April 24, 2026 10:50 pm

ਵਿੱਤ ਮੰਤਰੀ ਨਹੀਂ ਚਾਹੁੰਦੇ ਕਾਲਾ ਧਨ ਆਏ ਵਾਪਿਸ : ਜੇਠਮਲਾਨੀ

ਕਾਲਾ ਧਨ ਦੇਸ਼ ਵਾਪਿਸ ਲਿਆਉਣ ਲਈ ਨਹੀਂ ਕੀਤਾ ਜਾ ਰਿਹਾ ਕੋਈ ਯਤਨ
08TH-OPEDMALANI1_282827f ਨਵੀਂ ਦਿੱਲੀ, 21 ਅਪ੍ਰੈਲ (ਪੀ. ਟੀ. ਲਾਇਵ)- ਸੁਪਰੀਮ ਕੋਰਟ ਵੱਲੋਂ ਕਾਲੇ ਧਨ ਨੂੰ ਲੈ ਕੇ ਗਠਿਤ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਨਾਲ ਕੀਤੀ ਗਈ ਸਖਤੀ ਦੇ ਦਰਮਿਆਨ ਸੀਨੀਅਰ ਵਕੀਲ ਰਾਮ ਜੇਠਮਲਾਨੀ ਨੇ ਵੀ ਮੋਦੀ ਦੇ ਕਰੀਬੀ ਅਤੇ ਸਰਕਾਰ ਦੇ ਵਿੱਤ ਮੰਤਰੀ ਅਰੁਨ ਜੇਤਲੀ ’ਤੇ ਜ਼ੋਰਦਾਰ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਨਹੀਂ ਲਗਦਾ ਕਿ ਵਿੱਤ ਮੰਤਰੀ ਕਾਲਾ ਧਨ ਦੇਸ਼ ਵਾਪਿਸ ਲਿਆਉਣ ਲਈ ਗੰਭੀਰ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਜਰਮਨੀ ਵੀ ਗਿਆ

ਸੀ। ਉਥੋਂ ਮੈਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਕਾਲਾ ਧਨ ਲਿਆਉਣ ਲਈ ਕਿਸੇ ਵੀ ਤਰ੍ਹਾਂ ਦਾ ਯਤਨ ਨਹੀਂ ਕਰ ਰਹੀ ਹੈ। ਇਸ ਤੋਂ ਪਹਿਲਾਂ ਕਾਲੇ ਧਨ ਦੇ ਮਾਮਲੇ ਵਿੱਚ ਕੇਂਦਰ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਨੂੰ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਆਪਣੀ ਰਿਪੋਰਟ 12 ਮਈ ਨੂੰ ਹੀ ਪੇਸ਼ ਕਰੇ। ਸੁਪਰੀਮ ਕੋਰਟ ਦੇ ਨਿਰਦੇਸ਼ ਦੇ ਬਾਵਜੂਦ ਐਸਆਈਟੀ ਨੇ ਹਾਲੇ ਤੱਕ ਰਿਪੋਰਟ ਦਾਖਲ ਨਹੀਂ ਕੀਤੀ ਹੈ। ਮੰਗਲਵਾਰ ਨੂੰ ਐਸਆਈਟੀ ਵੱਲੋਂ ਪੇਸ਼ ਹੋ ਕੇ ਸੋਲੀ ਸੋਰਾਬਜੀ ਨੇ ਇੱਕ ਹੋਰ ਮਹੀਨੇ ਦੀ ਮੋਹਲਤ ਮੰਗੀ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਸੁਪਰੀਮ ਕੋਰਟ ਨੇ 12 ਮਈ ਤੱਕ ਰਿਪੋਰਟ ਪੇਸ਼ ਕਰਨ ਦੀ ਮੋਹਲਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਤੋਂ ਪਹਿਲਾ ਫੈਸਲਾ ਵਿਦੇਸ਼ਾਂ ਵਿੱਚ ਪਏ ਭਾਰਤੀਆਂ ਦੇ ਕਾਲੇ ਧਨ ਨੂੰ ਦੇਸ਼ ਵਾਪਿਸ ਲਿਆਉਣ ਦਾ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਸੀ।ਦੂਜੇ ਪਾਸੇ ਵਿੱਤ ਮੰਤਰੀ ਅਰੁਨ ਜੇਤਲੀ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਕਾਲੇ ਧਨ ਨੂੰ ਵਾਪਿਸ ਲਿਆਉਣ ਦੇ ਮਾਮਲੇ ਵਿੱਚ ਵਿਸ਼ਵ ਪੱਧਰ ’ਤੇ ਵਿੱਤੀ ਸੂਚਨਾਵਾਂ ਦਾ ਅਦਾਨ ਪ੍ਰਦਾਨ ਸਾਂਝਾ ਰਿਪੋਰਟਿੰਗ ਮਾਨਕਾਂ ਦੇ ਲਈ ਜ਼ਰੂਰੀ ਹੈ, ਨਾਲ ਹੀ ਤੁਰੰਤ ਇਸ ਉੱਪਰ ਕਾਰਵਾਈ ’ਤੇ ਵੀ ਜ਼ੋਰ ਦਿੱਤਾ। ਜੇਤਲੀ ਨੇ ਕਿਹਾ ਕਿ ਵਿਦੇਸ਼ਾਂ ਦੇ ਜ਼ਰੀਏ ਟੈਕਸ ਬਚਾਉਣ ਅਤੇ ਨਜਾਇਜ਼ ਧਨ ਦੇ ਚਲਣ ਦੀ ਸਮੱਸਿਆ ਨਾਲ ਵੱਖ-ਵੱਖ ਦੇਸ਼ਾਂ ਦੇ ਦਰਮਿਆਨ ਵਿੱਤੀ ਸੂਚਨਾਵਾਂ ਦੇ ਅਦਾਨ-ਪ੍ਰਦਾਨ ਦੇ ਰਾਹੀਂ ਹੀ ਨਿਪਟਿਆ ਜਾ ਸਕਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਜੇਤਲੀ ਇਨ੍ਹੀਂ ਦਿਨੀਂ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਦੀ ਸਾਲਾਨਾ ਮੀਟਿੰਗ ਵਿੱਚ ਹਿੱਸਾ ਲੈਣ ਗਏ ਹੋਏ ਹਨ।

Send this to a friend