April 26, 2026 6:29 am

10,000 ਹੋ ਸਕਦੀ ਹੈ ਭੁਚਾਲ ’ਚ ਮਰਨ ਵਾਲਿਆਂ ਦੀ ਗਿਣਤੀ : ਕੋਇਰਾਲਾ

ਕਾਠਮੰਡੂ, 28 ਅਪ੍ਰੈਲ (ਪੀ. ਟੀ.)-ਭੁਚਾਲ ਤੋਂ ਪ੍ਰਭਾਵਿਤ ਨੇਪਾਲ ’ਚ ਅੱਜ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 4,350 ਤੋਂ ਉੱਪਰ ਚੱਲੀ ਗਈ ਜਦੋਂ ਕਿ ਜ਼ਖ਼ਮੀਆਂ ਦੀ ਗਿਣਤੀ 8, 000 ਤੋਂ ਜ਼ਿਆਦਾ ਹੈ। ਇਸ ਦੌਰਾਨ ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਸਵੀਕਾਰ ਕੀਤਾ ਹੈ ਕਿ ਰਾਹਤ ਤੇ ਬਚਾਅ ਅਭਿਆਨ ਪ੍ਰਭਾਵੀ ਸਾਬਤ ਨਹੀਂ ਹੋਏ ਹਨ।ਨੇਪਾਲ ਦੇ ਪ੍ਰਧਾਨ ਮੰਤਰੀ ਸੁਸ਼ੀਲ ਕੋਇਰਾਲਾ ਨੇ ਇੱਕ ਇੰਟਰਵਿਊ ’ਚ ਕਿਹਾ ਹੈ ਕਿ ਨੇਪਾਲ ‘ਚ ਆਏ ਭੁਚਾਲ ਨਾਲ ਮ੍ਰਿਤਕਾਂ ਦੀ ਗਿਣਤੀ ਵਧਕੇ 10 ਹਜ਼ਾਰ ਤੱਕ ਪਹੁੰਚ ਸਕਦੀ ਹੈ। ਸਰਕਾਰ ਪੀੜਤਾਂ ਤੇ ਜ਼ਖ਼ਮੀਆਂ ਨੂੰ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਸਾਡੇ ਸਾਹਮਣੇ ਰਾਹਤ ਕਾਰਜ ਅਭਿਆਨ ਨੂੰ ਲੈ ਕੇ ਕਾਫ਼ੀ ਦਿੱਕਤਾਂ ਆ ਰਹੀਆਂ ਹਨ। ਅਮਰੀਕਾ ਨੇ ਭੁਚਾਲ ਪ੍ਰਭਾਵਿਤ ਨੇਪਾਲ ਲਈ ਰਾਹਤ ਤੇ ਬਚਾਅ ਮੁਹਿੰਮ ਸ਼ੁਰੂ ਕਰਨ ਦੇ ਨਾਲ 90 ਲੱਖ ਡਾਲਰ ਦੀ ਤਾਜ਼ਾ

ਆਰਥਿਕ ਮਦਦ ਦਾ ਐਲਾਨ ਕੀਤਾ ਹੈ।ਭੁਚਾਲ ਪ੍ਰਭਾਵਿਤ ਨੇਪਾਲ ‘ਚ ਭੋਜਨ, ਪਾਣੀ, ਬਿਜਲੀ ਤੇ ਦਵਾਈਆਂ ਦੀ ਭਾਰੀ ਕਮੀ ਦੇ ਕਾਰਨ ਸੰਕਟ ਮੰਡਰਾ ਰਿਹਾ ਹੈ ਤੇ ਦੁਬਾਰਾ ਭੁਚਾਲ ਆਉਣ ਦੇ ਸੰਦੇਹ ਕਾਰਨ ਹਜ਼ਾਰ ਲੋਕ ਖੁੱਲ੍ਹੇ ਅਸਮਾਨ ਦੇ ਹੇਠ ਰਹਿ ਰਹੇ ਹਨ।

Send this to a friend