ਕਾਂਗਰਸ ਵੱਲੋਂ ਪੰਜਾਬ ’ਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ
ਨਵੀਂ ਦਿੱਲੀ, 5 ਮਈ (ਪੀ. ਟੀ. ਲਾਇਵ)- ਮੋਗਾ ਬੱਸ ਕਾਂਡ ਨੂੰ ਲੈ ਕੇ ਲੋਕ ਸਭਾ ਤੇ ਰਾਜ ਸਭਾ ‘ਚ ਅੱਜ ਜੰਮ ਕੇ ਹੰਗਾਮਾ ਹੋਇਆ। ਕਾਂਗਰਸ ਨੇ ਅੱਜ ਮੋਗਾ ਛੇੜਛਾੜ ਮਾਮਲੇ ‘ਚ ਲੋਕ ਸਭਾ ‘ਚ ਸਟੇਅ ਪ੍ਰਸਤਾਵ ਲਈ ਨੋਟਿਸ ਦਿੱਤਾ। ਜਿਸ ਨੂੰ ਸਪੀਕਰ ਨੇ ਖਾਰਜ ਕਰ ਦਿੱਤਾ। ਇਸ ਤੋਂ ਖਫਾ ਵਿਰੋਧੀ ਧਿਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਸਪੀਕਰ ਨੂੰ ਲੋਕ ਸਭਾ ਦੀ ਕਾਰਵਾਈ ਦੋ ਵਾਰ ਟਾਲਣੀ ਪਈ। ਉਥੇ ਬਾਅਦ ‘ਚ ਰਾਜ ਸਭਾ ਦੀ ਕਾਰਵਾਈ ਵੀ ਟਾਲੀ ਗਈ। ਇਸ ਤੋਂ ਉਪਰੰਤ ਕਾਂਗਰਸ ਸੰਸਦ ਮੈਂਬਰ ਦੋਵੇਂ ਸਦਨਾਂ ‘ਚ ਇਸ ਮਾਮਲੇ ‘ਚ ਚਰਚਾ ਦੀ ਮੰਗ ਕਰਦੇ ਨਜ਼ਰ ਆਏ। ਕਾਂਗਰਸ ਨੇ ਪੰਜਾਬ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ। ਲੋਕ ਸਭਾ ‘ਚ ਚਰਚਾ ਦੌਰਾਨ ਕਾਂਗਰਸ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਵਿਗੜਦੀ ਕਾਨੂੰਨ ਵਿਵਸਥਾ ਦਾ ਹਵਾਲਾ ਦਿੰਦੇ ਹੋਏ ਪੰਜਾਬ ’ਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਮੰਗ ਕੀਤੀ।
ਉਧਰ, ਰਾਜ ਸਭਾ ‘ਚ ਵੀ ਮੋਗਾ ਕਾਂਡ ਨੂੰ ਲੈ ਕੇ ਚਰਚਾ ਕਰਾਏ ਜਾਣ ਦੀ ਮੰਗ ਕੀਤੀ ਗਈ। ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਸਬੰਧ ‘ਚ ਨੋਟਿਸ ‘ਤੇ ਸਹਿਮਤੀ ਤੋਂ ਬਾਅਦ ਹੀ ਚਰਚਾ ਕੀਤੀ ਜਾਵੇਗੀ।