April 23, 2026 5:05 pm

ਯਾਸੀਨ ਮਲਿਕ, ਮਸੱਰਤ ਆਲਮ ਗ੍ਰਿਫ਼ਤਾਰ

ਸ੍ਰੀਨਗਰ, 14 ਅਪ੍ਰੈਲ (ਪੀ.ਟੀ.)- ਜੰਮੂ-ਕਸ਼ਮੀਰ ਦੇ ਅਵੰਤੀਪੋਰਾ ’ਚ ਪੁਲਿਸ ਨੇ ਮੰਗਲਵਾਰ ਨੂੰ ਵੱਖਵਾਦੀ ਨੇਤਾ ਯਾਸੀਨ ਮਲਿਕ ਤੇ ਮਸੱਰਤ ਆਲਮ ਭੱਟ ਨੂੰ ਹਿਰਾਸਤ ’ਚ ਲੈ ਲਿਆ ਜਦੋਂ ਇਹ ਦੋਵੇਂ ਪੁਲਵਾਮਾ ਜ਼ਿਲ੍ਹੇ ਦੇ ਟਰਾਲ ਇਲਾਕੇ ਵੱਲ ਜਾ ਰਹੇ ਸਨ, ਜਿੱਥੇ ਕੱਲ੍ਹ ਫ਼ੌਜ ਦੇ ਅਭਿਆਨ ’ਚ ਦੋ ਸ਼ੱਕੀ ਅੱਤਵਾਦੀ ਮਾਰੇ ਗਏ ਸਨ।ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੇਕੇਐਲਐਫ ਦੇ ਪ੍ਰਮੁੱਖ ਮਲਿਕ ਤੇ ਭੱਟ ਨੂੰ ਪੁਲਿਸ ਨੇ ਰੋਕਿਆ ਤੇ ਹਿਰਾਸਤ ’ਚ ਲਿਆ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਦੇ ਟਰਾਲ ’ਚ ਹਾਲਾਤ ਨਾ ਵਿਗੜਨ, ਇਸ ਲਈ ਇਨ੍ਹਾਂ ਦੋਵਾਂ ਨੇਤਾਵਾਂ ਤੇ ਉਨ੍ਹਾਂ ਦੇ ਕੁੱਝ ਸਾਥੀਆਂ ਨੂੰ ਹਿਰਾਸਤ ’ਚ ਲਿਆ ਗਿਆ।

Send this to a friend