ਗੁਰੂਹਰਸਹਾਏ, 17 ਫਰਵਰੀ (ਮਹਿੰਦਰ ਥਿੰਦ)- ਨਗਰ ਕੌਂਸਲ ਗੁਰੂਹਰਸਹਾਏ ਅਧੀਨ ਆਉਂਦੇ 15 ਵਾਰਡਾਂ ਦੀ ਚੋਣ ਦੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਸਨ, ਜਿੰਨ੍ਹਾਂ ਵਿਚੋਂ ਕੁੱਲ 24 ਪੱਤਰ ਪ੍ਰਾਪਤ ਹੋਏ ਅਤੇ ਇਕ ਰੱਦ ਹੋਣ ਤੋਂ ਇਲਾਵਾ ਬਾਕੀਆਂ ਨੇ ਆਪਣੇ ਕਾਗਜ ਬਿਨ੍ਹਾਂ ਮੁਕਾਬਿਲਾਂ ਦੇ ਵਾਪਸ ਲੈਣ ਉਪਰੰਤ ਸਾਰੇ ਵਾਰਡਾਂ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰਾਂ ਨੂੰ ਜੇਤੂ ਇਕਰਾਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਸਬ ਡਵੀਜਨ ਗੁਰੂਹਰਸਹਾਏ ਦੇ ਐਸ.ਡੀ.ਐਮ.ਜਸਪਾਲ ਸਿੰਘ ਗਿੱਲ ਨੇ ਉਮੀਦਵਾਰਾਂ ਨੂੰ ਸਰਟੀਫਿਕੇਟ ਜਾਰੀ ਕਰਨ ਸਮੇਂ ਦਿੱਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਸ੍ਰੀ ਰੋਹਿਤ ਕੁਮਾਰ ਮੋਂਟੂ ਵੋਹਰਾ, ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਹਰਿੰਦਰ ਬਰਾੜ, ਸੋਨੂੰ ਗੱਖੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ, ਜਿੰਨ੍ਹਾਂ ਨੇ ਐਸ.ਡੀ.ਐਮ. ਜਸਪਾਲ ਸਿੰਘ ਦੀ ਮੌਜੂਦਗੀ ਵਿਚ ਐਮ.ਸੀ. ਦੇ ਸਰਟੀਫਿਕੇਟ ਉਮੀਦਵਾਰਾਂ ਨੂੰ ਭੇਟ ਕੀਤੇ। ਇਸ ਮੌਕੇ ਵਾਰਡ ਨੰ. 1 ਤੋਂ ਰਜਿੰਦਰ ਕੌਰ, ਵਾਰਡ ਨੰ. 2 ਤੋਂ ਮਿੰਟੂ ਗਿਰਧਰ, 3 ਤੋਂ ਸਿਕੰਦਰ ਸਿੰਘ ਐਸ.ਸੀ., ਵਾਰਡ ਨੰ. 4 ਤੋਂ ਪ੍ਰਵੀਨ ਰਾਣੀ ਐਸ.ਸੀ., ਵਾਰਡ ਨੰ. 5 ਤੋਂ ਰਾਜ ਕੁਮਾਰ, ਵਾਰਡ ਨੰ. 6 ਤੋਂ ਹੰਸ ਰਾਜ ਕੰਬੋਜ਼ ਬੀ.ਸੀ., ਵਾਰਡ ਨੰ. 7 ਤੋਂ ਰੇਖਾ ਰਾਣੀ, ਵਾਰਡ ਨੰ. 8 ਤੋਂ ਗੁਲਸ਼ਨ ਕੁਮਾਰ, ਵਾਰਡ ਨੰ. 9 ਤੋਂ ਪੰਕਜ਼ ਕੁਮਾਰ, ਵਾਰਡ ਨੰ. 10 ਤੋਂ ਮੋਨਿਕਾ ਰਾਣੀ, ਵਾਰਡ ਨੰ. 11 ਤੋਂ ਪ੍ਰੇਮ ਸਚਦੇਵਾ, ਵਾਰਡ ਨੰ. 12 ਤੋਂ ਸ਼ਸ਼ੀ ਬਾਲਾ ਵੋਹਰਾ, 13 ਨੰਬਰ ਤੋਂ ਸੁਮਿੱਤਰਾ ਰਾਣੀ ਐਸ.ਸੀ., ਵਾਰਡ ਨੰ.14 ਤੋਂ ਵਿੱਕੀ ਬੱਬਰ, ਵਾਰਡ ਨੰ. 15 ਤੋਂ ਸਿਕੰਦਰ ਸਿੰਘ ਅਨਮੋਲ ਸ਼ਾਮਲ ਸਨ। ਇਸ ਮੌਕੇ ਰੋਹਿਤ ਕੁਮਾਰ ਮੋਂਟੂ ਵੋਹਰਾ ਵੱਲੋਂ ਸਾਰੀ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ ਅਤੇ ਲੱਡੂ ਵੰਡੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਬਾਘੂ ਵਾਲਾ ਸਰਪੰਚ, ਹਰਦੇਵ ਸਿੰਘ ਨਿੱਝਰ ਸਰਪੰਚ, ਗੁਰਮੇਜ ਸਿੰਘ ਸਰਪੰਚ ਪਿੱਪਲੀ ਚੱਕ, ਮਨਜੀਤ ਸਿੰਘ ਸਾਉਣਾ ਪ੍ਰਧਾਨ ਸਰਪੰਚ ਯੂਨੀਅਨ ਗੁਰੂਹਰਸਹਾਏ, ਪੰਜਾਬ ਸਿੰਘ ਸਰਪੰਚ, ਪਵਨ ਦਾਸ ਸਰਪੰਚ, ਸੁਰਿੰਦਰ ਸਿੰਘ ਸਰਪੰਚ, ਹਰਦੀਪ ਸਿੰਘ ਸਾਬਕਾ ਸਰਪੰਚ, ਸੁਰਜੀਤ ਸਿੰਘ ਸਰਪੰਚ ਮਾਦੀ ਕੇ, ਗਨੇਸ਼ ਦਾਸ ਤੁੱਲੀ, ਜਰਨੈਲ ਸਿੰਘ ਪਿੱਪਲੀ ਚੱਕ, ਕੁਲਵਿੰਦਰ ਸਿੰਘ ਸਰਪੰਚ, ਨੀਸ਼ੂ ਰੁਕਨਾ ਬਸਤੀ, ਤਿਲਕਰਾਜ ਸਰਪੰਚ, ਜੋਗਾ ਬੁੱਟਰ, ਗੁਰਵਿੰਦਰ ਗਿੱਲ, ਗੁਰਦਾਸ ਸਿੰਘ ਮਾਨ, ਸੋਨੂੰ ਮਹੰਤ, ਬਿੰਦਰ ਮਾਨ, ਗੁਰਮੀਤ ਸਿੰਘ ਮਾਨ, ਸੋਹਣ ਲਾਲ ਸਰਪੰਚ, ਪ੍ਰੇਮ ਚੰਦ ਸਰਪੰਚ ਪੀਰ ਮੁਹੰਮਦ, ਗੁਰਮੀਤ ਕੌਰ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ, ਇਕਬਾਲ ਸਿੰਘ ਚੇਅਰਮੈਨ, ਮਹਿੰਦਰ ਸਿੰਘ ਸਰਪੰਚ, ਸੋਨੂੰ ਪੰਜੇ ਕੇ ਸੀਮਿੰਟ ਸਟੋਰ, ਹਰੀ ਚੰਦ ਸਰਪੰਚ, ਗੁਰਦਿੱਤ ਸਿੰਘ ਸਰਪੰਚ, ਹਰਿੰਦਰ ਮਰੋਕ, ਵਿਜੇ ਕੁਮਾਰ ਸਰਪੰਚ, ਬਿੱਲੂ ਸੰਧਾ ਜੀਵਾਂ ਅਰਾਈਂ, ਅੰਮ੍ਰਿਤਪਾਲ ਸਰਪੰਚ, ਪ੍ਰੇਮ ਚੰਦ ਸਰਪੰਚ ਪੀਰ ਮੁਹੰਮਦ, ਸ਼ਗਨ ਲਾਲ ਢੋਟ ਬਾਜੇ ਕੇ, ਮਿੰਟੂ ਬਾਜੇ ਕੇ ਤੋਂ ਇਲਾਵਾ ਅਨੇਕਾਂ ਵਰਕਰ ਹਾਜ਼ਰ ਸਨ।
ਗੁਰੂਹਰਸਹਾਏ ਨਗਰ ਕੌਂਸਲ ’ਚ ਅਕਾਲੀ ਦਲ ਦੇ ਸਾਰੇ ਉਮੀਦਵਾਰ ਬਿਨਾ ਮੁਕਾਬਲੇ ਜੇਤੂ



