Skip to content
Independent perspectives. Global stories.
BREAKING

ਬਹਿਰਾਮ ਨੇੜੇ ਬੱਸ ਪਲਟਣ ਨਾਲ 15 ਮੌਤਾਂ, 47 ਜ਼ਖਮੀ

Share this story

ਚੰਡੀਗੜ੍ਹ, 12 ਜੂਨ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਵਿਚ ਫਗਵਾੜਾ-ਬੰਗਾ ਸੜਕ ਉਤੇ ਟੋਲ ਪਲਾਜ਼ੇ ਦੇ ਨੇੜੇ ਇੱਕ ਪ੍ਰਾਇਵੇਟ ਬੱਸ ਦੇ ਇੱਕ ਦਰਖ਼ਤ ਨਾਲ ਟਕਰਾਅ ਜਾਣ ਕਾਰਨ ਇੱਕ ਬੱਚੇ ਸਣੇ 15 ਵਿਅਕਤੀਆਂ ਦੇ ਮਾਰੇ ਜਾਣ ਸਬੰਧੀ ਦਰਦਨਾਕ ਸੜਕ ਹਾਦਸੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁੱਖੀ ਪਰਿਵਾਰਾਂ ਦੇ ਮੈਂਬਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਵਿਛੜੀਆਂ ਆਤਮਾਵਾਂ ਦੀ ਰੂਹ ਦੀ ਸ਼ਾਂਤੀ ਅਤੇ ਇਹ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਸਹਿਣ ਕਰਨ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।

 

ਬੰਗਾ, 12 ਜੂਨ (ਹਰਮਿੰਦਰ ਸਿੰਘ)- ਨਵਾਂ ਸ਼ਹਿਰ/ਫ਼ਗਵਾੜਾ ਮੁੱਖ ਮਾਰਗ ’ਤੇ ਸਥਿਤ ਕਸਬਾ ਬਹਿਰਾਮ ਵਿਖੇ ਇੱਕ ਬੱਸ ਦੇ ਪਲਟ ਜਾਣ ਕਾਰਨ 15 ਸਵਾਰੀਆਂ ਦੀ ਮੌਤ ਹੋ ਗਈ ਜਦੋਂ ਕਿ 47 ਸਵਾਰੀਆਂ ਜਖ਼ਮੀ ਹੋ ਗਈਆਂ। ਮਰਨ ਵਾਲਿਆਂ ’ਚ 8 ਮਰਦ, 6 ਔਰਤਾਂ ਅਤੇ 1 ਬੱਚਾ ਸ਼ਾਮਲ ਸੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਉਂਕਾਰ ਕੰਪਨੀ ਦੀ ਬੱਸ ਪੀਬੀ 08 ਸੀਪੀ 5695 ਜੋ ਕਿ ਨਵਾਂ ਸ਼ਹਿਰ ਤੋਂ ਜ¦ਧਰ ਜਾ ਰਹੀ ਸੀ ਜਿਉਂ ਹੀ ਸਵੇਰੇ ਸਵਾ 9 ਵਜੇ ਉਕਤ ਸਥਾਨ ’ਤੇ ਪੁੱਜੀ ਤਾਂ ਹਾਦਸਾਗ੍ਰਸਤ ਹੋ ਗਈ। ਬੱਸ ਪਲਟਣ ਤੋਂ ਬਾਅਦ ਉਸ ਦਾ ਅੱਧਾ ਹਿੱਸਾ ਚਕਨਾਚੂਰ ਹੋ ਗਈ। ਮਾਰੀਆਂ ਗਈਆਂ ਸਵਾਰੀਆਂ ’ਚ ਬੱਸ ਚਾਲਕ ਜਸਵਿੰਦਰ ਸਿੰਘ, ਪਿੰਡ ਢੰਡੂਹਾ ਵਾਸੀ ਇੰਸਪੈਕਟਰ ਸੁੱਚਾ ਰਾਮ ਤੇ ਉਸ ਦੀ ਪਤਨੀ ਸ਼ੀਲਾ ਰਾਣੀ, ਪਿੰਡ ਭੀਣ ਵਾਸੀ ਮੰਗਲ ਸਿੰਘ, ਊਸ਼ਾ ਰਾਣੀ ਵਾਸੀ ਪਿੰਡ ਖੁਰਲਾ ਕਿੰਗਰਾ, ਅਮਰਜੀਤ ਸਿੰਘ ਵਾਸੀ ਧਰਮਕੋਟ ਆਦਿ ਸ਼ਾਮਲ ਸਨ। ਬਾਕੀਆਂ ਦੀ ਸਨਾਖ਼ਤ ਲਈ ਲਾਸ਼ਾਂ ਸਿਵਲ ਹਸਪਤਾਲ ਰੱਖੀਆਂ ਗਈਆਂ ਹਨ। ਜਖ਼ਮੀਆਂ ’ਚ ਸ਼ਾਮਲ ਬਲਜੋਤ, ਜੀਵਨ ਕੁਮਾਰ ਵਾਸੀ ਖੁਰਲਾ ਕਿੰਗਰਾ, ਸੁਖਦੇਵ ਰਾਮ ਵਾਸੀ ਕੰਗਰੌੜ, ਪ੍ਰਕਾਸ਼ ਰਾਮ ਵਾਸੀ ਸੋਤਰਾਂ, ਵਿਜੈ ਕੁਮਾਰ ਵਾਸੀ ਖਾਨਖਾਨਾ, ਜੱਸੀ ਵਾਸੀ ਗੁਣਾਚੌਰ, ਲਖਵੀਰ ਰਾਮ ਵਾਸੀ ਬੀਸਲਾ, ਗੁਰਵਿੰਦਰ ਕੌਰ  ਅਤੇ ਉਸ ਦੀ ਪੁੱਤਰੀ ਕਿਰਨਜੀਤ  ਕੌਰ ਵਾਸੀ ਬੜਿੰਗ ਜ¦ਧਰ, ਚਤਰੰਜਨ ਕੁਮਾਰ ਵਾਸੀ ਝਿੱਕਾ  ਲਧਾਣਾ, ਰਵਿੰਦਰ ਕੁਮਾਰ ਵਾਸੀ ¦ਗੇਰੀ, ਪਲਵਿੰਦਰ ਕੌਰ ਵਾਸੀ ਪਿੰਡ ਮਹਿਰਮਪੁਰ, ਨਵਜੋਤ ਸਿੰਘ  ਵਾਸੀ ਪਿੰਡ ਧਰਮਕੋਟ, ਕੁਲਵਿੰਦਰ ਕੁਮਾਰ, ਸੁਰਿੰਦਰ  ਪਾਲ ਪਿੰਡ  ਚੱਕ ਬਿਲਗਾ, ਰਾਜ ਵਾਸੀ ਜਮਾਲਪੁਰ ਆਦਿ ਸ਼ਾਮਲ ਸਨ। ਹਾਦਸਿਆਂ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ, ਐਸਐਸਪੀ ਅਤੇ ਸਿਵਲ ਸਰਜਨ ਆਪੋ ਆਪਣੇ ਅਮਲੇ ਨਾਲ ਮੌਕੇ ’ਤੇ ਪੁੱਜੇ ਹੋਏ ਸਨ। ਜਖ਼ਮੀਆਂ ਨੂੰ ਪੁਲਿਸ ਨੇ ਲੋਕਾਂ ਦੀ ਮੱਦਦ ਨਾਲ ਢਾਹਾਂ/ਕਲੇਰਾਂ ਦੇ ਗੁਰੂ ਮਿਸ਼ਨ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਇਸ ਦੁੱਖ ਦੀ ਘੜੀ ’ਚ ਹਲਕਾ ਇੰਚਾਰਜ਼ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਆਪਣੇ ਸਾਥੀਆਂ ਸਮੇਤ ਪੁੱਜੇ ਹੋਏ ਸਨ। ਦੱਸਣਯੋਗ ਹੈ ਕਿ ਪਿੰਡ ਖਟਕੜ ਕਲਾਂ ਵਿਖੇ ਵਾਪਰੇ ਅਜਿਹੇ ਹੀ ਬਸ ਸੜਕ ਹਾਦਸੇ ’ਚ ਮੌਤਾਂ ਦਾ ਖੌਫ਼ ਅਜੇ ਭੁਲਿਆਂ ਨਹੀਂ ਸੀ ਕਿ ਅੱਜ ਉਕਤ ਹਾਦਸੇ ਨੇ ਇਲਾਕੇ ’ਚ ਇੱਕ ਵਾਰ ਫੇਰ ਦਿਲ ਕੰਬਾਊ ਮਾਹੌਲ ਬਣਾ ਦਿੱਤਾ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਉਕਤ ਮਾਰਗ ’ਤੇ ਟਰੈਫ਼ਿਕ ਨਿਯਮਾਂ ਦੀ  ਸ਼ਖ਼ਤੀ ਨਾਲ ਪਾਲਣਾ ਕਰਵਾਈ ਜਾਵੇ ਤਾਂ ਜੋ ਭਵਿੱਖ ’ਚ ਅਜਿਹੇ ਹਾਦਸੇ ਨਾ ਵਾਪਰਨ।

WRITTEN BY