Skip to content
Independent perspectives. Global stories.
BREAKING

ਪ੍ਰਵਾਸੀ ਭਾਰਤੀ ਅਮਰਜੀਤ ਸਿੰਘ ਨਾਲ ਚੁੱਕੇ 2 ਵਿਅਕਤੀ ਕੌਣ ਸਨ : ਬਾਬਾ ਹਰਦੀਪ ਸਿੰਘ

Share this story

ਬਠਿੰਡਾ, 15 ਫਰਵਰੀ (ਗੁਰਤੇਜ ਸਿੰਘ ਸਿੱਧੂ)- ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਭਾਈ ਜਗਤਾਰ ਸਿੰਘ ਤਾਰਾ ਨਾਲ ਸਬੰਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਪਰਵਾਸੀ ਭਾਰਤੀ ਅਮਰਜੀਤ ਸਿੰਘ ਨੂੰ ਦੋ ਹੋਰ ਵਿਅਕਤੀਆਂ ਸਮੇਤ ਪੁਲਿਸ ਨੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਚੁਕਿਆ ਸੀ, ਪਰ ਹੁਣ ਸਵਾਲ ਇਹ ਉਠ ਰਿਹਾ ਹੈ ਕਿ ਪੁਲਿਸ ਵੱਲੋਂ ਅਮਰਜੀਤ ਸਿੰਘ ਨਾਲ ਚੁੱਕੇ ਗਏ ਉਹ 2 ਵਿਅਕਤੀ ਕੌਣ ਸਨ ਤੇ ਹੁਣ ਉਹ ਕਿੱਥੇ ਹਨ?ਅਤਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ 12 ਫਰਵਰੀ ਨੂੰ ਇਕ ਵਿਅਕਤੀ ਨੇ ਫੋਨ ਕਰਕੇ ਅਮਰਜੀਤ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਸੀ ਅਤੇ ਉਸ ਨੂੰ ਗੁਰਦੁਆਰਾ ਅੰਬ ਸਾਹਿਬ ਬੁਲਾਇਆ ਸੀ, ਜਦੋਂ ਅਮਰਜੀਤ ਸਿੰਘ ਗੁਰਦੁਆਰੇ ਪੁੱਜਿਆ ਤਾਂ ਉਥੇ ਮੌਜੂਦ ਦੋ ਵਿਅਕਤੀਆਂ ਸਣੇ ਪੁਲਿਸ ਨੇ ਉਸ ਨੂੰ ਚੁੱਕ ਲਿਆ। ਭਾਵੇਂ ਪੁਲਿਸ ਨੇ ਪਰਵਾਸੀ ਭਾਰਤੀ ਅਮਰਜੀਤ ਸਿੰਘ ’ਤੇ ਤਾਂ ਕੇਸ ਦਰਜ ਕਰ ਲਿਆ, ਪਰ ਉਸ ਨਾਲ ਚੁੱਕੇ ਦੋ ਹੋਰ ਨੌਜਵਾਨਾਂ ਬਾਰੇ

ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਅੱਜ ਬਠਿੰਡਾ ਪੁੱਜੀ ਪਰਵਾਸੀ ਭਾਰਤੀ ਅਮਰਜੀਤ ਸਿੰਘ ਦੀ ਭੈਣ ਬੀਬੀ ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਭਰਾ ਬਿਲਕੁਲ ਚੜ੍ਹਦੀ ਕਲਾ ’ਚ ਹੈ। ਉਸ ਨੇ ਕਿਹਾ ਕਿ ਅਮਰਜੀਤ ਸਿੰਘ ਸ਼ਹੀਦ ਪਰਿਵਾਰਾਂ ਦੀ ਆਰਥਿਕ ਮਦਦ ਕਰਦਾ ਸੀ, ਜਿਸ ਕਾਰਨ ਹੀ ਉਹ ਪੰਥ ਦੋਖੀਆਂ ਦੀਆਂ ਅੱਖਾਂ ’ਚ ਰੜਕਦਾ ਸੀ, ਜਿਸ ਕਾਰਨ ਹੀ ਉਸ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸੀਨੀਅਰ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਦਾ ਕਹਿਣਾ ਸੀ ਕਿ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੋਂ ਭਾਈ ਅਮਰਜੀਤ ਸਿੰਘ ਨਾਲ ਚੁੱਕੇ ਗਏ ਦੋ ਵਿਅਕਤੀਆਂ ਬਾਰੇ ਬਠਿੰਡਾ ਪੁਲਿਸ ਸਪੱਸ਼ਟ ਕਰੇ ਕਿ ਉਹ ਕੌਣ ਸਨ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਸਿੱਖ ਸ਼ਹੀਦ ਪਰਿਵਾਰਾਂ ਦੀ ਮਦਦ ਕਰਨ ਵਾਲਿਆਂ ਨੂੰ ਝੂਠੇ ਕੇਸਾਂ ’ਚ ਫਸਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

WRITTEN BY