May 1, 2026 11:04 pm

ਮਿੰਟਗੁਮਰੀ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਜਲੰਧਰ ਦੀ ਸ਼ਾਂਤਮਈ ਚੋਣ

ਜਲੰਧਰ, 30 ਮਈ (ਪੀ. ਟੀ.)- ਅੱਜ ਮਿੰਟਗੁਮਰੀ ਗੁਰੂ ਨਾਨਕ ਐਜੂਕੇਸ਼ਨਲ ਟਰੱਸਟ ਜਲੰਧਰ ਦੀ ਚੋਣ ਐਸਡੀਐਮ, ਜਲੰਧਰ-1, ਦੀ ਦੇਖ-ਰੇਖ ਹੋਈ। ਇਸ ਚੋਣ ਵਿੱਚ ਸਾਰੇ ਫਾਉਂਡਰ/ਲਾਈਫ ਟਰੱਸਟੀਆਂ ਨੇ ਹਿੱਸਾ ਲਿਆ। ਟਰੱਸਟ ਦੇ ਅਗਲੇ ਤਿੰਨ ਸਾਲਾਂ ਲਈ ਅਹੁਦੇਦਾਰਾਂ ਦੀ ਚੋਣ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਸ. ਗੁਰਿੰਦਰ ਸਿੰਘ ਨਰੂਲਾ ਟਰੱਸਟ ਦੇ ਚੇਅਰਮੈਨ ਚੁਣੇ ਗਏ ਜੋ ਕਿ  2005 ਤੋਂ ਟਰੱਸਟ ਦੇ ਚੇਅਰਮੈਨ ਵਜੋਂ ਸੇਵਾ ਕਰ ਰਹੇ ਹਨ। ਸ. ਜਰਨੈਲ ਸਿੰਘ ਪਸਰੀਚਾ ਟਰੱਸਟ ਦੇ ਅਗਲੇ ਤਿੰਨ ਸਾਲਾਂ ਲਈ ਸੱਕਤਰ ਚੁਣੇ ਗਏ ਜੋ ਕਿ 1979 ਤੋਂ  ਸਕੱਤਰ ਵਜੋਂ ਸਫਲਤਾਪੂਰਵਕ ਸੇਵਾ ਨਿਭਾਅ  ਰਹੇ ਹਨ ਅਤੇ ਸ. ਸੋਹਣ ਸਿੰਘ ਸੈਣੀ ਟਰੱਸਟ ਦੇ ਅਗਲੇ ਤਿੰਨ ਸਾਲਾਂ ਲਈ  ਵਾਈਸ-ਚੇਅਰਮੈਨ ਚੁਣੇ ਗਏ ਜੋ ਕਿ 2012 ਤੋਂ ਟਰੱਸਟ ਦੀ ਬਤੌਰ ਵਾਈਸ-ਚੇਅਰਮੈਨ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਅਗਲੇ ਤਿੰਨ ਸਾਲਾਂ ਲਈ ਸ. ਗੁਰਪ੍ਰੀਤ ਸਿੰਘ, ਸਰਦਾਰਨੀ ਜਸਨੀਤ  ਕੌਰ ਅਤੇ ਸ. ਆਰ. ਐਸ.

ਮਹਿਤਾ ਆਰਡੀਨਰੀ ਟਰੱਸਟੀ ਚੁਣੇ ਗਏ। ਇਨ੍ਹਾਂ ਸਾਰਿਆਂ ਦੀ ਛੱਤਰ-ਛਾਇਆ ਹੇਠ ਸਾਰੀਆਂ ਮਿੰਟਗੁਮਰੀ ਗੁਰੂ ਨਾਨਕ ਵਿਦਿਅਕ ਸੰਸਥਾਵਾਂ ਸਫਲਤਾਪੂਰਵਕ ਚੱਲ ਰਹੀਆਂ ਹਨ ਅਤੇ  ਦਿਨ-ਦੁਗਣੀ ਤੇ ਰਾਤ-ਚੌਗੁਣੀ ਤਰੱਕੀ ਕਰ ਰਹੀਆਂ ਹਨ। ਭਵਿੱਖ ਵਿੱਚ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਇਹ ਸਾਰੇ ਇਸੇ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ। ਸ. ਸੁਦਰਸ਼ਨ ਸਿੰਘ ਬੈਂਸ ਲਾਈਫ ਟੱਰਸਟੀ, ਸ. ਰਮਣੀਕ ਸਿੰਘ ਕਾਲੜਾ, ਮੈਨੇਜਰ ਮਿਸ ਸਤਵੰਤ ਗਾਖਲ ਡਾਇਰੈਕਟਰ, ਸ੍ਰੀਮਤੀ ਬਰਿੰਦਰ ਬਡਵਾਲ ਪ੍ਰਿੰਸੀਪਲ  ਅਤੇ  ਸਮੂਹ ਸਟਾਫ ਮੈਂਬਰਾਂ ਨੇ ਇਨ੍ਹਾਂ ਨੂੰ ਸ਼ੁੱਭ-ਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।

Send this to a friend