ਵੀਂ ਦਿ¤ਲੀ, 29 ਅਪ੍ਰੈਲ (ਪੀ. ਟੀ.)- ਪੰਜਾਬ ’ਚ ਕਿਸਾਨਾਂ ਦੀ ਬਦਹਾਲੀ ਨੂੰ ਲੈ ਕੇ ਸਵਾਲ ਚੁ¤ਕਣ ਵਾਲੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਲੋਕਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਕਰਾਰਾ ਜਵਾਬ ਦਿ¤ਤਾ। ਉਨ੍ਹਾਂ ਨੇ ਕਿਹਾ ਕਿ ਜਦ ਦੇਸ਼ ਦੇ ਵ¤ਖ ਵ¤ਖ ਹਿ¤ਸਿਆਂ ’ਚ ਬਾਰਸ਼ ਹੋ ਰਹੀ ਸੀ ਤੇ ਗੜੇ ਪੈ ਰਹੇ ਸਨ ਤਾਂ ਉਸ ਵਕਤ ਰਾਹੁਲ ਗਾਂਧੀ ਕਿਥੇ ਸਨ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ- ਭਾਜਪਾ ਸਰਕਾਰ ਕਿਸਾਨਾਂ ਦੀ ਮਦਦ ਕਰ ਰਹੀ ਸੀ ਤੇ ਕਿਸਾਨਾਂ ਦੀ ਕਣਕ ਖ਼ਰੀਦਣ ਲਈ ਪ੍ਰਬੰਧ ਕੀਤੇ ਜਾ ਚੁ¤ਕੇ ਹਨ। ਉਨ੍ਹਾਂ ਨੇ ਰਾਹੁਲ ਨੂੰ ਅਮੇਠੀ ਦਾ ਦੌਰਾ ਕਰਨ ਦੀ ਵੀ ਨਸੀਹਤ ਦਿ¤ਤੀ।ਲੋਕ ਸਭਾ ਵਿਚ ਬੁ¤ਧਵਾਰ ਨੂੰ ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਕਿਸਾਨਾਂ ਦਾ ਮੁ¤ਦਾ ਚੁ¤ਕਿਆ ਸੀ।ਉਨ੍ਹਾਂ ਨੇ ਕਿਸਾਨਾਂ ਦੇ ਮੁ¤ਦੇ ’ਤੇ ਬੋਲਦੇ ਹੋਏ ਮੋਦੀ ਸਰਕਾਰ ’ਤੇ ਤਿ¤ਖੇ ਸ਼ਬਦੀ ਹਮਲੇ ਕੀਤੇ।
ਇਸ ਦਾ ਜਵਾਬ ਦਿੰਦੇ ਹੋਏ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪਲਟਵਾਰ ਕਰਦੇ ਹੋਏ ਰਾਹੁਲ ਗਾਂਧੀ ਨੂੰ ਕਰਾਰ ਜਵਾਬ ਦਿੰਦਿਆਂ ਕਿਹਾ ਕਿ ਦੇਸ਼ ਦੀ ਜਨਤਾ ਉਨ੍ਹਾਂ ਦੇ ਡਰਾਮੇ ਨੂੰ ਪਛਾਣ ਚੁ¤ਕੀ ਹੈ। ਜਦੋਂ ਕਿਸਾਨਾਂ ਮਰ ਰਹੇ ਸਨ ਤਾਂ ਰਾਹੁਲ ਗਾਂਧੀ ਕਿ¤ਥੇ ਸਨ। ਇਸ ਦੇ ਨਾਲ ਹੀ ਬੀਬੀ ਹਰਸਿਮਰਤ ਨੇ ਕਿਹਾ ਕਿ ਮੈਨੂੰ ਤਾਂ ਹਾਸਾ ਆਉਂਦਾ ਹੈ, ਉਨ੍ਹਾਂ ਦੀ ਟਿਊਬ ਲਾਈਟ ਇੰਨੀ ਲੇਟ ਕਿਉਂ ਚਲਦੀ ਹੈ।ਜਦੋਂ ਸਭ ਕੁਝ ਹੋ ਗਿਆ ਸੀ ਤਾਂ ਪੰਜਾਬ ਕੀ ਕਰਨ ਆਏ ਸੀ ਰਾਹੁਲ ਗਾਂਧੀ।ਉਨ੍ਹਾਂ ਨੇ ਤਿ¤ਖੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਜਦੋਂ ਗੜ੍ਹੇਮਾਰੀ ਹੋ ਰਹੀ ਸੀ ਅਤੇ ਕਿਸਾਨਾਂ ਦਾ ਬੁਰਾ ਹਾਲ ਸੀ, ਤਾਂ ਰਾਹੁਲ ਗਾਂਧੀ ਦੁਨੀਆ ਦੇ ਕਿਸ ਕੋਨੇ ’ਚ ਜਾ ਕੇ ਛੁ¤ਟੀਆਂ ਮਨਾਂ ਰਹੇ ਸੀ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਮੰਗਲਵਾਰ ਨੂੰ ਜਨਰਲ ਟ੍ਰੇਨ ਵਿਚ ਸਵਾਰ ਹੋ ਕੇ ਪੰਜਾਬ ਦੌਰੇ ’ਤੇ ਆਏ ਸਨ।ਉਨ੍ਹਾਂ ਨੇ ਇ¤ਥੇ ਕਿਸਾਨਾਂ ਦੀ ਸਮ¤ਸਿਆਵਾਂ ਨੂੰ ਸੁਣਿਆ ਅਤੇ ਅਨਾਜ ਮੰਡੀ ਦਾ ਵੀ ਦੌਰਾ ਕੀਤਾ।