ਸੰਗਰੂਰ, 3 ਮਾਰਚ (ਗਰੋਵਰ)- ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਕੁਮਾਰ ਐਮ.ਕੇ ਨੇ ਦੱਸਿਆ ਕਿ ਵਧੇਰੇ ਵਿਆਜ਼ ਤੇ ਗਾਰੰਟੀ ਲਈ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੀਆਂ ਛੋਟੀਆਂ ਬੱਚਤ ਸਕੀਮਾਂ ਵਿੱਚ ਧਨ ਜਮ੍ਹਾ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਰਕਮ ਸਰੁੱਖਿਅਤ ਤੇ ਲਾਭ ਰਹਿ ਸਕੇ। ਛੋਟੀਆਂ ਬੱਚਤ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਅਰਵਿੰਦ ਕੁਮਾਰ ਐਮ.ਕੇ ਨੇ ਦੱਸਿਆ ਕਿ ਪੰਜ ਸਾਲਾਂ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਤੇ 9.2 ਪ੍ਰਤੀਸ਼ਤ ਵਿਆਜ ਮਿਲਦਾ ਹੈ ਅਤੇ 60 ਸਾਲ ਦੀ ਉਮਰ ਦੇ ਵਿਅਕਤੀ ਇਸ ਵਿੱਚ ਰਕਮ ਜਮ੍ਹਾ ਕਰਵਾ ਸਕਦੇ ਹਨ। ਘੱਟੋ ਘੱਟ ਰਾਸ਼ੀ ਇਕ ਹਜ਼ਾਰ ਪ੍ਰਤੀ ਅਤੇ ਵੱਧ ਤੋਂ ਵੱਧ ਰਾਸ਼ੀ ਜਮ੍ਹਾਂ ਕਰਨ ਦੀ ਸੀਮਾ 15 ਲੱਖ ਰੁਪਏ ਹੈ ਅਤੇ ਖਾਤਾ ਬੈਂਕ ਜਾਂ ਡਾਕਘਰਾਂ ਵਿੱਚ ਖੁੱਲ੍ਹ ਸਕਦਾ ਹੈ। ਉਨ੍ਹਾਂ ਦੱਸਿਆ ਕਿ 55 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਰਿਟਾਇਰਡ ਕਰਮਚਾਰੀ ਵੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਸ੍ਰੀ ਅਰਵਿੰਦ ਕੁਮਾਰ ਐਮ.ਕੇ
ਨੇ ਦੱਸਿਆ ਕਿ ਪੰਜ ਸਾਲਾ ਕੌਮੀ ਬੱਚਤ ਸਰਟੀਫਿਕੇਟ ਵਿੱਚ 10 ਹਜ਼ਾਰ ਰੁਪਏ ਜਮ੍ਹਾ ਕਰਨ ’ਤੇ 5 ਸਾਲਾਂ ਬਾਅਦ 15 ਹਜ਼ਾਰ 162 ਰੁਪਏ ਮਿਲਦੇ ਹਨ। ਦਸ ਸਾਲਾ ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ ਵਿੱਚ 10 ਹਜ਼ਾਰ ਰੁਪਏ ਜਮ੍ਹਾ ਕਰਨ ’ਤੇ 10 ਸਾਲ ਬਾਅਦ ਸਮਾਂ ਪੂਰਾ ਹੋਣ ਤੇ 23 ਹਜ਼ਾਰ 660 ਰੁਪਏ ਮਿਲਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ 15 ਸਾਲਾ ਪਬਲਿਕ ਪ੍ਰਾਈਡੈਂਟ ਫੰਡ ਖਾਤਾ ਖੋਲ੍ਹਣ ਤੇ 8.7 ਪ੍ਰਤੀਸ਼ਤ ਮਿਸ਼ਰਤ ਕਰ ਮੁਕਤ ਵਿਆਜ, ਜਮ੍ਹਾ ਧੰਨ ਕਰ ਤੋਂ ਪੂਰੀ ਮੁਕਤੀ ਮਿਲਦੀ ਹੈ।
ਉਨ੍ਹਾਂ ਦੱਸਿਆ ਕਿ ਪੰਜ ਸਾਲਾ ਟਾਈਮ ਡਿਪੋਜਿਟ ਖਾਤਾ ਖੋਲਣ ’ਤੇ 8.5 ਪ੍ਰਤੀਸ਼ਤ ਸਾਲਾਨਾ ਵਿਆਜ਼ ਘੱਟੋ-ਘੱਟ ਰਾਸ਼ੀ 200 ਰੁਪਏ ਅਤੇ ਵੱਧ ਤੋਂ ਵੱਧ ਰਾਸ਼ੀ ਜਮ੍ਹਾ ਕਰਵਾਉਣ ਦੀ ਕੋਈ ਸੀਮਾ ਨਹੀ। ਉਨ੍ਹਾਂ ਦੱਸਿਆ ਕਿ ਡਾਕਘਰ ਬੱਚਤ ਖਾਤਾ ਉੱਪਰ 4 ਪ੍ਰਤੀਸ਼ਤ ਵਿਆਜ ਹੈ ਅਤੇ ਵੱਧ ਤੋਂ ਵੱਧ ਰਕਮ ਜਮ੍ਹਾ ਕਰਨ ਦੀ ਕੋਹੀ ਸੀਮਾ ਨਹੀ ਹੈ।



