April 23, 2026 7:23 am

ਦਿ¤ਲੀ ਕੈਬਨਿਟ ’ਚ ਫੇਰਬਦਲ, ਤੋਮਰ ਤੋਂ ਖੋਹਿਆ ਗਿਆ ਗ੍ਰਹਿ ਵਿਭਾਗ

ਨਵੀਂ ਦਿ¤ਲੀ, 11 ਅਪ੍ਰੈਲ (ਪੀ.ਟੀ.)- ਦਿ¤ਲੀ ਸਰਕਾਰ ਨੇ ਆਪਣੀ ਕੈਬਨਿਟ ‘ਚ ਪਹਿਲੀ ਵਾਰ ਵ¤ਡੇ ਫੇਰਬਦਲ ਕੀਤੇ ਹਨ। ਗ੍ਰਹਿ ਮੰਤਰੀ ਜਿਤੇਂਦਰ ਤੋਮਰ ਨੂੰ ਗ੍ਰਹਿ ਵਿਭਾਗ ਜਿਹੇ ਅਹਿਮ ਵਿਭਾਗ ਤੋਂ ਵਾਪਸ ਲੈ ਲਿਆ ਗਿਆ ਹੈ। ਕੈਬਨਿਟ ਨੂੰ ਇਹ ਅਹਿਮ ਫ਼ੈਸਲਾ ਇਸ ਲਈ ਲੈਣਾ ਪਿਆ ਕਿਉਂਕਿ ਉਹ ਗਰੈਜੂਏਸ਼ਨ ਦੀ ਫ਼ਰਜ਼ੀ ਡਿਗਰੀ ਦੇ ਇਲਜ਼ਾਮ ‘ਚ ਹਾਈ ਕੋਰਟ ‘ਚ ਕੇਸ ਦਾ ਸਾਹਮਣਾ ਕਰ ਰਹੇ ਹਨ। ਇਸ ਅਹਿਮ ਵਿਭਾਗ ਦੀ ਜ਼ਿੰਮੇਵਾਰੀ ਸਾਂਭੀ ਹੈ ਸਤਿੰਦਰ ਜੈਨ ਨੇ। ਉਨ੍ਹਾਂ ਦੇ ਕੋਲ ਪਹਿਲਾਂ ਤੋਂ ਹੀ ਊਰਜਾ ਵਰਗਾ ਮਹ¤ਤਵਪੂਰਨ ਮੰਤਰਾਲਾ ਹੈ। ਆਮ ਆਦਮੀ ਪਾਰਟੀ ਦੇ ਅੰਦਰ ਮਚੇ ਘਮਸਾਣ ਦਾ ਅਸਰ ਪਾਰਟੀ ਸਰਕਾਰ ‘ਤੇ ਨਹੀਂ ਪੈਣ ਦੇਣਾ ਚਾਹੁੰਦੀ। ਪਾਰਟੀ ਦੀ ਕੋਸ਼ਿਸ਼ ਹੈ ਕਿ ਸਰਕਾਰ ਤੇ ਮੰਤਰੀ ਕਿਸੇ ਤਰ੍ਹਾਂ ਦੇ ਵਿਵਾਦ ਦਾ ਹਿ¤ਸਾ ਨਾ ਬਣਨ। ਅਜੇ ਦਿ¤ਲੀ ਸਰਕਾਰ ਦੇ ਦੋ ਮਹੀਨੇ ਹੀ ਪੂਰੇ ਹੋਏ ਹਨ ਤੇ ਕੈਬਨਿਟ ‘ਚ ਫੇਰਬਦਲ ਨਾਲ ਸਰਕਾਰ ਇ¤ਕ ਵਾਰ ਫਿਰ ਮੀਡੀਆ ਦੀਆਂ ਸੁਰਖ਼ੀਆਂ ‘ਚ ਆ ਗਈ ਹੈ। ਹਾਲਾਂਕਿ ਪਾਰਟੀ ਇਸਨੂੰ ਮਾਮੂਲੀ ਫੇਰਬਦਲ ਦ¤ਸ ਰਹੀ ਹੈ।

Send this to a friend