ਕੇਲਾਂਗ, 2 ਅਗਸਤ (ਵਿਸ਼ਵ ਵਾਰਤਾ)-ਹਿਮਾਚਲ ਪ੍ਰਦੇਸ਼ ਦੇ ਲਾਹੌਰ-ਸਪੀਤੀ ਜ਼ਿਲ੍ਹੇ ਦੇ ਚਨਗੁਟ ਪਿੰਡ ਵਿਚ ਬੱਦਲ ਫਟਣ ਨਾਲ ਸੜਕਾਂ, ਪੁਲ ਅਤੇ ਸੈਂਕੜੇ ਪਸ਼ੂ ਵਹਿ ਗਏ ਹਨ। ਪੁਲਿਸ ਨੇ ਅੱਜ ਦੱਸਿਆ ਕਿ ਬੀਤੀ ਰਾਤ ਮਾਇਰ ਇਲਾਕੇ ਵਿਚ ਕਰੀਬ 100 ਪਸ਼ੂ, ਇਕ ਪੁਲ ਅਤੇ 50 ਮੀਟਰ ਲੰਬੀ ਸੜਕ ਪੂਰੀ ਤਰ੍ਹਾਂ ਵਹਿ ਗਈ। ਡਿਪਟੀ ਕਮਿਸ਼ਨਰ ਬੀ.ਐਸ ਠਾਕੁਰ ਨੇ ਕਿਹਾ ‘ਬੱਦਲ ਫਟਣ ਸਮੇਂ ਭੇੜ ਅਤੇ ਬੱਕਰੀਆਂ ਪੁਲ ਪਾਰ ਕਰ ਰਹੇ ਸਨ। ਕਰੀਬ 90 ਤੋਂ 100 ਪਸ਼ੂ ਪੁਲ ਦੇ ਨਾਲ ਹੀ ਵਹਿ ਗਏ।’ ਜਨਜੀਵਨ ਦੇ ਨੁਕਸਾਨ ਦੀ ਫ਼ਿਲਹਾਲ ਕੋਈ ਖ਼ਬਰ ਨਹੀਂ ਹੈ। ਉਪ ਜ਼ਿਲ੍ਹਾ ਅਧਿਕਾਰੀ ਆਰ ਕੇ ਠਾਕੁਰ ਰਾਤ ਸਮੇਂ ਹੀ ਮੌਕੇ ‘ਤੇ ਪਹੁੰਚ ਗਏ ਸਨ। ਪਿੰਡ ਵਿਚ ਨੁਕਸਾਨ ਅਤੇ ਮੁਰੰਮਤ ਕਾਰਜ ਦਾ ਜਾਇਜ਼ਾ ਲੈਣ ਦੇ ਮੱਦੇਨਜ਼ਰ ਸਥਾਨਕ ਕਾਰਵਾਈ ਅਭਿਆਨ ਅਤੇ ਦੂਸਰੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਸਨ। ਇਸ ਪਿੰਡ ਨੂੰ ਕਰੀਬ 10 ਸਾਲ ਪਹਿਲਾਂ ਹੀ ਇਸੇ ਤਰ੍ਹਾਂ ਦੀ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਸੀ।