ਕਿਸਾਨ ਵਿਰੋਧੀ ਜ਼ਮੀਨ ਪ੍ਰਾਪਤੀ ਬਿੱਲ ਨੂੰ ਕਿਸੇ ਕੀਮਤ ’ਤੇ ਪਾਸ ਨਹੀਂ ਹੋਣ ਦਿਤਾ ਜਾਵੇਗਾ : ਰਿਣਵਾ

ਫਾਜ਼ਿਲਕਾ, 19 ਮਾਰਚ (ਪਵਨ ਧੂੜਿਆ)- ਜਮੀਨ ਕਿਸਾਨ ਦੀ ਮਾਂ ਹੁੰਦੀ ਹੈ ਅਤੇ ਮੋਦੀ ਸਰਕਾਰ ਦੇ ਜਮੀਨ ਐਕਵਾਇਰ ਕਨੂੰਨ ਵਿਚ ਸੋਧ ਕਰਕੇ ਕਿਸਾਨ ਤੋਂ ਉਸ ਦਾ ਹੱਕ ਖੋਹ ਕੇ ਅਰਬਪਤੀਆਂ ਹਵਾਲੇ ਕਰ ਦਿਤੀ ਹੈ। ਪਰ ਇਹ ਕਿਸੇ ਵੀ ਕੀਮਤ ਤੇ ਸੰਭਵ ਨਹੀਂ ਹੋਣ ਦਿਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕਾਂਗਰਸੀ ਵਿਧਾਇਕ ਤੇ ਅਖਿਲ ਭਾਰਤੀ ਜਾਟ ਮਹਾਸਭਾ ਦੇ ਸੂਬਾ ਜਨਰਲ ਸਕੱਤਰ ਨੇ ਜਿਲ੍ਹਾਂ ਪੱਧਰ ਤੇ ਦਿਤੇ ਗਏ ਡੀਸੀ ਦਫਤਰ ਸਾਹਮਣੇ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ। ਜਾਟ ਮਹਾਂਸਭਾ ਦੇ ਰਾਸਟਰੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਤੇ ਲਗਾਏ ਗਏ ਇਸ ਧਰਨੇ ਵਿਚ ਡਾ. ਰਿਣਵਾ ਨੇ ਕਿਹਾ ਕਿ ਦੇਸ਼ ਦੀ ਜਨਤਾ ਨੂੰ ਮੋਦੀ ਸਰਕਾਰ ਤੋਂ ਬਹੁਤ ਉਮੀਦ ਸੀ ਤੇ ਉਨ੍ਹਾਂ ਮੋਦੀ ਸਰਕਾਰ ਨੂੰ ਸੱਤਾ ਦੀ ਚਾਬੀ ਦਿਤੀ ਪਰ ਕੁਝ ਮਹੀਨਿਆਂ ਵਿਚ ਹੀ ਮੋਦੀ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਕੇ ਦੇਸ਼ ਦੀ ਜਨਤਾ ਦੇ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ

ਕਾਂਗਰਸ ਪਾਰਟੀ ਨੇ ਕਾਨੂੰਨ ਬਣਾ ਕੇ ਕਿਸਾਨ ਜਮੀਨਾਂ ਦੇ ਅਸਲੀ ਹੱਕਦਾਰ ਬਣਾਏ ਸਨ ਪਰ ਭਾਜਪਾ ਉਹ ਹੱਕ ਖੋਹ ਰਹੀ ਹੈ। ਹੁਣ ਜੇਕਰ ਕਿਸੇ ਕਿਸਾਨ ਤੋਂ ਸਰਕਾਰ ਜਮੀਨ ਐਕਵਾਇਰ ਕਰੇਗੀ ਤਾਂ ਕਿਸਾਨਾਂ ਨੂੰ ਨਾ ਤਾਂ ਪੁਛਿਆ ਜਾਏਗਾ ਬਲਕਿ ਉਸ ਨੂੰ ਸਿਰਫ ਇਹ ਨੋਟਿਸ ਦਿਤਾ ਜਾਏਗਾ ਕਿ ਉਸ ਦੀ ਜਮੀਨ ਤੇ ਕਬਜ਼ਾ ਕਰ ਲਿਆ ਗਿਆ ਹੈ। ਇਸ ਤਰਾਂ ਜਮੀਨ ਮਾਲਕ ਕਿਸਾਨ ਨੂੰ ਇਸ ਬਦਲੇ ਸਰਕਾਰ ਮਨਮਰਜੀ ਦੀ ਕੀਮਤ ਦੇਵੇਗੀ ਅਤੇ ਕਿਸਾਨ ਇਸ ਖਿਲਾਫ ਅਦਾਲਤ ਵਿਚ ਵੀ ਨਹੀਂ ਜਾ ਸਕੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਾਨੂੰਨ ਬਣਾ ਕੇ ਜਮੀਨ ਐਕਵਾਇਰ ਕਰਨ ਤੋਂ ਪਹਿਲਾਂ ਉਸ ਇਲਾਕੇ ਦੇ 70 ਪ੍ਰਤੀਸ਼ਤ ਲੋਕਾਂ, ਜਿਨ੍ਹਾਂ ਵਿਚ ਕਿਸਾਨ ਅਤੇ ਮਜ਼ਦੂਰ ਸ਼ਾਮਲ ਸਨ, ਦੀ ਸਹਿਮਤੀ ਲੈਣੀ ਜਰੂਰੀ ਕੀਤੀ ਸੀ ਪਰ ਭਾਜਪਾ ਨੇ ਇਸ ਕਾਨੂੰਨ ਵਿਚ ਸੋਧ ਕਰਕੇ ਸਹਿਮਤੀ ਦੀ ਸ਼ਰਤਾ ਨੂੰ ਹਟਾ ਦਿਤਾ ਹੈ। ਡਾ. ਰਿਣਵਾ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਕਰਕੇ ਆਤਮ ਹੱਤਿਆ ਕਰਨ ਲਈ ਮਜ਼ਬੂਰ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਦੀਆਂ ਫਸਲਾਂ ਨਹੀਂ ਖਰੀਦੀਆਂ ਜਾ ਰਹੀਆਂ, ਫਿਰ ਉਪਰੋਂ ਫਸਲਾਂ ਦੇ ਭਾਅ ਲਾਗਤ ਮੁੱਲ ਤੋਂ ਵੀ ਘੱਟ ਕਰ ਅਤੇ ਮੌਸਮ ਦੀ ਮਾਰ ਝੱਲ ਰਹੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਜਮੀਨਾਂ ਖੋਹਣਾ ਦਾ ਪੂਰਾ ਇੰਤਜਾਮ ਸਰਕਾਰ ਨੇ ਕਰ ਲਿਆ ਹੈ। ਡਾ. ਰਿਣਵਾ ਨੇ ਕਿਹਾ ਕਿ ਕੁਝ ਵੀ ਹੋ ਜਾਏ ਪਰ ਇਸ ਬਿੱਲ ਨੂੰ ਪਾਸ ਨਹੀਂ ਹੋਣ ਦਿਤਾ ਜਾਏਗਾ। ਇਸ ਧਰਨੇ ਵਿਚ ਅਸ਼ੋਕ ਵਾਟਸ, ਬਿੱਟੂ ਦੁਰੇਜਾ, ਧਰਮਪਾਲ ਗਾਂਧੀ, ਸੰਦੀਪ ਧੂੜੀਆ, ਰਾਧੇ ਸ਼ਾਮ, ਸ਼ਯੋਚੰਦ ਪਰਜਾਪਤੀ, ਅਸ਼ੋਕ ਸੋਨੀ, ਸਿਧਾਰਥ ਰਿਣਵਾ, ਹਰਨੇਕ ਸਿੰਘ, ਨਰਿੰਦਰ ਕਾਲਾ, ਸੁਖਚੈਨ ਸਿੰਘ, ਅਸ਼ੋਕ ਕੰਬੋਜ਼, ਰਜਿੰਦਰ ਸਿੰਘ ਕਮਾਲਵਾਲਾ, ਆਦ ਲਾਲ, ਪ੍ਰਵੀਨ ਕੁਮਾਰ, ਚਰਨਜੀਤ ਸਿੰਘ, ਬਲਰਾਮ, ਰਾਜ ਕੁਮਾਰ ਘੋੜੇਲਾ, ਆਸਾ ਰਾਮ, ਕ੍ਰਿਸ਼ਨ ਜ¦ਧਰਾ, ਡਾ. ਅਮਰ ਲਾਲ ਬਾਘਲਾ, ਓਮ ਪ੍ਰਕਾਸ਼, ਮੋਹਨ ਲਾਲ, ਸੁਖਰਾਜ ਸਿੰਘ, ਸਾਹਿਬ ਰਾਮ, ਰਾਮ ਸਰੂਪ, ਜਸਵੰਤ ਸਿੰਘ, ਅਨਿਲ ਕੁਮਾਰ, ਗੁਰਪਾਲ, ਲਾਲ ਚੰਦ, ਸੁਰਜੀਤ ਕੁਮਾਰ, ਮਹਿੰਦਰ ਕੁਮਾਰ ਸਹਿਤ ਵੱਡੀ ਗਿਣਤੀ ਵਿਚ ਆਹੁਦੇਦਾਰ ਤੇ ਮੈਂਬਰ ਹਾਜ਼ਰ ਸਨ। ਇਸ ਤੋਂ ਬਾਅਦ ਧਰਨਾਕਾਰੀਆਂ ਵੱਲੋਂ ਡੀਸੀ ਚਰਨਦੇਵ ਸਿੰਘ ਮਾਨ ਨੂੰ ਮੰਗ ਪੱਤਰ ਸੌਂਪਿਆਂ ਗਿਆ।