ਦਿ¤ਲੀ, 1 ਮਾਰਚ (ਪੀ. ਟੀ.)- ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ੍ਰੀ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਸਪੁੱਤਰੀ ਪ੍ਰਿਅੰਕਾ ਗਾਂਧੀ ਵਡੇਰਾ ਨੂੰ ਕਾਂਗਰਸ ਦਾ ਜਨਰਲ ਸਕ¤ਤਰ ਬਣਾਇਆ ਜਾ ਸਕਦਾ ਹੈ। ਉਹ ਹੁਣ ਤੱਕ ਸਰਗਰਮ ਰਾਜਨੀਤੀ ’ਚ ਆਉਣ ਤੋਂ ਇਨਕਾਰ ਕਰਦੀ ਰਹੀ ਹੈ। ਅਸਲ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਪਿਛਲੇ ਤਿੰਨ ਮਹੀਨਿਆਂ ਤੋਂ ਪ੍ਰਿਅੰਕਾ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ। ਰਾਹੁਲ ਚਾਹੁੰਦੇ ਹਨ ਕਿ ਪ੍ਰਿਅੰਕਾ ਪਾਰਟੀ ਦਾ ਸਰਗਰਮ ਹਿੱਸਾ ਬਣੇ। ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਸਿਰਫ ਇਸ ਸ਼ਰਤ ’ਤੇ ਹੀ ਪਾਰਟੀ ਦੇ ਕੌਮੀ ਪ੍ਰਧਾਨ ਬਣਨ ਲਈ ਤਿਆਰ ਹਨ ਜੇਕਰ ਪ੍ਰਿਅੰਕਾ ਵੀ ਸਰਗਰਮ ਸਿਆਸਤ ਵਿੱਚ ਆਉਂਦੀ ਹੈ। ਇਹ ਆਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀ ਤਬਦੀਲੀ
ਅਗਲੇ ਮਹੀਨੇ ਦੇ ਸ਼ੁਰੂ ’ਚ ਆਉਣ ਦੀ ਸੰਭਾਵਨਾ ਹੈ। ਇਸ ਸਮੇਂ ਸ੍ਰੀ ਰਾਹੁਲ ਛੁੱਟੀ ਉ¤ਪਰ ਹਨ। ਉਨ੍ਹਾਂ ਦੇ ਜਲਦ ਹੀ ਦਿੱਲੀ ਪਰਤਣ ਦੀ ਖਬਰ ਹੈ। ਸੂਤਰਾਂ ਮੁਤਾਬਿਕ ਅਪ੍ਰੈਲ ’ਚ ਕਾਂਗਰਸ ਅੰਦਰ ਵੱਡੀ ਤਬਦੀਲੀ ਲਿਆਂਦੀ ਜਾ ਰਹੀ ਹੈ ਅਤੇ ਕੁਝ ਨਵੇਂ ਚਿਹਰੇ ਸ਼ਾਮਿਲ ਕੀਤੇ ਜਾਣਗੇ। ਕੁਝ ਪੁਰਾਣੇ ਆਗੂਆਂ ਨੂੰ ਬਰਖਾਸਤ ਵੀ ਕੀਤਾ ਜਾ ਸਕਦਾ ਹੈ।



