Skip to content
Independent perspectives. Global stories.
BREAKING

ਹਸਪਤਾਲਾਂ ਅਤੇ ਮੈਡੀਕਲ ਯੂਨੀਵਰਸਿਟੀਆਂ ਨੂੰ ਜ਼ਮੀਨ ਦੀ ਅਲਾਟਮੈਂਟ ਲਈ ਨੀਤੀ ’ਚ ਸੋਧ

Share this story

ਚੰਡੀਗੜ੍ਹ, 12 ਜੂਨ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਐਸ.ਏ.ਐਸ ਨਗਰ ਵਿਚ ਵਸਾਏ ਜਾ ਰਹੇ ਨਿਊ ਚੰਡੀਗੜ੍ਹ ਵਿਖੇ ਬਹੁ-ਮੰਤਵੀ ਸਥਾਪਿਤ ਕੀਤੀ ਜਾ ਰਹੀ ਮੈਡੀਸਿਟੀ ਵਿਖੇ ਹਸਪਤਾਲਾਂ,  ਮਲਟੀ ਸਪੈਸ਼ਿਲਟੀ  ਹਸਪਤਾਲਾਂ, ਮੈਡੀਕਲ ਯੂਨੀਵਰਸਿਟੀਆਂ ਅਤੇ ਮੈਡੀਕਲ ਕਾਲਜ- ਕਮ-ਹਸਪਤਾਲ ਅਤੇ ਮੈਡੀਕਲ ਖੋਜ ਕੇਂਦਰ ਸਥਾਪਿਤ ਕਰਨ ਲਈ ਜਗ੍ਹਾ/ਪਲਾਟਾਂ ਦੀ ਅਲਾਟਮੈਂਟ ਲਈ ਮੈਡੀਸਿਟੀ ਪਾਲਿਸੀ 2014 ਵਿਚ ਸੋਧ ਕੀਤੀ ਗਈ ਹੈ ਜਿਸ ਤਹਿਤ ਪੈਰਾਮੈੜੀਕਲ ਤੇ ਫਾਰਮੇਸੀ ਸੰਸਥਾਵਾਂ ਦੀ ਸਥਾਪਨਾ ਲਈ ਵੀ ਜਮੀਨ ਦੀ ਅਲਾਟਮੈਂਟ ਦੀ ਮਨਜ਼ੂਰੀ ਦਿੱਤੀ ਗਈ ਹੈ। ਅੱਜ ਇੱਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਸਪਤਾਲਾਂ ਤੇ ਮੈਡੀਕਲ ਯੂੁਨੀਵਰਸਿਟੀਆਂ ਲਈ ਥਾਂ ਦੀ ਅਲਾਟਮੈਂਟ  ਲਈ ਸੋਧੀ ਗਈ ਨੀਤੀ ਤਹਿਤ ਕੇਂਦਰ ਸਰਕਾਰ/

ਰਾਜ ਸਰਕਾਰ ਜਾਂ ਮੈਡੀਕਲ ਦੇ ਖੇਤਰ ਦੀਆਂ ਖੁਦਮੁਖਤਿਆਰ ਸੰਸਥਾਵਾਂ ਮੈਡੀਸਿਟੀ ਵਿਖੇ ਮਲਟੀ ਸਪੈਸ਼ਿਲਟੀ ਹਸਪਤਾਲ ਸਥਾਪਿਤ ਕਰਨ ਲਈ ਜ਼ਮੀਨ ਦੀ ਅਲਾਟਮੈਂਟ ਲਈ ਯੋਗ ਹਨ। ਇਸ ਤੋਂ ਇਲਾਵਾ ਫਰਮਾਂ, ਸੁਸਾਇਟੀਅ੍ਯਾਂ, ਟਰੱਸਟ, ਸਬਸਿਡਰੀ ਅਤੇ ਲਿਮਿਟਡ ਕੰਪਨੀ ਜੋ ਕਿ ਭਾਰਤ ਵਿਚ ਰਜਿਸਟਰਡ ਹੋਵੇ, ਵਿਦੇਸ਼ੀ ਸੰਸਥਾਵਾਂ ਅਤੇ ਹਸਪਤਾਲ ਭਾਰਤੀ ਬਿਨੈਕਾਰਾਂ ਨਾਲ ਮਿਲਕੇ ਬਿਨੈਪੱਤਰ  ਦੇ ਸਕਦੀਆਂ ਹਨ ਪਰ ਇਸ ਲਈ ਉਹ ਪਹਿਲਾਂ ਘੱਟੋ ਘੱਟ 300 ਬਿਸਤਰਿਆਂ ਤੱਕ ਦਾ ਹਸਪਤਾਲ ਜਾਂ 100 ਬਿਸਤਰਿਆਂ ਦਾ ਮਲਟੀ ਸਪੈਸ਼ਿਲਟੀ ਹਸਪਤਾਲ ਚਲਾਉਂਦੀਆਂ ਹੋਣ ਅਤੇ ਨਾਲ ਹੀ ਪਿਛਲੇ 2 ਵਿੱਤੀ ਸਾਲਾਂ ਦੌਰਾਨ ਹਸਪਤਾਲ ਤੋਂ ਇਕੱਤਰ ਮਾਲੀਆ 100 ਕਰੋੜ ਤੋਂ ਵੱਧ ਹੋਵੇ,  ਮੈਡੀਸਿਟੀ ਵਿਖੇ ਜ਼ਮੀਨ ਦੀ ਅਲਾਟਮੈਂਟ ਲਈ ਯੋਗ ਹਨ। ਬੁਲਾਰੇ ਨੇ ਅੱਗੇ ਕਿਹਾ ਕਿ ਵਿਦੇਸ਼ੀ ਸੰਸਥਾਵ੍ਯਾਂ ਨੂੰ ਜ਼ਮੀਨ ਦੀ ਅਲਾਟਮੈਂਟ ਲਈ ਬਿਨੈ ਵਾਸਤੇ 100 ਫੀਸਦੀ ਪੂੰਜੀ ਭਾਰਤ ਵਿਚ Ñਲਾਉਣੀ ਹੋਵੇਗੀ ਅਤੇ ਉਹ ਘੱਟੋ ਘੱਟ 10 ਸਾਲ ਤੱਕ ਉਹ ਸੰਸਥਾ ਚਲਾਉਣ ਲਈ ਪਾਬੰਦ ਹੋਵੇਗਾ। ਜੇਕਰ ਵਿਦੇਸ਼ੀ ਸੰਸਥਾ ਕਿਸੇ ਭਾਰਤੀ ਕੰਪਨੀ/ਫਰਮ ਨਾਲ ਮਿਲਕੇ  ਬਿਨੈਪੱਤਰ ਦਿੰਦੀ ਹੈ ਤਾਂ ਉਹ ਬਿਨੈਪੱਤਰ ਇੰਡੀਅਨ ਲਿਮਿਟਡ ਕੰਪਨੀ ਸਥਾਪਿਤ ਕਰਕੇ ਦਿੱਤੀ ਜਾ ਸਕੇਗੀ। ਮੈਡੀਕਲ ਯੂਨੀਵਰਸਿਟੀਆਂ ਤੇ ਮੈਡੀਕਲ ਕਾਲਜਾਂ-ਕਮ-ਹਸਪਤਾਲਾਂ ਦੀ ਸਥਾਪਨਾ ਲਈ ਜ਼ਮੀਨ ਅਲਾਟਮੈਂਟ ਵਾਸਤੇ ਸੂਬਾ ਸਰਕਾਰ, ਕੇਂਦਰ ਸ਼ਾਸ਼ਿਤ ਪ੍ਰਦੇਸ਼, ਯੂਨੀਵਰਸਿਟੀਆਂ, ਖੁਦਮੁਖਤਿਆਰ ਸੰਸਥਾਵਾਂ ਜੋ ਕਿ ਰਾਜ ਜਾਂ ਕੇਂਦਰ ਸਰਕਾਰ ਵਲੋਂ ਵਿਕਸਤ ਕੀਤੀਆਂ ਹੋਣ, ਰਜਿਸਟਰਡ ਸੁਸਾਇਟੀਆਂ, ਚੈਰੀਟੇਬਲ ਟਰੱਸਟ , ਕੰਪਨੀਆਂ, ਵਿਦੇਸ਼ੀ ਸੰਸਥਾਵਾਂ ਜੋ ਕਿ ਭਾਰਤੀ ਸੰਸਥਾਵ੍ਯਾਂ ਨਾਲ ਮਿਲਕੇ ਜ਼ਮੀਨ ਦੀ ਅਲਾਟਮੈਂਟ ਲਈ ਯੋਗ ਹੋਣਗੀਆਂ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਜਾਰੀ ਨੋਟੀਫੀਕੇਸ਼ਨ ਵਿਚ ਜ਼ਮੀਨ ਦੀ ਅਲਾਟਮੈਂਟ ਲਈ ਅਦਾਇਗੀ ਦੇ ਤਰੀਕੇ, ਉਸਾਰੀ ਸਮਾਂ ਹੱਦ, ਐਕਸਟੈਨਸ਼ਨ ਸਮਾਂ, ਪ੍ਰਾਜੈਕਟ ਨੂੰ ਲਾਗੂ ਕਰਨਾ, ਮਾਲਕੀ ਦੀ ਤਬਦੀਲੀ, ਜਗ੍ਹਾ ਦੀ ਵਰਤੋਂ ਆਦਿ ਬਾਰੇ ਸਪੱਸ਼ਟ ਕੀਤਾ ਗਿਆ ਹੈ। 

WRITTEN BY