ਪਟਨਾ, 11 ਫਰਵਰੀ (ਪੀ. ਟੀ.)- ਬਿਹਾਰ ’ਚ ਜਾਰੀ ਰਾਜਨੀਤਕ ਸੰਕਟ ਦੇ ’ਚ ਸਾਬਕਾ ਮੁ¤ਖ ਮੰਤਰੀ ਨਿਤਿਸ਼ ਕੁਮਾਰ ਨੂੰ ਬੁ¤ਧਵਾਰ ਨੂੰ ਪਟਨਾ ਹਾਈਕੋਰਟ ਤੋਂ ਝਟਕਾ ਲਗਾ ਹੈ। ਜਾਣਕਾਰੀ ਦੇ ਅਨੁਸਾਰ, ਪਟਨਾ ਹਾਈਕੋਰਟ ਨੇ ਅ¤ਜ ਬਿਹਾਰ ਵਿਧਾਨਸਭਾ ਦੇ ਸਪੀਕਰ ਦੇ ਉਸ ਫ਼ੈਸਲੇ ’ਤੇ ਰੋਕ ਲਗਾ ਦਿ¤ਤੀ ਹੈ, ਜਿਸ ’ਚ ਮੁ¤ਖ ਮੰਤਰੀ ਜੀਵਨ ਰਾਮ ਮਾਂਝੀ ਦੇ ਸਥਾਨ ’ਤੇ ਨਿਤਿਸ਼ ਕੁਮਾਰ ਨੂੰ ਜੇਡੀਯੂ ਦੇ ਵਿਧਾਇਕ ਦਲ ਦੇ ਨੇਤਾ ਦੇ ਰੂਪ ‘ਚ ਮਾਨਤਾ ਦਿ¤ਤੀ ਗਈ ਸੀ। ਹਾਈਕੋਰਟ ਨੇ ਨਿਤਿਸ਼ ਕੁਮਾਰ ਨੂੰ ਵਿਧਾਇਕ ਦਲ ਦਾ ਨੇਤਾ ਬਣਾਏ ਜਾਣ ‘ਤੇ ਸਵਾਲ ਚੁ¤ਕਦੇ ਹੋਏ ਸਪੀਕਰ ਦੇ ਫ਼ੈਸਲੇ ‘ਤੇ ਰੋਕ ਲਗਾਈ ਤੇ ਕਿਹਾ ਕਿ ਨਿਤਿਸ਼ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਜਾਣਾ ਗ਼ੈਰਕਾਨੂੰਨੀ ਹੈ। ਹਾਈਕੋਰਟ ਨੇ ਆਪਣੀ ਟਿ¤ਪਣੀ ’ਚ ਕਿਹਾ ਕਿ ਇਸ ਮਾਮਲੇ ’ਚ
ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਦਾ ਫ਼ੈਸਲਾ ਆਉਣ ਤ¤ਕ ਬਿਹਾਰ ਵਿਧਾਨਸਭਾ ਦੇ ਸਪੀਕਰ ਦਾ ਫ਼ੈਸਲਾ ਗ਼ੈਰਕਾਨੂੰਨੀ ਹੈ। ਨਿਤਿਸ਼ ਕੁਮਾਰ ਨੇ ਅੱਜ ਦੇਰ ਸ਼ਾਮ ਨਵੀਂ ਦਿੱਲੀ ਵਿਖੇ 128 ਵਿਧਾਇਕਾਂ ਨੂੰ ਲੈ ਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਾਹਮਣੇ ਪਰੇਡ ਕੀਤੀ ਅਤੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਪੇਸ਼ ਕੀਤਾ।



