ਚੰਡੀਗੜ੍ਹ, 10 ਮਈ (ਪੀ. ਟੀ.)- ਪੰਜਾਬ ਸਰਕਾਰ ਵਲੋ‘ ਈ.ਗਵਰਨੈ‘ਸ ਦੀ ਦਿਸ਼ਾ ਵਿੱਚ ਇਕ ਹੋਰ ਵੱਡਾ ਫੈਸਲਾ ਲੈ‘ਦਿਆਂ ਰਾਜ ਦੇ ਸਾਰੇ ਸਰਕਾਰੀ ਮਹਿਕਮਿਆਂ ਵਿੱਚ ਸਾਂਝੀ ਮੋਬਾਇਲ ਸੇਵਾ ਸ਼ੁਰੂ ਕਰਨ ਦੀ ਤਜਵੀਜ ਨੂੰ ਸਿਧਾਂਤਕ ਤੌਰ ‘ਤੇ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਤਹਿਤ ਸਾਰੇ ਸਰਕਾਰੀ ਮਹਿਕਮੇ ਅਤੇ ਏਜੰਸੀਆਂ ਲੋਕਾਂ ਨੂੰ ਆਪਣੀਆਂ ਸੇਵਾਵਾਂ ਮੋਬਾਇਲ ਅਤੇ ਟੈਬਲਟ ਤੇ ਐਸ.ਐਮ.ਐਮ. (ਸੋਾਰਟ ਮੈਸਜ ਸਰਵਿਸ) ਆਈ.ਵੀ.ਆਰ.ਐਸ (ਇੰਟੈਗ੍ਰੇਟਿਡ ਵਾਈਸ ਰਿਸਪਾਂਸ ਸਿਸਟਮ) ਯੂ.ਐਸ.ਐਮ ਡਾਟਾ (ਅਨਸਟਰੈਕਚਰਡ ਸਪਲੀਮੈ‘ਟਰੀ ਸਰਵਿਸ ਡਾਟਾ) ਅਤੇ ਮੋਬਾਈਲ ਐਪਲੀਕੇਸ਼ਨ ਰਾਂਹੀ ਉਪਲਬੰਧ ਕਰਵਾਉਣਗੇ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੌਜੂਦਾ ਸਮੇ ਰਾਜ ਵਿੱਚ 5 ਵਿਭਾਗਾਂ ਵਲੋ‘ ਸਾਂਝੇ ਰੂਪ ਵਿੱਚ ਮੋਬਾਈਲ ਸੇਵਾਵਾਂ ਲੋਕਾਂ ਨੁੰ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਜਿਸ ਸਬੰਧੀ ਆਨ ਲਾਈਨ ਜਾਣਕਾਰੀ ਾ.ਾ.ਾ.ਮਗੋਵ.ਗੋਵ.ਨਿ ਦੇ 4ੲਪੳਰਟਮੲਨਟ ਸ਼ੲਰਵਚਿੲ ਠੳਬ ਤ੍ਯੋ ਹਾਸਲ ਕੀਤੀ ਜਾ ਸਕਦੀ ਹੈ।
ਬੁਲਾਰੇ ਨੇ ਦੱਸਿਆ ਕਿ ‘ਮੋਬਾਇਲ ਸੇਵਾ‘ ਨੂੰ ਸਰਕਾਰੀ ਮਹਿਕਮਿਆਂ ਵਿੱਚ ਹਰਮਨ ਪਿਆਰਾ ਬਣਾਉਣ ਹਿੱਤ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਵੱਖ ਵੱਖ ਵਿਭਾਗ ਨ੍ਵੰ ਚਾਲੂ ਸਮੇ‘ ਦੌਰਾਨ ਐਸ.ਐਮ.ਐਸ ਸੇਵਾ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵਲੋ‘ ਇੱਕ ਦੇਸ਼ ਵਿਆਪੀ ਯੋਜਨਾ ਅਧੀਨ ਸਰਕਾਰੀ ਸੇਵਾਵਾਂ ਮੋਬਾਇਲ ਫੋਨ ‘ਤੇ ਐਸ.ਐਮ.ਐਸ ਆਈ.ਵੀ.ਆਰ.ਐਸ, ਵੀ ਐਸ ਐਸ ਡਾਟਾ ਅਤੇ ਮੋਬਾਇਲ ਐਪਲੀਕੇਸ਼ਨ ਰਾਂਹੀ ਉਪਲਬਧ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ।
ਉਨਾਂ ਦੱਸਿਆ ਕਿ ਕੇ‘ਦਰ ਸਰਕਾਰ/ਰਾਜ ਸਰਕਾਰਾਂ ਅਤੇ ਸਥਾਨਿਕ ਸਰਕਾਰਾਂ ਦੇ ਲਗਭਗ 1030 ਵਿਭਾਗਾਂ ਅਤੇ ਏਜੰਸੀਆਂ ਵਲੋ‘ ‘ਮੋਬਾਇਲ ਸੇਵਾ‘ ਨੂੰ ਅਪਣਾਇਆ ਜਾ ਚੁੱਕਾ ਹੈ ਅਤੇ 335 ਤੋ‘ ਵੱਧ ਜਨਤਕ ਸੇਵਾਵਾਂ ਸਾਰਟ ਕੋਡ 51969 ਅਤੇ 166 ਅਤੇ ਲੋਗ ਕੋਡ 9223166166 ਰਾਂਹੀ ਹਰ ਸਮੇ‘ ਮੋਬਾਇਲ ਤੇ ਉਪਲਬੰਧ ਹਨ। ਇਸ ਤੋ‘ ਇਲਾਵਾ ਸਰਕਾਰੀ ਮੋਬਾਇਲ ਐਪ ਸਟੋਰ 300 ‘ਤੇ ਐਪਸ ਾ.ਾ.ਾ.1ਫਫਸ਼.ਮਗੋਵ.ਗੋਵ.ਨਿ ਤੇ ਉਪਲਬੰਧ ਹੈ
ਬੁਲਾਰੇ ਨੇ ਕਿਹਾ ਕਿ ਇਥੇ ਇਹ ਦੱਸਣਾ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕੇ‘ਦਰ ਸਰਕਾਰ ਦਾ ਮੋਬਾਇਲ ਸੇਵਾ ਉਪਰਾਲਾ ਦੇਸ਼ ਵਾਸੀਆਂ ਨੂੰ ਸਰਕਾਰੀ ਸੇਵਾਵਾਂ ਘੱਟ ਤੋ‘ ਘੱਟ ਸਮੇ‘ ਖਰਚ ਕੇ ਜਲਦ ਮੁਹੱਈਆ ਕਰਵਾਉਣ ਦੇ ਉਦੇਸ਼ ਤੇ ਅਧਾਰਤ ਹੈ।
ਕੇ‘ਦਰ ਸਰਕਾਰ, ਰਾਜ ਸਰਕਾਰਾਂ, ਏਜੰਸੀਆਂ ਅਤੇ ਹੋਰ ਸਥਾਨਕ ਪੱਧਰ ਸਰਕਾਰੀ ਅਦਾਰੇ ਰੋਜ਼ਾਨਾ 1.2 ਬਿਲੀਅਨ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਸੇਵਾਵਾਂ ਮੁਹੱਈਆ ਕਰਵਾਉ‘ਦੇ ਹਨ ਅਤੇ ‘ਮੋਬਾਇਲ ਸੇਵਾ‘ ਦੇ ਸ਼ੁਰੂ ਹੋਣ ਨਾਲ ਸਾਰੇ ਸਰਕਾਰੀ ਮਹਿਕਮੇ/ਏਜੰਸੀਆਂ ਨੂੰ ਇਕ ਮੰਚ ਤੇ ਲਿਆਂਦਾ ਜਾ ਸਕੇਗਾ ਅਤੇ ਇਸ ਦੀ ਪਹੁੰਚ 900 ਮਿਲੀਅਨ ਮੋਬਾਇਲ ਵਰਤੋ‘ਕਾਰਾਂ ਤੱਕ ਹੋ ਜਾਵੇਗੀ।