ਜ¦ਧਰ, 30 ਮਈ (ਪੀ. ਟੀ.)- ਜ¦ਧਰ ਕਮਿਸ਼ਨਰੇਟ ਪੁਲਿਸ ਨੇ ਐਨ. ਆਰ. ਆਈ ਰਣਜੀਤ ਸਿੰਘ ਰਾਣਾ ਦੀ ਗੁੰਮਸ਼ੁਦਗੀ ਦਾ ਮਾਮਲਾ ਸੁਲਝਾਉਂਦਿਆਂ ਉਸ ਨੂੰ ਅਗਵਾ ਕਰਕੇ ਕਤਲ ਕਰਨ ਤੋਂ ਬਾਅਦ ਲਾਸ਼ ਨਹਿਰ ਵਿਚ ਸੁ¤ਟਣ ਵਾਲੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਡਿਪਟੀ ਕਮਿਸ਼ਨਰ ਪੁਲਿਸ ਸ. ਰਾਜਿੰਦਰ ਸਿੰਘ ਨੇ ਪੁਲਿਸ ਲਾਈਨ ਵਿਖੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਇਸ ਮੌਕੇ ਏ ਸੀ ਪੀ ਮਾਡਲ ਟਾਊਨ ਸ. ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਏ ਸੀ ਪੀ ਸ. ਜਸਬੀਰ ਸਿੰਘ ਰਾਏ ਅਤੇ ਹੋਰ ਅਧਿਕਾਰੀ ਉਨ੍ਹਾਂ ਦੇ ਨਾਲ ਸਨ। ਸ. ਰਾਜਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 8 ਮਈ 2015 ਨੂੰ ਇਕ ਐਨ. ਆਰ. ਆਈ ਰਣਜੀਤ ਸਿੰਘ ਪੁ¤ਤਰ ਧਰਮ ਸਿੰਘ ਵਾਸੀ ਯੂ. ਕੇ ਦੇ ਗੁੰਮ ਹੋਣ ਸਬੰਧੀ ਥਾਣਾ ਡਵੀਜ਼ਨ ਨੰ: 7 ਵਿਚ ਐਫ. ਆਈ. ਆਰ 81
ਮਿਤੀ 18 ਮਈ 2015 ਨੂੰ ਉਸ ਦੇ ਭਰਾ ਅਮਰੀਕ ਸਿੰਘ ਪਵਾਰ ਦੇ ਬਿਆਨਾਂ ’ਤੇ ਦਰਜ ਕਰਵਾਈ ਗਈ ਸੀ। ਇਸ ਸਬੰਧੀ ਕਮਿਸ਼ਨਰ ਪੁਲਿਸ ਸ. ਯੁਰਿੰਦਰ ਸਿੰਘ ਹੇਅਰ ਵੱਲੋਂ ਡੀ. ਸੀ. ਪੀ ਦੀ ਨਿਗਰਾਨੀ ਹੇਠ ਏ. ਡੀ. ਸੀ. ਪੀ-2 ਸ. ਅਮਰੀਕ ਸਿੰਘ ਪਵਾਰ, ਏ. ਡੀ. ਸੀ. ਪੀ ਸਪੈਸ਼ਲ ਬ੍ਰਾਂਚ ਸ. ਹਰਪ੍ਰੀਤ ਸਿੰਘ ਮੰਡੇਰ, ਏ. ਸੀ. ਪੀ ਮਾਡਲ ਟਾਊਨ ਸ. ਬਲਵਿੰਦਰ ਇਕਬਾਲ ਸਿੰਘ ਅਤੇ ਮੁ¤ਖ ਅਫ਼ਸਰ ਥਾਣਾ ਡਵੀਜ਼ਨ ਨੰ: 7 ਸ. ਬਲਵਿੰਦਰ ਸਿੰਘ ’ਤੇ ਆਧਾਰਿਤ ਜਾਂਚ ਟੀਮ ਦਾ ਗਠਨ ਕੀਤਾ ਗਿਆ। ਸ. ਰਾਜਿੰਦਰ ਸਿੰਘ ਨੇ ਦੱਸਿਆ ਕਿ ਤਫਤੀਸ਼ ਦੌਰਾਨ ਟੀਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਗੁੰਮਸ਼ੁਦਾ ਦੇ ਇਕ ਦੋਸ਼ੀ ਸੁਖਦੇਵ ਸਿੰਘ ਪੁ¤ਤਰ ਸ਼ੰਕਰ ਸਿੰਘ ਵਾਸੀ ਪਿੰਡ ਮਾਣਕਪੁਰ, ਥਾਣਾ ਸ਼ਾਹਕੋਟ, ਜ਼ਿਲ੍ਹਾ ਜ¦ਧਰ ਨੂੰ ਅੱਜ ਇਨੋਵਾ ਕਾਰ ਨੰਬਰ ਪੀ ਬੀ 08-ਸੀ ਪੀ-0593 ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ।
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐਨ ਆਰ ਆਈ ਰਣਜੀਤ ਸਿੰਘ ਦਾ ਇਕ ਹੋਰ ਐਨ ਆਰ ਆਈ ਬਲਦੇਵ ਸਿੰਘ ਪੁ¤ਤਰ ਹਰੀ ਸਿੰਘ ਵਾਸੀ ਪਿੰਡ ਸ਼ੇਖੇਵਾਲ ਥਾਣਾ ਸ਼ਾਹਕੋਟ, ਜ਼ਿਲ੍ਹਾ ਜ¦ਧਰ, ਜੋ ਕਿ ਵੁਲਵਰਹੈਂਪਟਨ (ਯੂ ਕੇ) ਦਾ ਹੀ ਨਾਗਰਿਕ ਹੈ, ਦੇ ਨਾਲ ਰੰਜਿਸ਼ ਸੀ ਅਤੇ ਇਨ੍ਹਾਂ ਦੋਵਾਂ ਦਾ ਕਾਰੋਬਾਰ ਕਾਫੀ ਸਾਂਝਾ ਸੀ। ਉਨ੍ਹਾਂ ਦੱਸਿਆ ਕਿ ਬਲਦੇਵ ਸਿੰਘ ਦਾ ਰਣਜੀਤ ਸਿੰਘ ਰਾਣਾ ਦੇ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਬਲਦੇਵ ਸਿੰਘ ਨੇ ਕਿਸੇ ਬਹਾਨੇ ਸਾਜਿਸ਼ ਦੇ ਤਹਿਤ ਰਣਜੀਤ ਸਿੰਘ ਨੂੰ ਭਾਰਤ ਬੁਲਾਇਆ ਤੇ ਉਸ ਨੂੰ ਖ਼ਤਮ ਕਰਨ ਲਈ ਦੋਸ਼ੀ ਸੁਖਦੇਵ ਸਿੰਘ ਡਰਾਈਵਰ, ਜੋ ਕਿ ਰਿਸ਼ਤੇਦਾਰੀ ਵਿਚ ਦੋਸ਼ੀ ਬਲਦੇਵ ਸਿੰਘ ਦਾ ਭਾਣਜਾ ਲਗਦਾ ਹੈ, ਨਾਲ ਪਹਿਲਾਂ ਹੀ ਯੋਜਨਾ ਬਣਾ ਲਈ ਤੇ ਗਿਣੀ-ਮਿੱਥੀ ਸਾਜਿਸ਼ ਤਹਿਤ ਐਨ ਆਰ ਆਈ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਇਨੋਵਾ ਕਾਰ ਨੰਬਰ ਪੀ ਬੀ 08-ਸੀ ਪੀ-0593 ’ਤੇ ਰਾਜਾਸਾਂਸੀ ਹਵਾਈ ਅੱਡੇ, ਅੰਮ੍ਰਿਤਸਰ ਤੋਂ ਰਣਜੀਤ ਸਿੰਘ ਨੂੰ ਲੈਣ ਗਏ। ਉਨ੍ਹਾਂ ਉਸ ਨੂੰ ਕਰੀਬ ਸ਼ਾਮ 3:30 ਵਜੇ ਹਵਾਈ ਅੱਡੇ ਤੋਂ ਰਸੀਵ ਕੀਤਾ ਅਤੇ ਕਾਫੀ ਸਮਾਂ ਅੰਮ੍ਰਿਤਸਰ ਰੁਕੇ ਰਹੇ ਅਤੇ ਫਿਰ ਵਾਇਆ ਤਰਨ ਤਾਰਨ, ਗੋਇੰਦਵਾਲ ਸਾਹਿਬ, ਸੁਲਤਾਨਪੁਰ ਲੋਧੀ, ਲੋਹੀਆਂ, ਮਲਸੀਆਂ, ਨਕੋਦਰ, ਫਗਵਾੜਾ, ਬੰਗਾ, ਗੜ੍ਹਸ਼ੰਕਰ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਟੋਲ ਟੈਕਸ ਪਲਾਜ਼ਾ ਹੁੰਦੇ ਹੋਏ ਪਿੰਡ ਨੱਕੀਆਂ ਭਾਖੜਾ ਬਿਆਸ ਨਹਿਰ (ਜ਼ਿਲ੍ਹਾ ਰੂਪਨਗਰ) ’ਤੇ ਪਹੁੰਚੇ। ਉਦੋਂ ਤੱਕ ਰਣਜੀਤ ਸਿੰਘ ਰਾਣਾ ਪੂਰੀ ਤਰ੍ਹਾਂ ਸ਼ਰਾਬੀ ਹੋ ਚੁੱਕਾ ਸੀ। ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਨੇ ਸਾਜਿਸ਼ ਅਨੁਸਾਰ ਰਣਜੀਤ ਸਿੰਘ ਦੇ ਮੂੰਹ ’ਤੇ ਪੋਲੀਥੀਨ ਦਾ ਲਿਫਾਫਾ ਚੜ੍ਹਾ ਕੇ ਰੱਸੀ ਨਾਲ ਗਲ਼ਾ ਘੁ¤ਟ ਕੇ ਕਤਲ ਕਰਨ ਉਪਰੰਤ ਕੱਪੜੇ ਉਤਾਰ ਕੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁ¤ਟ ਦਿੱਤਾ ਅਤੇ ਕੱਪੜੇ ਵੱਖਰੇ ਤੌਰ ’ਤੇ ਨਹਿਰ ਵਿਚ ਸੁ¤ਟ ਦਿੱਤੇ ਤਾਂ ਕਿ ਲਾਸ਼ ਦੀ ਸ਼ਨਾਖਤ ਨਾ ਹੋ ਸਕੇ। ਇਸ ਤੋਂ ਬਾਅਦ ਬਲਦੇਵ ਸਿੰਘ ਮਿਤੀ 15 ਮਈ 2015 ਨੂੰ ਯੂ ਕੇ ਚਲਾ ਗਿਆ। ਵਿਸ਼ੇਸ਼ ਜਾਂਚ ਟੀਮ ਵੱਲੋਂ ਤਕਨੀਕੀ ਅਤੇ ਵਿਗਿਆਨਕ ਢੰਗ ਨਾਲ ਮਾਮਲੇ ਦੀ ਜਾਂਚ ਕਰਕੇ ਮਾਮਲੇ ਨੂੰ ਸੁਲਝਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਸੁਖਦੇਵ ਸਿੰਘ ਨੇ ਆਪਣੇ ਕੀਤੇ ਹੋਏ ਜ਼ੁਰਮ ਦਾ ਇਕਬਾਲ ਕਰ ਲਿਆ ਹੈ ਅਤੇ ਉਸ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ ਰਣਜੀਤ ਸਿੰਘ ਦੀ ਲਾਸ਼ ਬਰਾਮਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿਚ ਜ਼ੁਰਮ 302/201 ਆਈ ਪੀ ਸੀ ਦਾ ਵਾਧਾ ਕੀਤਾ ਗਿਆ ਹੈ।