April 23, 2026 9:04 am

ਗੁਰਦੁਆਰਾ ਚੰਦ ਪੁਰਾਣਾ ਵਿਖੇ ਪੂਰਨਮਾਸ਼ੀ ’ਤੇ ਸਜੇ ਭਾਰੀ ਦੀਵਾਨ, 70 ਪ੍ਰਾਣੀਆਂ ਨੇ ਛੱਕਿਆ ਖੰਡੇ ਬਾਟੇ ਦਾ ਅੰਮ੍ਰਿਤ

ਬਾਘਾਪੁਰਾਣਾ, 12 ਅਪ੍ਰੈਲ (ਪੀ.ਟੀ.)- ਮਾਲਵੇ ਦੇ ਪਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਮੋਗਾ ਵਿਖੇ ਚੇਤ ਮਹੀਨੇ ਦੀ ਪੂਰਨਮਾਸ਼ੀ ਦਾ ਸ਼ੁੱਭ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਜੀ ਦੇ ਉਦਮ ਨਾਲ ਸੰਗਤਾਂ ਨੇ ਬਹੁਤ ਹੀ ਸ਼ਰਧਾ ਨਾਲ ਮਨਾਇਆ। ਸਵੇਰ ਤੋਂ ਲੈ ਕੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਕੇ ਗੁਰੂ ਅੱਗੇ ਨਤਮਸਤਕ ਹੋ ਕੇ ਸਜੇ ਪੰਡਾਲਾਂ ਵਿਚ ਕੀਰਤਨ ਸੁਣ ਕੇ ਢਾਡੀ ਕਵੀਸਰਾਂ ਤੋਂ ਗੁਰੂ ਇਤਿਹਾਸ ਸੁਣ ਕੇ ਆਪਣਾ ਜੀਵਨ ਸਫਲ ਕੀਤਾ। ਇਸ ਮੌਕੇ 35 ਦੇ ਕਰੀਬ ਜਥਿਆਂ ਨੇ ਨੇ ਆਪਣੀਆਂ ਹਾਜ਼ਰੀਆਂ ਲਵਾਈਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਪੰਜ ਪਿਆਰਿਆਂ ਨੇ 70 ਪ੍ਰਾਣੀਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਵਾਲੇ

ਬਣਾਇਆ। ਕਈ ਅੰਮ੍ਰਿਤ ਅਬਲਾਸ਼ੀਆਂ ਨੇ ਆਪਣਾ ਜੀਵਨ ਸਫਲ ਕੀਤਾ। ਦੀਵਾਨ ਦੀ ਸਮਾਪਤੀ ਉਪਰੰਤ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਜੀ ਨੇ ਜੁੜੀਆਂ ਹਜ਼ਾਰਾਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਅੰਮ੍ਰਿਤ ਦੀ ਦਾਤ ਸਾਨੂੰ ਸਾਡੇ ਗੁਰੂ ਕੋਲੋਂ ਪ੍ਰਾਪਤ ਹੋਈ ਹੈ ਅਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਗੁਰੂ ਦੇ ਦਰਸਾਏ ਮਾਰਗ ਉ¤ਤੇ ਚੱਲੀਏ। ਵਹਿਮਾਂ-ਭਰਮਾਂ ਤੋਂ ਦੂਰ ਰਹਿ ਕੇ ਗੁਰੂ ਲੜ ਲੱਗੀਏ। ਇਸ ਮੌਕੇ ਗੁਰਦੁਆਰਾ ਸਾਹਿਬ ਵੱਲੋਂ ਕਕਾਰ ਫਰੀ ਦਿੱਤੇ ਗਏ, ਬਾਸਤਰ ਵੀ ਵੰਡੇ ਗਏ ਅਤੇ 20 ਕਿਲੋਮੀਟਰ ਤੋਂ ਦੂਰ ਆਉਣ ਵਾਲੇ ਪ੍ਰਾਣੀਆਂ ਨੂੰ ਕਿਰਾਇਆ ਵੀ ਦਿੱਤਾ ਗਿਆ ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਬਚਨ ਸਿੰਘ, ਜਗਰਾਜ ਸਿੰਘ ਮੋੜ, ਕੁਲਬੀਰ ਸਿੰਘ, ਸੁੱਖ ਸਿੰਘ, ਨਛੱਤਰ ਸਿੰਘ ਪੰਚ, ਤਰਲੋਕ ਸਿੰਘ, ਬਿੱਲੂ ਸਿੰਘ, ਗੁਰਜੰਟ ਸਿੰਘ, ਜਥੇ ਗੁਰਦੀਪ ਸਿੰਘ, ਦਵਿੰਦਰ ਸਿੰਘ, ਸਰਬਜੀਤ ਸਿੰਘ, ਚਮਕੌਰ ਸਿੰਘ ਅਤੇ ਸਟੇਜ ਦੀ ਸੇਵਾ ਹੈ¤ਡ ਗ੍ਰੰਥੀ ਜਸਵਿੰਦਰ ਸਿੰਘ ਨੇ ਨਿਭਾਈ।

Send this to a friend