Skip to content
Independent perspectives. Global stories.
BREAKING

ਸੰਗਰੂਰ ਦੇ ਕੋਲਾ ਪਾਰਕ ਦੇ ਹੈਲਥ ਕੇਅਰ ਸੈਂਟਰ ਵਿੱਚ ਝੜਪ, ਇੱਕ ਜ਼ਖਮੀ

Share this story

ਸੰਗਰੂਰ, 3 ਫਰਵਰੀ (ਹਰਜੀਤ ਸਿੰਘ ਹਸਨਪੁਰੀ)- ਇੱਥੇ ਕੋਲਾ ਪਾਰਕ ਮਾਰਕੀਟ ਵਿੱਚ ਸਥਿਤ ਹੈਲਥ ਕੇਅਰ ਸੈਂਟਰ ਵਿੱਚ ਹੋਈ ਆਪਸੀ ਝੜਪ ਵਿੱਚ ਸਟੋਰ ਦੀ ਇੱਕ ਸਾਬਕਾ ਹੈਲਪਰ ਜ਼ਖਮੀ ਹੋ ਗਈ ਜਿਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹਸਪਤਾਲ ’ਚ ਦਾਖਲ ਜਖ਼ਮੀ ਸਾਬਕਾ ਹੈਲਪਰ ਨੇ ਦੋਸ਼ ਲਾਇਆ ਕਿ ਜਦੋਂ ਉਹ ਤਨਖ਼ਾਹ ਲੈਣ ਗਈ ਤਾਂ ਸੰਸਥਾ ਦੀ ਇੰਚਾਰਜ ਨੇ ਉਸਨੂੰ ਅਪਮਾਨਿਤ ਕੀਤਾ  ਅਤੇ ਉਸ ਦੀ ਕੁੱਟਮਾਰ ਕਰਕੇ ਸੈਂਟਰ ’ਚੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਸੈਂਟਰ ਦੀ ਇੰਚਾਰਜ ਡਾਕਟਰਾਂ ਨੇ ਕੁੱਟਮਾਰ ਦੇ ਦੋਸ਼ਾਂ ਨੂੰ  ਨਕਾਰਦਿਆਂ ਦੋਸ਼ ਲਾਇਆ ਕਿ ਸਾਬਕਾ ਹੈਲਪਰ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਹੋਰ ਵਿਅਕਤੀਆਂ ਨੂੰ ਨਾਲ ਲਿਆ ਕਿ ਦਫ਼ਤਰ ਵਿੱਚ ਉਸ ਨਾਲ ਬਦਸਲੂਕੀ ਕੀਤੀ ਅਤੇ ਸੈਂਟਰ ਦੇ ਇੱਕ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ ਗਈ। ਇੱਥੇ ਕੌਲਾ ਪਾਰਕ ਮਾਰਕੀਟ ’ਚ ਸਥਿਤ ਮੈਡੀ ਲਾਈਫ਼ ਆਯੂਰਵੈਦਿਕ ਸੈਂਟਰ ਵਿੱਚ ਅੱਜ ਦੁਪਹਿਰੇ ਉਸ ਸਮੇਂ

  ਹੰਗਾਮਾ ਹੋ ਗਿਆ ਜਦੋਂ ਪਰਮਿੰਦਰ ਕੌਰ ਨਾਮੀ ਸਾਬਕਾ ਹੈਲਪਰ ਆਪਣੀ ਇੱਕ ਮਹੀਨੇ  ਦੀ ਬਕਾਇਆ ਤਨਖਾ ਲੈਣ ਲਈ ਸੈਂਟਰ ਪੁੱਜੀ। ਪਰਮਿੰਦਰ ਕੌਰ ਨੇ ਦੱਸਿਆ ਕਿ ਤਨਖਾਹ ਮੰਗਣ ’ਤੇ ਸੈਂਟਰ ਦੀ ਇੰਚਾਰਜ ਡਾਕਟਰ ਨੇ ਉਸਨੂੰ ਜਾਤੀ ਤੌਰ ’ਤੇ ਅਪਮਾਨਿਤਕੀਤਾ ਅਤੇ ਕੁੱਟਮਾਰ ਕਰਦਿਆਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਜ਼ਖਮੀ ਪਰਮਿੰਦਰ ਕੌਰ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਸੈਂਟਰ ਦੀ ਇੰਚਾਰਜ ਡਾ  ਮੁਕੇਸ਼ ਸਾਰਦਾ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਹਫ਼ਤਾ ਪਹਿਲਾਂ ਹੈਲਪਰ ਪਰਮਿੰਦਰ ਕੌਰ ਨੂੰ ਕੰਮ ਤੋਂ ਹਟਾ ਦਿੱਤਾ ਗਿਆ ਸੀ ਅੱਜ  ਜਦੋਂ ਉਹ ਸੈਂਟਰ ’ਚ ਆਈ ਤਾ ਉਨ੍ਹਾਂ ਉਸਨੇ ਕਿਹਾ ਕਿ ਸ਼ਾਮ ਨੂੰ ਹਿਸਾਬ ਕਰਕੇ ਉਸਦੀ ਤਨਖ਼ਾਹ ਦੇ ਦਿੱਤੀ ਜਾਵੇਗੀ ਪਰ ਉਹ ਗੁੱਸੇ ’ਚ ਉ¤ਥੋਂ ਚਲੀ ਗਈ ਅਤੇ ਬਾਅਦ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਤੇ ਕਈ ਨੌਜਵਾਨਾਂ ਨੂੰ ਨਾਲ ਲਿਆ ਕੇ ਸੇੈਂਟਰ ਵਿੱਚ ਹੰਗਾਮਾ ਕੀਤਾ ।ਉਸ ਅਤੇ ਸਟਾਫ ਨਾਲ ਦੁਰਵਿਵਹਾਰ ਕਰਦਿਆਂ ਇੱਕ ਮੁਲਾਜ਼ਮ ਦੀ ਕੁੱਟਮਾਰ ਵੀ ਕੀਤੀ ਗਈ। ਸ਼੍ਰੀਮਤੀ ਸ਼ਾਰਦਾ ਨੇ ਕਿਹਾ ਕਿ ਉਸਨੇ  ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈੇ। ਸਿਟੀ ਪੁਲੀਸ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

WRITTEN BY