Skip to content
Independent perspectives. Global stories.
BREAKING

ਮਤੰਗ ਸਿੰਘ ਗ੍ਰਿਫ਼ਤਾਰੀ ਮਾਮਲਾ : ਗ੍ਰਹਿ ਸਕੱਤਰ ਅਨਿਲ ਗੋਸਵਾਮੀ ਦੀ ਛੁੱਟੀ ਦੇ ਆਸਾਰ

Share this story

ਰਾਜਨਾਥ ਨੇ ਗ੍ਰਹਿ ਸਕੱਤਰ ਅਤੇ ਸੀ.ਬੀ.ਆਈ. ਪ੍ਰਮੁੱਖ ਨੂੰ ਕੀਤਾ ਤਲਬ
Page-1_09 ਨਵੀਂ ਦਿੱਲੀ, 4 ਫਰਵਰੀ (ਪੀ. ਟੀ. ਲਾਇਵ)- ਕੇਂਦਰ ਸਰਕਾਰ ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੂੰ ਅਹੁਦੇ ਤੋਂ ਹਟਾ ਸਕਦੀ ਹੈ। ਗ੍ਰਹਿ ਸਕੱਤਰ ਨੇ ਕਥਿਥ ਰੂਪ ਵਿੱਚ ਇਹ ਸਵਿਕਾਰ ਕਰ ਲਿਆ ਹੈ ਕਿ ਸ਼ਾਰਦਾ ਚਿੱਟਫੰਡ ਘਪਲੇ ਦੇ ਸਬੰਧ ਵਿੱਚ ਹਾਲ ਹੀ ਵਿੱਚ ਗ੍ਰਿਫਤਾਰ ਕੀਤੇ ਗਏ ਇੱਕ ਰਾਜਨੇਤਾ ਦੀ ਤਰਫੋਂ ਉਨ੍ਹਾਂ ਨੇ ਸੀਬੀਆਈ ਨੂੰ ਫੋਨ ਕੀਤਾ ਸੀ। ਸੂਤਰਾਂ ਮੁਤਾਬਿਕ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਸ੍ਰੀ ਅਨਿਲ ਗੋਸਵਾਮੀ ਨੂੰ ਇਨ੍ਹਾਂ ਰਿਪੋਰਟਾਂ ਬਾਰੇ ਸਫਾਈ ਦੇਣ ਲਈ ਆਖਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸੀ ਨੇਤਾ ਮਤੰਗ ਸਿੰਘ ਨੂੰ ਸੀਬੀਆਈ ਨੇ ਸ਼ਾਰਦਾ ਚਿੱਟਫੰਡ ਘਪਲੇ ਵਿੱਚ ਗ੍ਰਿਫਤਾਰ ਕੀਤਾ ਹੈ। ਸਾਬਕਾ ਮੰਤਰੀ ਦੀ ਗ੍ਰਿਫਤਾਰੀ ਰੁਕਵਾਉਣ ਲਈ ਕੇਂਦਰੀ ਗ੍ਰਹਿ ਸਕੱਤਰ ਨੇ ਸੀਬੀਆਈ ਨੂੰ ਫੋਨ ਕੀਤਾ ਸੀ। ਦੱਸਿਆ ਜਾਂਦਾ

ਹੈ ਕਿ ਇਸ ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਵੀ ਦੇ ਦਿੱਤੀ ਹੈ। ਇਸ ਸਬੰਧੀ ਅਗਲਾ ਕਦਮ ਕੀ ਹੋਵੇਗਾ ਇਸ ਦਾ ਫੈਸਲਾ ਪ੍ਰਧਾਨ ਮਤੰਰੀ ਅਤੇ ਗ੍ਰਹਿ ਮੰਤਰੀ ਮਿਲ ਕੇ ਕਰਨਗੇ। ਸੰਭਵ ਤੌਰ ’ਤੇ 7 ਫਰਵਰੀ ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਇੱਸ ਮਾਮਲੇ ਉੱਪਰ ਕੋਈ ਫੈਸਲਾ ਲਿਆ ਜਾਵੇਗਾ। ਚੋਣਾਂ ਕਾਰਨ ਕੇਂਦਰ ਸਰਕਾਰ ਇਸ ਸਬੰਧੀ ਤੁਰੰਤ ਫੈਸਲਾ ਲੈਣ ਤੋਂ ਝਿਜਕ ਰਹੀ ਹੈ, ਕਿਉਂਕਿ ਦਿੱਲੀ ਵਿੱਚ ਚੋਣਾਂ ਦੌਰਾਨ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਕੇਂਦਰੀ ਗ੍ਰਹਿ ਸਕੱਤਰ ਕੋਲ ਹੈ। ਸ੍ਰੀ ਗੋਸਵਾਮੀ 2 ਸਾਲ ਦੇ ਕਾਰਜਕਾਲ ਤੋਂ ਬਾਅਦ ਇਸ ਸਾਲ ਜੁਲਾਈ ਮਹੀਨੇ ਸੇਵਾਮੁਕਤ ਹੋਣੇ ਹਨ। ਜੇਕਰ ਸ੍ਰੀ ਗੋਸਵਾਮੀ ਨੂੰ ਹਟਾਇਆ ਜਾਂਦਾ ਹੈ ਤਾਂ ਮੋਦੀ ਸਰਕਾਰ ਲਈ ਸਮੇਂ ਤੋਂ ਪਹਿਲਾਂ ਅਹੁਦੇ ਤੋਂ ਹਟਾਉਣ ਦਾ ਇਹ ਤੀਸਰਾ ਮਾਮਲਾ ਹੋਵੇਗਾ। ਇਸ ਤੋਂ ਪਹਿਲਾਂ ਕੇਂਦਰੀ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੂੰ 7 ਮਹੀਨੇ ਪਹਿਲਾਂ ਹੀ ਹਟਾ ਦਿੱਤਾ ਗਿਆ। ਇਸੇ ਤਰ੍ਹਾਂ ਡੀਆਰਡੀਓ ਦੇ ਮੁਖੀ ਅਵਿਨਾਸ਼ ਚੰਦਰ ਨੂੰ ਵੀ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਿੱਤੀ ਗਈ ਹੈ।
ਇੱਕ ਹੋਰ ਰਿਪੋਰਟ ਮੁਤਾਬਿਕ  ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਅੱਜ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਅਤੇ ਫਿਰ ਸੀ.ਬੀ.ਆਈ. ਡਾਈਰੈਕਟਰ ਨੂੰ ਆਪਣੇ ਦਫ਼ਤਰ ਤਲਬ ਕੀਤਾ।
ਗ੍ਰਹਿ ਮੰਤਰੀ ਨੇ ਅੱਜ ਸਵੇਰੇ ਦਫਤਰ ਆਉਣ ਦੇ ਕੁਝ ਸਮੇਂ ਬਾਅਦ ਗੋਸਵਾਮੀ ਨੂੰ ਤਲਬ ਕੀਤਾ। ਉਨ੍ਹਾਂ ਨੇ ਲਗਭਗ ਇਕ ਘੰਟੇ ਤੱਕ ਚਰਚਾ ਕੀਤੀ।ਇਸ ਮੁਲਾਕਾਤ ਤੋਂ ਬਾਅਦ ਰਾਜਨਾਥ ਨੇ ਸੀ.ਬੀ.ਆਈ. ਡਾਇਰੈਟਕਰ ਅਨਿਲ ਸਿਨ੍ਹਾ ਨੂੰ ਬੁਲਾਇਆ ਗਿਆ। ਸੰਭਾਵਨਾ ਹੈ ਕਿ ਉਨ੍ਹਾਂ ਤੋਂ ਮਤੰਗ ਸਿੰਘ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੋਈਆਂ ਘਟਨਾਵਾਂ ਦੇ ਬਾਰੇ ‘ਚ ਪੁੱਛਿਆ ਗਿਆ।ਕੇਂਦਰੀ ਗ੍ਰਹਿ ਸਕੱਤਰ ਵਾਂਗ ਉਨ੍ਹਾਂ ਨੇ ਵੀ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਹ ਮਾਮਲਾ ਸਿਆਸੀ ਖੇਤਰਾਂ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮੋਦੀ ਸਰਕਾਰ ਲਈ ਇਸ ਮਾਮਲੇ ਉੱਪਰ ਫੈਸਲਾ ਲੈਣਾ ਇੱਕ ਚੁਣੌਤੀ ਹੋਵੇਗੀ।

WRITTEN BY