April 27, 2026 9:31 pm

ਭਾਰਤ ਦੀ ਅਗਲੇ 8 ਸਾਲਾਂ ਤੱਕ ਸਾਲਾਨਾ ਵਿਕਾਸ ਦਰ 7.8 ਫੀਸਦੀ ਰਹਿਣ ਦੀ ਉਮੀਦ

ਨਿਊਯਾਰਕ, 8 ਮਈ (ਪੀ. ਟੀ.)- ਭਾਰਤ ਅਗਲੇ ਅੱਠ ਸਾਲ ਤੱਕ ਸਾਲਾਨਾ ਔਸਤਨ 7.9 ਫੀਸਦੀ ਦੀ ਆਰਥਿਕ ਵਿਕਾਸ ਦਰ ਦਰਜ ਕਰਦੇ ਹੋਏ ਇਸ ਮਾਮਲੇ ’ਚ ਚੀਨ ਨੂੰ ਪਿਛੇ ਛੱਡ ਦੇਵੇਗਾ। ਭਾਰਤ ਦੀ ਜੀ.ਡੀ.ਪੀ. (ਸਕਲ ਘਰੇਲੂ ਉਤਪਾਦ) ਦੀ ਵਾਧਾ ਦਰ ਦੁਨੀਆ ਦੇ ਪ੍ਰਮੁੱਖ ਦੇਸ਼ਾਂ ‘ਚੋਂ ਵੱਧ ਰਹੇਗੀ। ਇਹ ਗੱਲ ਹਾਵਰਡ ਯੂਨੀਵਰਸਿਟੀ ਦੇ ਇਕ ਅਧਿਐਨ ‘ਚ ਕਹੀ ਗਈ ਹੈ। ਅਧਿਐਨ ਮੁਤਾਬਿਕ ਉੱਭਰਦੇ ਬਾਜ਼ਾਰਾਂ ਦੀ ਆਰਥਿਕ ਵਾਧਾ ਦਰ ਵਿਕਸਿਤ ਦੇਸ਼ਾਂ ਤੋਂ ਉੱਪਰ ਰਹੇਗੀ। ਹਾਵਰਡ ਯੂਨੀਵਰਸਿਟੀ ‘ਚ ਸੈਂਟਰ ਫਾਰ ਇੰਟਰਨੈਸ਼ਨਲ ਡੇਵਲਪਮੈਂਟ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਦਹਾਕਿਆਂ ਤੱਕ ਵਾਧਾ ਦਰ ਦੇ ਮਾਮਲੇ ‘ਚ ਆਪਣੇ ਗੁਆਂਢੀ ਚੀਨ ਤੋਂ ਪਿਛੇ ਰਹਿਣ ਤੋਂ ਬਾਅਦ ਭਾਰਤ ਇਸ ਸੰਦਰਭ ‘ਚ ਅਗਲੇ ਅੱਠ ਸਾਲਾਂ ‘ਚ ਚੋਟੀ ‘ਤੇ ਹੋਵੇਗਾ।

Send this to a friend