April 23, 2026 2:03 am

ਪੂਰੇ ਦੋ ਦਹਾਕੇ ਤ¤ਕ ਨਹਿਰੂ ਕਰਵਾਉਂਦੇ ਰਹੇ ਨੇਤਾਜੀ ਦੇ ਪਰਿਵਾਰ ਦੀ ਜਾਸੂਸੀ

ਨਵੀਂ ਦਿ¤ਲੀ, 10 ਅਪ੍ਰੈਲ (ਪੀ.ਟੀ.)- ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਰੀਬ 20 ਸਾਲਾਂ ਤ¤ਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਾਸੂਸੀ ਕਰਵਾਈ ਸੀ। ਇਸ ਜਾਣਕਾਰੀ ਦਾ ਪਤਾ ਇੰਟੈਲੀਜੈਂਸ ਬਿਊਰੋ ਦੀਆਂ ਦੋ ਫਾਈਲਾਂ ਤੋਂ ਲ¤ਗਾ ਹੈ। ਇਨ੍ਹਾਂ ਫਾਈਲਾਂ ਤੋਂ ਪਤਾ ਲ¤ਗਾ ਹੈ ਕਿ 1948 ਕੋਂ ਲੈ ਕੇ 1968 ‘ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਪਰਵਾਰ ‘ਤੇ ਸਖ਼ਤ ਨਿਗਰਾਨੀ ਰ¤ਖੀ ਗਈ ਸੀ। ਇਨ੍ਹਾਂ ਦੋ ਦਹਾਕਿਆਂ ‘ਚੋਂ 16 ਸਾਲ ਤ¤ਕ ਪੰਡਿਤ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਇੰਟੈਲੀਜੈਂਸ ਬਿਊਰੋ ਉਨ੍ਹਾਂ ਦੇ ਅਨੁਸਾਰ ਕੰਮ ਕਰਦੀ ਸੀ। ਫਾਈਲਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਨੇਤਾਜੀ ਦੇ ਕੋਲਕਾਤਾ ਸਥਿਤ ਦੋ ਘਰਾਂ ਦੀ ਨਿਗਰਾਨੀ ਕੀਤੀ ਗਈ। ਇਨ੍ਹਾਂ ‘ਚੋਂ ਇ¤ਕ ਵੁਡਬਰਨ ਪਾਰਕ ਤੇ ਦੂਜਾ 38 / 2 ਐਲਗਿਨ ਰੋਡ ‘ਤੇ ਸੀ। ਇੰਟਰਸੈਪਟਿੰਗ ਤੇ ਬੋਸ ਪਰਵਾਰ ਦੀਆਂ ਚਿ¤ਠੀਆਂ ‘ਤੇ ਨਜ਼ਰ ਰ¤ਖਣ ਤੋਂ ਇਲਾਵਾ, ਆਈਬੀ ਦੇ ਜਾਸੂਸਾਂ ਨੇ ਉਨ੍ਹਾਂ ਦੀ ਸਥਾਨਕ ਤੇ ਵਿਦੇਸ਼

ਯਾਤਰਾ ਦੀ ਵੀ ਜਾਸੂਸੀ ਕੀਤੀ। ਹ¤ਥ ਨਾਲ ਲਿਖੇ ਗਏ ਕੁ¤ਝ ਸੰਦੇਸ਼ਾਂ ਤੋਂ ਪਤਾ ਲ¤ਗਾ ਹੈ ਕਿ ਆਈਬੀ ਦੇ ਏਜੰਟ ਬੋਸ ਪਰਵਾਰ ਦੀਆਂ ਗਤੀਵਿਧੀਆਂ ਬਾਰੇ ਆਈਬੀ ਹੈਡਆਫਿਸ ‘ਚ ਫ਼ੋਨ ਕਰਦੇ ਸਨ। ਇਸ ਜਗ੍ਹਾ ਨੂੰ ਸੁਰ¤ਖਿਆ ਕੰਟਰੋਲ ਕਿਹਾ ਜਾਂਦਾ ਸੀ। ਹਾਲਾਂਕਿ, ਇਸ ਜਾਸੂਸੀ ਦੀ ਵਜ੍ਹਾ ਪੂਰੀ ਤਰ੍ਹਾਂ ਸਾਫ਼ ਨਹੀਂ ਹੋ ਸਕੀ ਹੈ। ਦਰਅਸਲ, ਇਸ ਜਾਸੂਸੀ ਦੇ ਪਿ¤ਛੇ ਪੰਡਤ ਨਹਿਰੂ ਨੂੰ ਸ¤ਤਾ ਹ¤ਥ ਤੋਂ ਨਿਕਲ ਜਾਣ ਦਾ ਡਰ ਸਤਾ ਰਿਹਾ ਸੀ। ਉਨ੍ਹਾਂ ਦੇ ਮਨ ‘ਚ ਇਸ ਗ¤ਲ ਨੂੰ ਲੈ ਕੇ ਸ਼ੰਕਾ ਸੀ ਕਿ ਕਿਤੇ ਨੇਤਾਜੀ ਸੁਭਾਸ਼ ਚੰਦਰ ਬੋਸ ਹ¤ਲਾ ਬੋਲਕੇ ਕਾਂਗਰਸ ‘ਤੇ ਕਬਜ਼ਾ ਨਾ ਕਰ ਲਵੇ।

Send this to a friend