ਚੰਡੀਗੜ੍ਹ, 7 ਮਾਰਚ (ਨਾਗਪਾਲ)– ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੌਮੀ ਸਿਹਤ ਮਿਸ਼ਨ ਦੇ ਤਹਿਤ ਠੇਕੇ ’ਤੇ ਭਰਤੀ ਕੀਤੇ ਜਾਣ ਵਾਲੇ ਡਾਕਟਰਾਂ ਤੇ ਕਰਮਚਾਰੀਆਂ ਦੀ ਚੋਣ ਹੁਣ ਮੈਰੀਟ ਆਧਾਰ ’ਤੇ ਕੀਤੀ ਜਾਵੇਗੀ। ਇਸ ਲਈ ਵਿਸਥਾਰ ਚੋਣ ਮਾਪਦੰਡ ਐਲਾਨ ਕੀਤਾ ਗਿਆ ਹੈ। ਸ੍ਰੀ ਵਿਜ ਨੇ ਕਿਹਾ ਕਿ ਕੌਮੀ ਸਿਹਤ ਮਿਸ਼ਨ ਦੇ ਤਹਿਤ ਕਮਰਚਾਰੀਆਂ ਦੀ ਭਰਤੀ ਇਸ਼ਤਿਹਾਰ ਅਤੇ ਸੈਕ੍ਰਿਨਿੰਗ ਟੈਸਟ ਤੋਂ ਹੀ ਕੀਤੀ ਜਾਵੇਗੀ, ਜਿਸ ਲਈ ਵੱਖ-ਵੱਖ ਆਸਾਮੀਆਂ ’ਤੇ ਚੋਣ ਲਈ ਮਾਪਦੰਡ ਬਣਾਏ ਗਏ ਹਨ। ਇਸ ਦੇ ਤਹਿਤ ਉਮੀਦਵਾਰ ਦਾ ਆਈ.ਕਿਊ, ਆਮ ਗਿਆਨ ਅਤੇ ਸਬੰਧਤ ਵਿਸ਼ਾ ਬਾਰੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਇਸ਼ਤਿਹਾਰ ਵਿਚ ਕੁਲ ਆਸਾਮੀਆਂ ਵਿਚੋਂ ਮਾਹਿਰਤਾ ਤੇ ਯੋਗਤਾ ਦੇ ਆਧਾਰ ’ਤੇ 4 ਤੋਂ 5 ਗੁਣਾ ਉਮੀਦਵਾਰ ਦੀ ਸੂਚੀ ਤਿਆਰ ਕੀਤੀ ਜਾਵੇਗੀ। ਬਿਨੈਕਾਰਾਂ ਦੀ ਗਿਣਤੀ ਘੱਟ ਹੋਣ ਦੀ ਸਥਿਤੀ ਵਿਚ 2 ਤੋਂ 3 ਗੁਣਾ ਉਮੀਦਵਾਰਾਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਸ ਪ੍ਰੀਖਿਆ ਵਿਚ ਘੱਟ ਤੋਂ ਘੱਟ 40 ਫੀਸਦੀ ਅੰਕ ਪ੍ਰਾਪਤ ਕਰਨੇ ਲਾਜਿਮੀ ਹੋਣਗੇ।



