Skip to content
Independent perspectives. Global stories.
BREAKING

ਪਾਕਿ ਕਿਸ਼ਤੀ ਮਾਮਲਾ : ਰੱਖਿਆ ਮੰਤਰਾਲਾ ਆਪਣੇ ਪਹਿਲੇ ਬਿਆਨ ’ਤੇ ਕਾਇਮ : ਪਾਰਿਕਰ

Share this story

Page-1_17  ਨਵੀਂ ਦਿੱਲੀ, 18 ਫਰਵਰੀ (ਪੀ. ਟੀ.)- ਗੁਜਰਾਤ ’ਚ ਪੋਰਬੰਦਰ ਤੱਟ ਦੇ ਨਜ਼ਦੀਕ ਭਾਰਤੀ ਜਲ ਸੀਮਾ ‘ਚ ਬੀਤੇ ਸਾਲ 31 ਦਸੰਬਰ ਦੀ ਰਾਤ ਨੂੰ ਪਾਕਿਸਤਾਨ ਦੀ ਇਕ ਕਿਸ਼ਤੀ ‘ਚ ਧਮਾਕੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਪਾਕਿਸਤਾਨੀ ਕਿਸ਼ਤੀ ‘ਚ ਧਮਾਕਾ ਵਿਵਾਦ ‘ਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਅੱਜ ਇਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ ਅਤੇ ਇਸ ਮਾਮਲੇ ‘ਚ ਸਾਹਮਣੇ ਆਏ ਦੋਸ਼ਾਂ ਦੀ ਜਾਂਚ ਕਰਵਾਈ ਜਾਵੇਗੀ।ਕੋਸਟ ਗਾਰਡ ਦੇ ਡੀ.ਆਈ.ਜੀ. ਦੇ ਬਿਆਨ ‘ਤੇ ਵਿਵਾਦ ਵਧਣ ਕਾਰਨ ਰੱਖਿਆ ਮੰਤਰੀ ਨੇ ਕਿਹਾ ਕਿ ਡੀ.ਆਈ.ਜੀ. ਨੇ ਖ਼ਬਰ ਦਾ ਖੰਡਨ ਕਰ ਦਿੱਤਾ ਹੈ ਤੇ ਉਹ ਕੋਸਟ ਗਾਰਡ ਦੀ ਸਫਾਈ ਤੋਂ ਸੰਤੁਸ਼ਟ ਹਨ। ਰੱਖਿਆ ਮੰਤਰਾਲਾ ਇਸ ਮਾਮਲੇ ‘ਚਬਿਲਕੁਲ ਸਪਸ਼ਟ ਬਿਆਨ ਹੀ ਪਹਿਲਾ ਜਾਰੀ ਕਰ ਚੁੱਕਾ ਹੈ।ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਆਪਣੇ ਬਿਆਨ ‘ਤੇ ਕਾਇਮ ਹੈ। ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਦੋਸ਼ਾਂ ਦੀ ਜਾਂਚ ਕਰਵਾਈ ਜਾਏਗੀ। ਜੇ ਦੋਸ਼ ਸਾਬਤ ਹੋਏ ਤਾਂ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਇੰਡੀਅਨ ਐੱਕਸਪ੍ਰੈੱਸ ਵਿੱਚ ਬੁੱਧਵਾਰ ਨੂੰ ਪ੍ਰਕਾਸਿਤ ਖਬਰ ਅਤੇ ਬਾਅਦ ਵਿੱਚ ਜਾਰੀ ਕੀਤੇ ਗਏ ਇੱਕ ਵੀਡੀਓ ਅਨੁਸਾਰ ਸੋਮਵਾਰ ਨੂੰ ਸੂਰਤ ਵਿੱਚ ਇੱਕ ਸਮਾਗਮ ਦੌਰਾਨ ਕੋਸਟਗਾਰਡ ਦੇ ਡੀਆਈਜੀ ਨੇ ਖੁੱਲ੍ਹੇਆਮ ਕਿਹਾ ਸੀ ਕਿ 31 ਦਿਸੰਬਰ ਦੀ ਰਾਤ ਇੱਕ ਸ਼ੱਕੀ ਪਾਕਿਸਤਾਨੀ ਕਿਸ਼ਤੀ ਨੂੰ ਉਡਾਇਆ ਗਿਆ ਸੀ। ਅਤੇ ਉਸ ਵਿੱਚ ਬੈਠੇ ਵਿਅਕਤੀਆਂ ਨੇ ਖੁਦ ਬਲਾਸਟ ਨਹੀਂ ਕੀਤਾ ਸੀ। ਜਿਸ ਤਰ੍ਹਾਂ ਦਾ ਕੋਸਟਗਾਰਡ ਅਤੇ ਭਾਰਤੀ ਰੱਖਿਆ ਮੰਤਰਾਲਾ ਹੁਣ ਤੱਕ ਦਾਅਵਾ ਕਰਦੇ ਰਹੇ ਹਨ

WRITTEN BY