Skip to content
Independent perspectives. Global stories.
BREAKING

ਸਾਊਦੀ ਅਰਬ ਦੇ ਬਾਦਸ਼ਾਹ ਸ਼ਾਹ ਅਬਦੁੱਲਾ ਦਾ ਦੇਹਾਂਤ

Share this story

Page-1_17 ਰਿਆਦ, 23 ਜਨਵਰੀ (ਪੀ. ਟੀ.)- ਸਾਊਦੀ ਅਰਬ ਦੇ ਬਾਦਸ਼ਾਹ ਅਬਦੁੱਲਾ ਬਿਨ ਅਬਦੁਲ ਅਜ਼ੀਜ਼ ਦਾ ਦਿਹਾਂਤ ਹੋ ਗਿਆ ਹੈ। ਉਹ 91 ਸਾਲ ਦੇ ਸਨ। ਇਕ ਅਧਿਕਾਰਕ ਬਿਆਨ ‘ਚ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਗਈ। ਰਾਇਲ ਕੋਰਟ ਤੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਕਿ ਕ੍ਰਾਊਨ ਪ੍ਰਿੰਸ ਸਲਮਾਨ ਅਬ ਸਾਉਦੀ ਦੇ ਨਵੇਂ ਬਾਦਸ਼ਾਹ ਹੋਣਗੇ। ਅਬਦੁੱਲਾ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਨੂੰ ਦਸੰਬਰ ‘ਚ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਉਨ੍ਹਾਂ ਨੂੰ ਕਈ ਦਿਨਾਂ ਤੋਂ ਟਿਊਬ ਦੇ ਰਾਹੀਂ ਆਕਸੀਜਨ ਦਿੱਤੀ ਜਾ ਰਹੀ ਸੀ। ਸਾਉਦੀ ਅਰਬ ਦੇ ਸਰਕਾਰੀ ਟੀ.ਵੀ. ਚੈਨਲ ਨੇ ਸ਼ੁੱਕਰਵਾਰ ਕੁਰਾਨ ਦੀ ਤਿਲਾਵਤ ਰੋਕ ਕੇ ਸ਼ਾਹ ਅਬਦੁੱਲਾ ਦੇ ਦਿਹਾਂਤ ਦਾ ਐਲਾਨ ਕੀਤਾ।

WRITTEN BY