Skip to content
Independent perspectives. Global stories.
BREAKING

ਕੈਬਨਿਟ ਮੰਤਰੀ ਮਿੱਤਲ ਵੱਲੋਂ ਕੀਤੇ ਉਦਘਾਟਨਾਂ ਨੂੰ ਰਾਣਾ ਨੇ ਕੀਤਾ ਚੈ¦ਿਜ

Share this story

Page-1_27 ਸ਼੍ਰੀ ਅਨੰਦਪੁਰ ਸਾਹਿਬ, 3 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਅੱਜ ਹੋਟਲ ਹੋਲੀਸਿਟੀ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਮਿੱਤਲ ਨੂੰ ਇਹ ਗੱਲ ਸ਼ੋਭਾ ਨਹੀ ਦਿੰਦੀ ਕਿ ਉਹ ਤਿੰਨ ਸਾਲ ਪੁਰਾਣੇ ਬੱਸ ਅੱਡੇ ਤੇ ਆਦਰਸ਼ ਸਕੂਲ ਦਾ ਉਦਘਾਟਨ ਕਰਨ। ਉਨ੍ਹਾਂ ਕਿਹਾ ਕਿ ਇਹ ਬੱਸ ਅੱਡਾ ਅਤੇ ਸਕੂਲ ਦੀ ਇਮਾਰਤ ਕੇਂਦਰ ਦੇ ਪੈਸੇ ਨਾਲ ਪਿਛਲੇ ਤਿੰਨ ਸਾਲਾਂ ਤੋ ਬਣ ਕੇ ਲੋਕ ਅਰਪਣ ਕੀਤੀ ਗਈ ਸੀ ਪਰ ਬੀਤੇ ਕੱਲ ਅਚਾਨਕ ਹੀ ਮਿੱਤਲ ਨੇ ਇਸਦਾ ਉਦਘਾਟਨ ਕਰਕੇ ਨਵਾਂ ਕੰਮ ਕਰ ਦਿਤਾ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਕੇ ਮਿੱਤਲ ਨੇ ਰਾਜਨੀਤਕ ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਕਿਉਂਕਿ ਜਿਹੜੀ ਚੀਜ਼ ਪਹਿਲਾਂ ਹੀ ਲੋਕ ਅਰਪਣ ਹੋ ਗਈ ਹੋਵੇ ਊਸ ਦਾ

ਉਦਘਾਟਨ ਕਰਨਾ ਕਿਸੇ ਵੀ ਤਰਾਂ ਜ਼ਾਇਜ਼ ਨਹੀ ਕਿਹਾ ਜਾ ਸਕਦਾ। ਰਾਣਾ ਨੇ ਇਸ ਸਾਰੇ ਘਟਨਾਕਰਮ ਨੂੰ ਨਗਰ ਕੌਂਸਲ ਤੋ ਪ੍ਰੇਰਿਤ ਦੱਸਿਆ ਅਤੇ ਇਸਨੂੰ ਘਟੀਆ ਹੱਥਕੰਡੇ ਕਰਾਰ ਦਿਤਾ। ਇਕ ਸੁਆਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਵਿਚ ਨਗਰ ਕੌਂਸਲ ਚੋਣਾਂ ਪਾਰਟੀ ਨਿਸ਼ਾਨ ਤੇ ਨਹੀ ਲੜੀਆਂ ਜਾਣਗੀਆਂ ਤੇ ਸਾਰੇ ਵਾਰਡਾਂ ਵਿਚ ਉਮੀਦਵਾਰ ਖੜੇ ਕੀਤੇ ਜਾਣਗੇ। ਪੀ ਪੀ ਪਾਰਟੀ ਨਾਲ ਸਮਝੋਤੇ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਅਸੀ ਪੀਪੀ ਨਾਲ ਕੋਈ ਸਮਝੋਤਾ ਨਹੀ ਕਰਾਂਗੇ। ਉਨ੍ਹਾਂ ਕੇਂਦਰ ਸਰਕਾਰ ਵਲੋ ਅਨੰਦਪੁਰ ਸਾਹਿਬ ਦੇ ਵਿਕਾਸ ਲਈ ਆਈ 105 ਕਰੋੜ ਰੁਪਏ ਦੀ ਰਾਸ਼ੀ ਦਾ ਗਲਤ ਉਪਯੋਗ ਕਰਨ ਦੇ ਦੋਸ਼ ਲਾਏ ਤੇ ਕਿਹਾ ਕਿ ਇਸ ਪੈਸੇ ਚੌਂ ਵੱਡੀ ਪੱਧਰ ਤੇ ਹੇਰਾ ਫੇਰੀ ਹੋਈ ਤੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਗਿਆ।  ਉਨ੍ਹ੍ਰਾਂ ਕਿਹਾ ਕਿ ਹੋਲੇ ਮਹੱਲੇ ਤੇ ਕਾਂਗਰਸ ਵਲੋ ਵਿਸ਼ਾਲ ਕਾਨਫਰੰਸ ਕੀਤੀ ਜਾਵੇਗੀ ਤੇ ਅਕਾਲੀ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇਗਾ। ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਹਰਜੀਤ ਸਿੰਘ ਜੀਤਾ, ਰਾਣਾ ਰਣ ਬਹਾਦਰ ਸਿੰਘ, ਬਲਬੀਰ ਸਿੰਘ ਚਾਨਾ, ਪ੍ਰੇਮ ਸਿੰਘ ਬਾਸੋਵਾਲ, ਡਾ:ਆਤਮਾ ਸਿੰਘ ਰਾਣਾ, ਮੋਹਣ ਸਿੰਘ ਭਸੀਨ, ਰਾਜ ਕੁਮਾਰ, ਪ੍ਰੇਮ ਕੁਮਾਰ ਸਲੂਰੀਆ, ਰਾਮ ਪਿਆਰੀ ਗੰਗਾ ਆਦਿ ਹਾਜਰ ਸਨ।

WRITTEN BY