April 17, 2026 1:38 pm

ਪੰਜਾਬ ਤੇ ਕੇਂਦਰ ਸਰਕਾਰ ’ਤੇ ਵਰੇ ਭਗਵੰਤ ਮਾਨ

d28570664 ਫਰੀਦਕੋਟ, 16 ਮਾਰਚ  (ਜਸਬੀਰ ਜੱਸੀ)- ਸਥਾਨਕ ਨਵੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਨ ਚੇਤਨਾਂ ਰੈਲੀ ਦਾ ਅਗਾਜ਼ ਕੀਤਾ ਤਾਂ ਜੋ ਪੰਜਾਬ ਅੰਦਰ ਹੁੂੰਝਾਫੇਰ ਜਿੱਤ ਪ੍ਰਾਪਤ ਕੀਤੀ ਜਾ ਸਕੇ। ਉਕਤ ਰੈਲੀ ਵਿੱਚ ਫ਼ਰੀਦਕੋਟ, ਕੋਟਕਪੂਰਾ ’ਤੇ ਜੈਤੋਂ ਤੋ ਇਲਾਵਾ ਆਸ-ਪਾਸ ਦੇ ਪਿੰਡ ’ਚ ਹਜ਼ਾਰਾ ਦੀ ਗਿਣਤੀ ਵਿੱਚ ਪੁੱਜੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਹਾਸਰਸ ਟੋਟਕਿਆਂ ਨਾਲ ਮੋਦੀ, ਮਜੀਠਿਆਂ ’ਤੇ ਬਾਦਲਾਂ ਨੂੰ ਰਗੜੇ ਲਾਉਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਉਕਤ ਮੋਕੇ ਹਲਕਾ ਫ਼ਰੀਦਕੋਟ ਤੋਂ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੇ ‘ਢਾਰਿਆਂ ਵਿੱਚੋਂ

ਨਿਕਲਾਂਗੇ ਤਾਂ ਬਸਤੀ ਨਵੀ ਵਸਾਂਵਾਗੇ,ਨਵੇਂ ਦੌਰ ਦਾ ਸੂਹਾ ਪਰਚਮ ਇੱਕ ਹੋ ਕੇ ਲਹਿਰਾਵਾਂਗੇ’ ਸ਼ੇਅਰ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਭੂਮੀ ਗ੍ਰਹਿਣ ਬਿੱਲ ਕਿਸਾਨ ਵਿਰੋਧੀ ਹੈ। ਉਨਾਂ ਪੰਜਾਬ ਸਰਕਾਰ ਉੱਪਰ ਨੌਜਵਾਨਾਂ ਨੂੰ ਨਸ਼ਿਆਂ ’ਤੇ ਲਗਾਉਣ ਦਾ ਦੋਸ਼ ਲਗਾਉਂਦਿਆਂ ਪੰਜਾਬ ਨੂੰ ਲੁੱਟ ਕੇ ਆਪਣੇ ਬੋਝੇ ਭਰਨ ਵਾਲੀ ਸਰਕਾਰ ਕਿਹਾ। ਉਨਾਂ ਕਿਹਾ ਕਿ ਉਨਾਂ ਨੇ ਆਪਣੇ ਕੋਟੇ ਦੀ ਢਾਈ ਕਰੋੜ ਰੁਪਏ ਦੀ ਗ੍ਰਾਂਟ ਡੇਢ ਮਹੀਨੇ ਵਿੱਚ ਹੀ ਪਿੰਡਾਂ ਵਿੱਚ ਵੰਡ ਦਿੱਤੀ ਹੈ ਤੇ ਗ੍ਰਾਂਟਾਂ ਬਿਨਾਂ ਕਿਸੇ ਪੱਖਪਾਤ ਤੋਂ ਵੰਡੀਆਂ ਜਾਣਗੀਆਂ। ਉਕਤ ਮੌਕੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਨਸ਼ੇ,ਕੈਂਸਰ ’ਤੇ ਬੇਰੁਜ਼ਗਾਰੀ ਨੇ ਪੰਜਾਬ ਨੂੰ ਮਧੋਲ ਕੇ ਰੱਖ ਦਿੱਤਾ ਹੈ। ਉਨਾਂ ਲੋਕਾਂ ਨੂੰ ਸ਼ਹੀਦਾ ਦੇ ਪਾਏ ਪੂਰਨਿਆਂ ’ਤੇ ਚੱਲ ਕੇ ਸੰਘਰਸ਼ ਲਈ ਕਿਹਾ ਤਾਂ ਜੋ ਲੋਕਤੰਤਰ ਨੂੰ ਬਚਾਇਆ ਜਾ ਸਕੇ। ਉਨਾਂ  ਲੋਕਾਂ ਨੂੰ 25 ਮਾਰਚ ਦੀ ਖਟਕੜ ਕਲਾਂ ਰੈਲੀ ਵਿੱਚ ਪੁੱਜਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਨੂੰ ਚਲਦਾ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ।
ਉਕਤ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੇਰੁਜ਼ਗਾਰੀ ਨੂੰ ਨੱਥ ਪਾਉਣ ਲਈ ਕੇਂਦਰ ਅਤੇ ਹੋਰ ਕਾਰਪੋਰੇਸ਼ਨ ਦੇ ਵਿੱਚ ਨੋਜਵਾਨਾਂ ਨੂੰ ਨੌਕਰੀਆ ਦਵਾਉਣ ਲਈ ਕੈਰੀਅਰ ਕੋਸਲਿੰਗ ਸੈੱਲ ਬਣਾਏਗੀ ਅਤੇ ਤਹਿਸੀਲ ਪੱਧਰ ’ਤੇ ਆਮ ਆਦਮੀ ਨੂੰ ਆਉਂਦੀਆ ਮੁਸ਼ਕਿਲਾਂ ਦੇ ਹੱਲ ਲਈ ਪਾਰਟੀ ਵੱਲੋਂ ਵਲੰਟੀਅਰ ਨਿੰਯੁਕਤ ਕੀਤੇ ਜਾਣਗੇ ਤਾਂ ਜੋ ਥਾਣੇ,ਕਚਹਿਰੀਆ ਅਤੇ ਤਹਿਸੀਲਾਂ ਦੇ ਵਿੱਚ ਹੁੰਦੀ ਲੁੱਟ ਖਸੁੱਟ ’ਤੇ ਖੱਲਜ ਖੁਆਰੀ ਤੋਂ ਪੰਜਾਬੀਆ ਨੂੰ ਨਿਜ਼ਾਤ ਦਿਵਾਈ ਜਾ ਸਕੇ।
ਉਕਤ ਮੌਕੇ ਜਿਲ੍ਹਾ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਜਿਸ ਤਰ੍ਹਾ ਆਮ ਆਦਮੀ ਦੀ ਸਰਕਾਰ ਦਿੱਲੀ ਵਿੱਚ ਬਣੀ ਹੈ ਬਿਲਕੁੱਲ ਉਸੇ ਹੀ ਤਰ੍ਹਾਂ ਪੰਜਾਬ ਵਿੱਚ ਵੀ ਬਣੇਗੀ ਤਾਂ ਜੋ ਦਿਨੋਂ ਦਿਨ ਵੱਧ ਰਹੀ ਗੁੰਡਾਗਰਦੀ ’ਤੇ ਭ੍ਰਿਸ਼ਟਾਚਾਰੀ ਨੂੰ ਠੱਲ ਪਾਈ ਜਾ ਸਕੇ।

Send this to a friend