ਦੋ ਸਾਥੀਆਂ ਨੂੰ 4-4 ਸਾਲ ਤੇ ਇਕ ਨੂੰ 2 ਸਾਲ ਦੀ ਕੈਦ
ਚੰਡੀਗੜ੍ਹ, 7 ਅਪ੍ਰੈਲ (ਨਾਗਪਾਲ)- ਪੀ ਪੀ ਐਸ ਸੀ ਦੇ ਸਾਬਕਾ ਚੇਅਰਮੈਨ ਰਵੀ ਸਿ¤ਧੂ ਨੂੰ ਅ¤ਜ ਪਟਿਆਲਾ ਦੀ ਇਕ ਅਦਾਲਤ ਵਲੋਂ ਚਰਚਿਤ ਨੋਟਾਂ ਬਦਲੇ ਨੌਕਰੀਆਂ ਦੇਣ ਦੇ ਘੁਟਾਲੇ ’ਚ 7 ਸਾਲ ਕੈਦ ਤੇ 1 ਕਰੋੜ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ। ਰਵੀ ਸਿੱਧੂ ਨਾਲ ਦੋਸ਼ੀ ਕਰਾਰ ਦਿੱਤੇ ਪ੍ਰਿਤਪਾਲ ਸਿੰਘ ਵਾਸੀ ਅਜੀਤ ਨਗਰ ਪਟਿਆਲਾ ਅਤੇ ਪਰਮਜੀਤ ਸਿੰਘ ਚੰਡੀਗੜ੍ਹ ਨੂੰ 4-4 ਸਾਲ ਦੀ ਸਜ਼ਾ ਜਦਕਿ ਪ੍ਰਸ਼ੋਤਮ ਸਿੰਘ ਸੋਢੀ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਹੈ। ਚੇਤੇ ਰਹੇ ਕਿ ਪਟਿਆਲਾ ਵਿਚ ਚੌਕਸੀ ਪੁਲਿਸ ਨੇ ਪੈਸੇ ਲੈ ਕੇ ਨਿਯੁਕਤੀਆਂ ਦੇ ਮਾਮਲੇ ਵਿਚ ਰਵੀ ਸਿ¤ਧੂ ਅਤੇ ਉਸ ਦੇ ਸਾਥੀਆਂ ਵਿਰੁ¤ਧ 30 ਅਪ੍ਰੈਲ 2002 ਨੂੰ 409, 420, 465, 467, 468, 120ਬੀ, ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ 7,12,13 ਧਾਰਾਵਾਂ ਤਹਿਤ ਪਟਿਆਲਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਨਾਲ ਸਬੰਧਤ ਦੋ ਵਿਅਕਤੀ ਭਗੌੜੇ ਹਨ ਜਦੋਂ ਕਿ ਤਿੰਨਾਂ ਦੀ ਇਸ ਸਮੇਂ ਦੌਰਾਨ ਮੌਤ ਹੋ ਗਈ।ਰਵੀ ਸਿੱਧੂ ਨੂੰ 25 ਮਾਰਚ 2002 ਵਿਚ ਵਿਜੀਲੈਂਸ ਪੁਲਿਸ ਨੇ ਉਸ ਦੇ ਸੈਕਟਰ 39 ਵਿਚਲੇ ਫਲੈਟ ਵਿਚੋਂ ਗ੍ਰਿਫ਼ਤਾਰ ਕੀਤਾ ਸੀ। ਭ੍ਰਿਸ਼ਟਾਚਾਰ ਦੇ ਇਕ ਹੋਰ ਮਾਮਲੇ ਵਿਚ ਰੋਪੜ ਦੀ ਅਦਾਲਤ ਨੇ ਜੁਲਾਈ 2013 ਵਿਚ ਉਸ ਨੂੰ 6 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਜ਼ੁਰਮਾਨਾ ਵੀ ਕੀਤਾ ਸੀ। ਉਸ ਵਿਰੁ¤ਧ ਚੌਕਸੀ ਪੁਲਿਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 ਅਤੇ 7 ਤਹਿਤ ਮਾਮਲਾ ਦਰਜ ਕੀਤਾ ਸੀ।
ਕੀ ਹੈ ਮਾਮਲਾ?
1996 ਤੋਂ 2002 ਤ¤ਕ ਪੀਪੀਐਸਸੀ ਦੇ ਚੇਅਰਮੈਨ ਰਹੇ ਰਵੀ ਸਿ¤ਧੂ ਦੀ ਸਿਫ਼ਾਰਸ਼ ‘ਤੇ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਵ¤ਖ ਵ¤ਖ ਵਿਭਾਗਾਂ ਲਈ ਚਾਰ ਹਜ਼ਾਰ ਦੇ ਕਰੀਬ ਗਜ਼ਟਿਡ ਅਫਸਰਾਂ ਦੀ ਭਰਤੀ ਕੀਤੀ ਸੀ। 2002 ਵਿ¤ਚ ਕੈਪਟਨ ਅਮਰਿੰਦਰ ਸਿੰਘ ਦੇ ਮੁ¤ਖ ਮੰਤਰੀ ਬਣਨ ‘ਤੇ ਉਨ੍ਹਾਂ ਦੀ ਸਰਕਾਰ ਨੇ ਕਈ ਮਾਮਲਿਆਂ ਦੌਰਾਨ ਧਾਂਦਲੀਆਂ ਦੀ ਸ਼ਿਕਾਇਤ ਮਿਲਣ ‘ਤੇ ਵਿਜੀਲੈਂਸ ਤੋਂ ਜਾਂਚ ਕਰਵਾਈ, ਜਿਸ ਦੌਰਾਨ ਰਵੀ ਸਿ¤ਧੂ ਵ¤ਲੋਂ ਕਈ ਉਮੀਦਵਾਰਾਂ ਤੋਂ ਮੋਟੀਆਂ ਰਕਮਾਂ ਲੈ ਕੇ ਭਰਤੀ ਕਰਨ ਦਾ ਮਾਮਲਾ ਸਾਹਮਣੇ ਆਇਆ। ਜਾਂਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਰਵੀ ਸਿ¤ਧੂ ਉਮੀਦਵਾਰਾਂ ਦੀ ਕਈ ਤਰ੍ਹਾਂ ਨਾਲ ਮਦਦ ਕਰਦਾ ਸੀ।
ਉਮੀਦਵਾਰਾਂ ਦੇ ਪੇਪਰਾਂ ਤੇ ਇਨ੍ਹਾਂ ਨੂੰ ਚੈ¤ਕ ਕਰਵਾਉਣ ਲਈ ਭੇਜਣਾ ਆਦਿ ਕਈ ਤਰ੍ਹਾਂ ਦੀਆਂ ਤਾਕਤਾਂ ਰਵੀ ਸਿ¤ਧੂ ਨੇ ਆਪਣੇ ਕੋਲ ਰ¤ਖੀਆਂ ਹੋਈਆਂ ਸਨ। ਵਿਜੀਲੈਂਸ ਵਲੋਂ ਕੀਤੀ ਗਈ ਪੜਤਾਲ ਦੌਰਾਨ ਰਵੀ ਸਿ¤ਧੂ ਦੇ ਲਾਕਰਾਂ ਵਿਚੋਂ ਕਰੋੜਾਂ ਰੁਪਏ ਦੀ ਨਕਦੀ ਤੇ ਗਹਿਣੇ ਬਰਾਮਦ ਹੋਏ ਸਨ, ਇਸ ਤੋਂ ਇਲਾਵਾ ਨਾਮੀ ਤੇ ਬੇਨਾਮੀ ਜਾਇਦਾਦ ਦੇ ਕਾਗ਼ਜਾਤ ਵੀ ਮਿਲੇ ਸਨ।ਰਵੀ ਸਿ¤ਧੂ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਬਹੁਤੀਆਂ ਭਰਤੀਆਂ ਰ¤ਦ ਵੀ ਹੋ ਗਈਆਂ ਸਨ ਕਿਉਂਕਿ ਇਨ੍ਹਾਂ ਭਰਤੀਆਂ ‘ਚ ਮੋਟੀਆਂ ਰਕਮਾਂ ਲੈਕੇ ਉਮੀਦਵਾਰਾਂ ਦੀ ਮਦਦ ਕਰਨ ਸਮੇਤ ਪੇਪਰ ਲੀਕ ਕਰਨ ਤੇ ਉਮੀਦਵਾਰਾਂ ਦੀਆਂ ਉਤਰ ਕਾਪੀਆਂ ‘ਚ ਕਟਿੰਗ ਕਰ ਕੇ ਨੰਬਰਾਂ ‘ਚ ਹੇਰਾਫੇਰੀ ਕੀਤੀ ਗਈ ਸਾਹਮਣੇ ਆਈ ਸੀ।ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਬੇਨਿਯਮੀਆਂ ਸਾਹਮਣੇ ਆਈਆਂ ਸਨ ਜਦਕਿ ਰਵੀ ਸਿ¤ਧੂ ‘ਤੇ ਕਮਿਸ਼ਨ ਅੰਦਰ ਕਰੀਬ ਅਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ 11.5 ਲ¤ਖ ਰੁਪਏ ਦਾ ਗਬਨ ਕਰਨ, ਦਲਾਲਾਂ ਰਾਹੀਂ ਕਰੋੜਾਂ ਰੁਪਏ ਲੈ ਕੇ ਪੀ.ਸੀ.ਐਸ. ਦੀਆਂ ਆਸਾਮੀਆਂ ‘ਤੇ ਭਰਤੀਆਂ ਕਰਨ ਦੇ ਦੋਸ਼ ਲ¤ਗੇ ਸਨ।
ਅਪ੍ਰੈਲ 2002 ਵਿ¤ਚ 10 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਹਨਾਂ ਵਿ¤ਚੋਂ ਰਵੀ ਸਿ¤ਧੂ ਦੀ ਮਾਂ ਪ੍ਰਿਤਪਾਲ ਕੌਰ ਨੂੰ ਭਗੌੜਾ ਕਰਾਰ ਦਿ¤ਤਾ ਗਿਆ ਸੀ, ਅਤੇ ਕੁਝ ਸਮੇਂ ਬਾਅਦ ਵਿਦੇਸ਼ ਵਿ¤ਚ ਉਹਨਾਂ ਦੀ ਮੌਤ ਹੋ ਗਈ ਸੀ। ਬਾਕੀ ਤਿੰਨ ਮੁਲਜ਼ਮਾਂ ਦੀ ਵੀ ਮੌਤ ਹੋ ਗਈ ਸੀ।