ਨਵੀਂ ਦਿੱਲੀ, 6 ਫਰਵਰੀ (ਪੀ. ਟੀ.)- ਦਿੱਲੀ ’ਚ ਕੱਲ੍ਹ ਹੋਣ ਜਾ ਰਹੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਲੋਕ ਮਤ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ ਪਰ ਭਾਜਪਾ ਨੇ ਇਸ ਤੋਂ ਇਨਕਾਰ ਕੀਤਾ ਹੈ। ਆਮ ਆਦਮੀ ਪਾਰਟੀ ਦੇ ਉਭਾਰ ਦੇ ਨਾਲ ਰਾਸ਼ਟਰੀ ਰਾਜਧਾਨੀ ਦੀ ਕਮਾਨ ਹਾਸਲ ਕਰਨ ਦੀ ਜੰਗ ਰੋਚਕ ਹੋ ਗਈ ਹੈ। ਪੂਰੀ ਤਰ੍ਹਾਂ ਮੋਦੀ ਦੇ ਅਕਸ ‘ਤੇ ਨਿਰਭਰ ਭਾਜਪਾ ਨੂੰ ਆਪ ਸਖਤ ਟੱਕਰ ਦਿੰਦੀ ਪ੍ਰਤੀਤ ਹੋ ਰਹੀ ਹੈ।



