May 1, 2026 7:02 pm

ਮੁੱਖ ਮੰਤਰੀ ਹਲਕਾ ਧੂਰੀ ਦੇ ਪਿੰਡਾਂ ’ਚ ਦੋ ਦਿਨ ਕਰਨਗੇ ਸੰਗਤ ਦਰਸ਼ਨ : ਡੀਸੀ

ਸੰਗਰੂਰ, 29 ਮਈ (ਗਰੋਵਰ) ਡਿਪਟੀ ਕਮਿਸ਼ਨਰ ਸ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਮਿਤੀ 31 ਮਈ ਅਤੇ 1 ਜੂਨ 2015 ਨੂੰ ਵਿਧਾਨ ਸਭਾ ਹਲਕਾ ਧੂਰੀ ਵਿਖੇ ਸੰਗਤ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਸ. ਥਿੰਦ ਨੇ ਦੱਸਿਆ ਕਿ 31 ਮਈ ਵਾਲੇ ਦਿਨ ਸਵੇਰੇ 8.30 ਵਜੇ ਦੋਹਲਾ, 9.15 ਵਜੇ ਬਰਡਵਾਲ, 10 ਵਜੇ ਧਾਂਦਰਾ, 10.45 ਵਜੇ ਬੰਗਾਵਾਲ, 11.30 ਵਜੇ ਰੂਲਦੂ ਸਿੰਘ ਵਾਲਾ, 12.15 ਵਜੇ ਰਜਿੰਦਰਾਪੁਰੀ, 3 ਵਜੇ ਭਸੌੜ, 3.45 ਬਨਭੌਰੀ, 4.30 ਬਾਲੇਵਾਲ ਵਿਖੇ ਸੰਗਤ ਦਰਸ਼ਨ ਕਰਨਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਜੂਨ 2015 ਨੂੰ ਮੁੱਖ ਮੰਤਰੀ ਵੱਲੋਂ ਸਵੇਰੇ 8.30 ਵਜੇ ਲੱਡਾ, 9.15 ਵਜੇ ਕਾਂਝਲਾਂ, 10 ਵਜੇ ਕਾਂਝਲੀ, 10.45 ਵਜੇ ਨੱਤ, 11.30 ਵਜੇ ਬਟੂਹਾ, 12.15 ਵਜੇ ਕਿਲਾ ਹਕੀਮਾ, 3 ਵਜੇ ਬਾਲੀਆਂ, 3.45 ਕੁੰਭੜਵਾਲ, 4.30 ਧੰਦੀਵਾਲ ਵਿਖੇ ਸੰਗਤ ਦਰਸ਼ਨ ਕਰਨਗੇ।

Send this to a friend