Skip to content
Independent perspectives. Global stories.
BREAKING

ਨਗਰ ਨਿਗਮ ਬਠਿੰਡਾ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ

Share this story

ਬਠਿੰਡਾ, 9 ਫਰਵਰੀ (ਗੁਰਤੇਜ ਸਿੱਧੂ/ਅਮਰਜੀਤ ਸਿੱਧੂ) : ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਨਗਰ ਨਿਗਮ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੀ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਪੇਂਡੂ ਵਿਕਾਸ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ ਨੇ ਇਹ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਇਸ ਵਿੱਚ ਸਾਰੇ ਵਰਗਾਂ  ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ, ਜਿਨ੍ਹਾਂ ’ਚ ਖੁਸਰਾ ਵਰਗ ਵੀ ਸ਼ਾਮਲ ਹੈ। ਪਾਰਟੀ ਨੇ ਤਿੰਨ ਪਹਿਲੇ ਕੌਂਸਲਰ ਦੀ ਟਿਕਟ ਕੱਟ ਵੀ ਦਿੱਤੀ ਹੇ। ਜਾਰੀ ਸੂਚੀ ਅਨੁਸਾਰ ਵਾਰਡ ਨੰਬਰ 3 ਤੋਂ ਰਜਿੰਦਰ ਸਿੰਘ ਸਿੱਧੂ, 4 ਤੋਂ ਬੀਬੀ ਰੁਪਿੰਦਰ ਕੌਰ, 5 ਤੋਂ ਸੁਖਦੇਵ ਸਿੰਘ ਬਰਾੜ, 9 ਤੋਂ ਬਲਜੀਤ ਸਿੰਘ ਰਾਜੂ ਸਰਾਂ, 11 ਤੋਂ ਇੰਜ. ਦਿਆਲ ਸਿੰਘ, 13 ਤੋਂ ਰਾਜਵਿੰਦਰ ਸਿੰਘ ਐਡਵੋਕੇਟ, 14 ਤੋਂ ਬੀਬੀ ਰਾਜਪ੍ਰੀਤ ਕੌਰ, 15 ਤੋਂ ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, 17 ਤੋਂ ਹਰਮੰਦਰ ਸਿੰਘ ਸਿੱਧੂ, 19 ਤੋਂ

ਰਜਿੰਦਰ ਸਿੰਘ ਮਾਨ, 28 ਤੋਂ ਨੀਲਮਾ ਰਾਣੀ, 29 ਤੋਂ ਤਰਲੋਚ ਸਿੰਘ, 32 ਵਾਰਡ ਤੋਂ ਸ਼ਾਮ ਲਾਲ ਜੈਨ, 33 ਤੋਂ ਬਲਵੰਤ ਰਾਏ ਨਾਥ, 36 ਤੋਂ ਮੱਖਣ ਸਿੰਘ, 38 ਤੋਂ ਬੀਬੀ ਸੰਤੋਸ਼ ਮਹੰਤ, 39 ਤੋਂ ਗੁਰਬਚਨ ਸਿੰਘ ਖੁੱਬਣ,40 ਤੋਂ ਬੀਬੀ ਸ਼ਿੰਦਰ ਕੌਰ, 44 ਤੋਂ ਨਿਰਮਲ ਸਿੰਘ ਸੰਧੂ, 45 ਤੋਂ ਸੁਖਵਿੰਦਰ ਕੌਰ, 47 ਤੋਂ ਹਰਪਾਲ ਕੌਰ, 46 ਤੋਂ ਦੇਸ ਰਾਜ ਗੁਰੂ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ। ਸ. ਮਲੂਕਾ ਨੇ ਦੱਸਿਆ ਕਿ ਰਹਿੰਦੇ 6 ਵਾਰਡਾਂ ਤੋਂ  ਪਾਰਟੀ ਟਿਕਟਾਂ ਦੀ ਸੂਚੀ ਕੱਲ੍ਹ ਜਾਰੀ ਕੀਤੀ ਜਾਵੇਗੀ। ਮੇਅਰ ਕੌਣ ਹੋਵੇਗਾ? ਸਬੰਧੀ ਪੁੱਛੇ ਜਾਣ ’ਤੇ ਮਲੂਕਾ ਨੇ ਕਿਹਾ ਕਿ ਇਹ ਫ਼ੈਸਲਾ ਚੁਣੇ ਕੌਂਸਲਰ ਪਾਰਟੀ ਸਲਾਹ ਨਾਲ ਕਰਨਗੇ। ਮਲੂਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਨ੍ਹਾਂ ਦੇ ਮੁਕਾਬਲੇ ਉਮੀਦਵਾਰ ਨਹੀਂ ਮਿਲੇ। ¦ਘੀਆਂ ਪਾਰਲੀਮੈਂਟ ਚੋਣਾਂ ’ਚ ਸ਼ਹਿਰ ’ਚੋ ਪਾਰਟੀ ਦੀ 30 ਹਜ਼ਾਰ ਵੋਟ ਘਟਣ ਸਬੰਧੀ ਪੁੱਛੇ ਜਾਣ ’ਤੇ ਮਲੂਕਾ ਨੇ ਕਿਹਾ ਕਿ ਅਸੀਂ ਆਪਣੀਆਂ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਾਂ। ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ’ਚ ਸ਼ਾਨ ਨਾਲ ਜਿੱਤ ਪ੍ਰਾਪਤ ਕਰਕੇ ਆਪਣਾ ਮੇਅਰ ਬਣਾਵੇਗੀ।

WRITTEN BY