ਨਵੀਂ ਦਿੱਲੀ, 19 ਫਰਵਰੀ (ਮਨਪ੍ਰੀਤ ਸਿੰਘ ਖਾਲਸਾ)- ਭਾਜਪਾ ਦੇ ਨੇਤਾਵਾਂ ਦੇ ਵਿਵਾਦਿਤ ਬਿਆਨਾਂ ਪਿਛੋਂ ਹੁਣ ਮੁਸਲਮਾਨ ਕੌਮ ਦੇ ਜਮੀਅਤ ਉਲੇਮਾ ਦੇ ਪ੍ਰਧਾਨ ਮੁਫਤੀ ਮੁੰਹਮਦ ਇਲਿਆਸ ਨੇ ਵੀ ਇਕ ਵਿਵਾਦਮਈ ਬਿਆਨ ਦੇ ਕੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ ।ਮੀਡੀਆ ਵਿਚ ਜਾਰੀ ਖਬਰਾਂ ਅਨੁਸਾਰ ਮੁੰਹਮਦ ਮੁਫਤੀ ਨੇ ਕਿਹਾ ਹੈ ਕਿ ਭਗਵਾਨ ਸ਼ੰਕਰ ਮੁਸਲਮਾਨਾਂ ਦੇ ਪਹਿਲੇ ਪੈਗੰਬਰ ਹਨ ਤੇ ਇਸ ਗਲ ਨੂੰ ਮੰਨਣ ਵਿਚ ਮੁਸਲਮਾਨਾਂ ਨੂੰ ਕਿਸੇ ਕਿਸਮ ਦਾ ਗੁਰੇਜ ਨਹੀ ਹੈ । ਮੋਲਾਨਾ ਮੁਫਤੀ ਨੇ ਇਹ ਵੀ ਕਹਿ ਦਿੱਤਾ ਕਿ ਮੁਸਲਮਾਨ ਧਰਮ ਵੀ ਸਨਾਤਨ ਧਰਮੀ ਹੈ ਤੇ ਹਿੰਦੁਆਂ ਦੇ ਦੇਵਤੇ ਸ਼ੰਕਰ ਅਤੇ ਪਾਰਵਤੀ ਸਾਡੇ ਮਾਂ ਪਿਉ ਹਨ । ਉਨ੍ਹਾਂ ਨੇ ਆਰ ਐੈਸ ਐੈਸ ਦੇ ਹਿੰਦੂ ਰਾਸ਼ਟਰ ਵਾਲੀ ਗਲ ਤੇ ਕਿਹਾ ਕਿ ਮੁਸਲਿਮ ਹਿੰਦੂ ਰਾਸ਼ਟਰ ਦੇ ਵਿਰੋਧੀ ਨਹੀ ਹਨ । ਜਿਸ ਤਰ੍ਹਾਂ ਚਨਿ ਵਿਚ ਰਹਿਣ ਵਾਲਾ ਚੀਨੀ, ਅਮਰੀਕਾ ਵਿਚ ਰਹਿਣ ਵਾਲਾ ਅਮਰੀਕੀ ਹੇ ੳਸੇ ਤਰ੍ਹਾਂ ਹਿੰਦੁਸਤਾਨ ਵਿਚ ਰਹਿਣ ਵਾਲਾ ਹਰ ਇਨਸਾਨ ਹਿੰਦੂ ਹੈ । ਉਨ੍ਹਾਂ ਕਿਹਾ ਕਿ ਜਦੋਂ ਸਾਡੇ ਮਾਂ ਪਿਉ ਇਕੋ ਹਨ, ਖੁਨ ਅਤੇ ਮੁੱਲਕ ਵੀ ਇਕੋ ਹੈ ਇਸ ਮੁਤਾਬਿਕ ਸਾਡਾ ਧਰਮ ਵੀ ਇਕੋ ਹੈ।



