ਦੇ ਡਾਕਟਰਾਂ ਦੇ ਪੈਨਲ ਨਾਲ ਗੱਲ ਕੀਤੀ ਅਤੇ ਉਹਨਾਂ ਦੀ ਸਿਹਤ ਸਬੰਧੀ ਜਾਣਕਾਰੀ ਨੇ ਹਾਸਲ ਕੀਤੀ।
ਮੁੱਖ ਮੰਤਰੀ ਨੇ ਡਾਕਟਰਾਂ ਨੂੰ ਨਿਰਦੇਸ਼ ਦਿਤੇ ਕਿ ਸ. ਠੰਡਲ ਦੇ ਇਲਾਜ ਲਈ 24 ਘੰਟੇ ਵਿਸ਼ੇਸ਼ ਧਿਆਨ ਦਿਤਾ ਜਾਵੇ। ਮੁੱਖ ਮੰਤਰੀ ਨੇ ਪ੍ਰਮਾਤਮਾ ਅੱਗੇ ਸ. ਠੰਡਲ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ।ਇਸੇ ਦਰਮਿਆਨ ਫੋਰਟਿਜ਼ ਹਸਪਤਾਲ ਦੇ ਡਾਕਟਰਾਂ ਤੋ‘ ਪ੍ਰਾਪਤ ਤਾਜ਼ਾ ਜਾਣਕਾਰੀ ਮੁਤਾਬਕ ਸ. ਠੰਡਲ ਦੀ ਹਾਲਤ ਖਤਰੇ ਤੋਂ ਬਾਹਰ ਹੈ।



