ਸ੍ਰੀਨਗਰ, 5 ਜੂਨ (ਪੀ. ਟੀ.)- ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਅੱਜ ਪਾਸਪੋਰਟ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਏ ਤੇ ਉਨ੍ਹਾਂ ਨੇ ਆਪਣੇ ਪਾਸਪੋਰਟ ਦੀ ਰਸਮੀ ਕਾਰਵਾਈਆਂ ਨੂੰ ਪੂਰਾ ਕਰਦੇ ਹੋਏ ਆਪਣੇ ਆਪ ਨੂੰ ਇਕ ਭਾਰਤੀ ਐਲਾਨਿਆ ਪਰ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਅਜਿਹਾ ਮਜਬੂਰੀ ਵੱਸ ਕੀਤਾ ਹੈ। ਖੇਤਰੀ ਪਾਸਪੋਰਟ ਦਫ਼ਤਰ ਦੇ ਇਕ ਅਧਿਕਾਰੀ ਨੂੰ ਇਥੇ ਗਿਲਾਨੀ ਨੇ ਨਿਰਧਾਰਿਤ ਕਾਊਂਟਰ ‘ਤੇ ਆਪਣੇ ਬਾਇਓਮੈਟਰਿਕ ਡਾਟਾ-ਉਂਗਲੀਆਂ ਦੇ ਨਿਸ਼ਾਨ ਤੇ ਏਰਿਸ ਸਕੈਨ ਦਿੱਤੇ।



