ਸ੍ਰੀਨਗਰ, 2 ਮਾਰਚ (ਪੀ. ਟੀ.)- ਜੰਮੂ ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਦੇ ਚੋਣ ਮਾਹੌਲ ’ਤੇ ਦਿ¤ਤੇ ਗਏ ਬਿਆਨ ’ਤੇ ਹੰਗਾਮਾ ਮ¤ਚਿਆ ਹੋਇਆ ਹੈ, ਲੇਕਿਨ ਉਹ ਆਪਣੇ ਬਿਆਨ ’ਤੇ ਅੜੇ ਹੋਏ ਹਨ। ਮੁਫ਼ਤੀ ਮੁਹੰਮਦ ਸਈਅਦ ਨੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਕੀਤੇ ਗਏ ਸਵਾਲ ’ਤੇ ਕਿਹਾ ਕਿ ਉਨ੍ਹਾਂ ਨੇ ਜੋ ਕਹਿ ਦਿ¤ਤਾ ਉਹ ਕਹਿ ਦਿ¤ਤਾ।ਉਨ੍ਹਾਂ ਨੇ ਆਪਣੇ ਬਿਆਨ ’ਤੇ ਕਾਇਮ ਰਹਿੰਦੇ ਹੋਏ ਕਿਹਾ ਕਿ ਪਾਕਿਸਤਾਨ ਅਤੇ ਹੁਰੀਅਤ ਨੇ ਭਾਰਤ ਵਿੱਚ ਜ਼ਮਹੂਰੀ ਪ੍ਰਕਿਰਿਆ ਨੂੰ ਸਵੀਕਾਰ ਕਰ ਲਿਆ ਹੈ ਅਤੇ ਉਸ ਤਰ੍ਹਾਂ ਨਾਲ ਦਖਲਅੰਦਾਜ਼ੀ ਨਹੀਂ ਕੀਤੀ ਜਿਸ ਤਰ੍ਹਾਂ ਨਾਲ ਪਹਿਲਾਂ ਕਰਿਆ ਕਰਦੇ ਸਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸਹੁੰ ਚੁ¤ਕਣ ਤੋਂ ਬਾਅਦ ਸਈਅਦ ਨੇ ਕਿਹਾ ਸੀ ਕਿ ਪਾਕਿਸਤਾਨ, ਹੁਰੀਅਤ ਤੇ ਅ¤ਤਵਾਦੀਆਂ ਨੇ ਚੋਣ ਲਈ ਪ੍ਰਦੇਸ਼ ’ਚ ਬਿਹਤਰ ਮਾਹੌਲ ਬਣਾਇਆ।
ਇਸੇ ਦੌਰਾਨ ਪੀਡੀਪੀ ਆਗੂ ਅਤੇ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਅਦ ਦੀ ਬੇਟੀ ਮਹਿਬੂਬਾ ਮੁਫ਼ਤੀ ਨੇ ਵੀ ਆਖਿਆ ਹੈ ਕਿ ਉਨ੍ਹਾਂ ਦੇ ਪਿਤਾ ਨੇ ਜੋ ਬਿਆਨ ਦਿੱਤਾ ਹੈ ਉਸ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਲੋਕ ਸਭਾ ਚੋਣਾਂ ਦੇ ਮੁਕਾਬਲੇ ਹਿੰਸਾ ਘੱਟ ਹੋਈ ਹੈ। ਮਹਿਬੂਬਾ ਨੇ ਕਿਹਾ ਕਿ ਜੇਕਰ ਕਿਸੇ ਨੂੰ ਲਗਦਾ ਹੈ ਕਿ ਮੇਰੇ ਪਿਤਾ ਕਹਿਣਗੇ ਕਿ ਪਾਕਿਸਤਾਨ ਉ¤ਤੇ ਬੰਬ ਸੁੱਟ ਦਿਉ ਤਾਂ ਉਹ ਅਜਿਹਾ ਕਹਿਣ ਵਾਲੇ ਵਿਅਕਤੀ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ’ਚੋਂ ਕਿਸੇ ਨੇ ਵੀ ਇਸ ਮੁੱਦੇ ’ਤੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਹੈ।



