Skip to content
Independent perspectives. Global stories.
BREAKING

ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਪੀੜਤ ਪਰਿਵਾਰ ਅਦਾਲਤ ਪੁੱਜਾ

Share this story

ਫਰੀਦਕੋਟ, 2 ਫਰਵਰੀ (ਜਸਬੀਰ)- ਅਕਤੂਬਰ 2014 ਵਿੱਚ ਕਥਿਤ ਤੌਰ ’ਤੇ ਆੜ੍ਹਤੀਆਂ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਪਾਲ ਸਿੰਘ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਕਰਵਾਉਣ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਹੈ। ਅਦਾਲਤ ਨੇ ਕਿਸਾਨ ਪਾਲ ਸਿੰਘ ਦੇ ਲੜਕੇ ਕਾਲਾ ਮੁਹੰਮਦ ਦੀ ਸ਼ਿਕਾਇਤ ਉੱਪਰ ਕਾਰਵਾਈ ਕਰਦਿਆਂ ਐੱਸ.ਐੱਚ.ਓ ਸਾਦਿਕ ਨੂੰ ਇਸ ਮਾਮਲੇ ਵਿੱਚ 4 ਮਾਰਚ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਕਿਸਾਨ ਪਾਲ ਸਿੰਘ ਨੇ ਅਕਤੂਬਰ 2014 ਵਿੱਚ ਕੁਝ ਆੜ੍ਹਤੀਆਂ ਤੋਂ ਤੰਗ ਆ ਕੇ ਨਹਿਰ ਵਿੱਚ ਛਾਲ ਮਾਰ ਦੇ ਆਪਣੀ ਜੀਵਨ ਲੀਲਾ ਖਤਮ  ਕਰ ਲਈ ਸੀ। ਇਸ ਮਾਮਲੇ ਵਿੱਚ  ਪੁਲੀਸ ਨੇ ਕਾਲਾ ਮੁਹੰਮਦ ਦੀ ਸ਼ਿਕਾਇਤ ਦੇ ਅਧਾਰ ’ਤੇ ਪਿੰਡ ਦੇ ਹੀ ਚਾਰ ਆੜ੍ਹਤੀਆਂ ਖਿਲਾਫ਼ ਮਰਨ ਲਈ ਮਜਬੂਰ ਕਰਨ ਸਬੰਧੀ ਮਾਮਲਾ ਦਰਜ ਕਰ ਲਿਆ ਸੀ ਪਰੰਤੂ ਇਸ ਮਾਮਲੇ ਵਿੱਚ ਕੋਈ ਵੀ ਮੁਲਜ਼ਮ ਗ੍ਰਿਫ਼ਤਾਰੀ ਨਹੀਂ ਕੀਤਾ ਗਿਆ ਸੀ। ਪੀੜ੍ਹਤ ਪਰਵਾਰ ਨੇ ਦੱਸਿਆ ਕਿ ਪੁਲੀਸ ਜਾਂਚ ਦੇ ਬਹਾਨੇ ਖੁਦਕੁਸ਼ੀ ਦੇ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ, ਇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਜੁਡੀਸ਼ੀਅਲ ਮੈਜਿਸਟਰੇਟ ਸ਼੍ਰੀ ਸਤੀਸ਼ ਕੁਮਾਰ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 4 ਮਾਰਚ ਨੂੰ ਰੱਖੀ ਹੈ।

WRITTEN BY