Skip to content
Independent perspectives. Global stories.
BREAKING

ਭਾਰਤ ਪਿੱਛੋਂ ਪਾਕਿ ਵੀ ਅੱਤਵਾਦੀ ਰਿਪੋਰਟਿੰਗ ਨੂੰ ਲੈ ਕੇ ਮੀਡੀਆ ’ਤੇ ਸਖ਼ਤੀ ਕਰਨ ਲੱਗਾ

Share this story

ਅੱਤਵਾਦੀਆਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਰਿਪੋਰਟਿੰਗ ਕਰ ਰਹੀ ਹੈ ਉਨ੍ਹਾਂ ਦੇ ਹੌਂਸਲੇ ਬੁ¦ਦ

ਇਸਲਾਮਾਬਾਦ  -ਭਾਰਤ ਸਰਕਾਰ ਦੀ ਤਰ੍ਹਾਂ ਪਾਕਿਸਤਾਨ ਸਰਕਾਰ ਵੀ ਅੱਤਵਾਦ ਸਬੰਧੀ ਰਿਪੋਰਟਿੰਗ ਨੂੰ ਲੈ ਕੇ ਮੀਡੀਆ ਦਾ ਮੂੰਹ ਬੰਦ ਕਰਨ ’ਤੇ ਉਤਾਰੂ ਹੋ ਗਈ ਹੈ। ਅੱਜ ਪਾਕਿਸਤਾਨ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜੋ ਪਾਕਿਸਤਾਨੀ ਚੈਨਲ ਅੱਤਵਾਦੀ ਸਰਗਰਮੀਆਂ ਦਾ ਪ੍ਰਸਾਰਨ ਨਾ ਕਰਨ ਦੀਆਂ ਸਰਕਾਰੀ ਅਪੀਲਾਂ ਦੀ ਉਲੰਘਣਾ ਕਰਨਗੇ, ਸਰਕਾਰ ਉਨ੍ਹਾਂ ਉਪਰ ਸ਼ਿਕੰਜਾ ਕੱਸਣ ਲਈ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ। ਇਥੇ ਜਿਕਰਯੋਗ ਹੈ ਕਿ ਹਾਲ ਹੀ ਵਿੱਚ ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੇ ਵੀ ਮੀਡੀਆ ਚੈਨਲਾਂ ਉਪਰ ਦੋਸ਼ ਲਗਾਇਆ ਹੈ ਕਿ ਉਹ ਅੱਤਵਾਦ ਸਬੰਧੀ ਮਾਮਲਿਆਂ ’ਤੇ ਰਿਪੋਰਟਿੰਗ ਕਰਦਿਆਂ ਸਰਕਾਰ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਸਬੰਧੀ ਰਿਪੋਰਟਿੰਗ ਨੂੰ ਲੈ ਕੇ ਸਰਕਾਰ ਨੂੰ ਮੀਡੀਆ ਚੈਨਲਾਂ ਨੂੰ ਕੰਟਰੋਲ ਵਿੱਚ ਕਰਨ ਲਈ ਨਿਯਮ ਕਾਨੂੰਨ ਬਣਾਉਣੇ ਪੈਣਗੇ। ਪਾਕਿਸਤਾਨ ਸਰਕਾਰ ਮੀਡੀਆ ਉਪਰ

ਅੱਤਵਾਦੀ ਸਰਗਰਮੀਆਂ ਦੀ ਕਵਰੇਜ ਰੋਕਣ ਲਈ ਪ੍ਰਬੰਧ ਕਰਨ ਤਹਿਤ ਵਿਸ਼ੇਸ਼ ਆਰਡੀਨੈਸ ਲੈ ਕੇ ਆ ਰਹੇ ਹਨ। ਪਾਕਿਸਤਾਨ ਵਿੱਚ ਅੱਤਵਾਦ ਨੂੰ ਰੋਕਣ ਲਈ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਦਿਖਾਈ ਦੇ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਪਾਕ ਮੀਡੀਆ ਪੂਰੀ ਦੁਨੀਆ ਵਿੱਚ ਅੱਤਵਾਦੀ ਨੇਤਾਵਾਂ, ਅੱਤਵਾਦੀ ਸੰਗਠਨਾਂ, ਉਨ੍ਹਾਂ ਦੇ ਪ੍ਰੋਗਰਾਮਾਂ ਅਤੇ ਹਥਿਆਰਾਂ ਬਾਰੇ ਬੇਲੋੜੀ ਰਿਪੋਰਟਿੰਗ ਕਰਦਾ ਰਹਿੰਦਾ ਹੈ ਜਿਸ ਨਾਲ ਅੱਤਵਾਦੀਆਂ ਦੇ ਹੌਸਲੇ ਬੁਲੰਦ ਹੁੰਦੇ ਹਨ। ਪਾਕਿਸਤਾਨੀ ਬੁਲਾਰੇ ਦਾ ਕਹਿਣਾ ਹੈ ਕਿ ਸਰਕਾਰ ਵੱਖ-ਵੱਖ ਮੀਡੀਆ ਗਰੁੱਪਾਂ ਨੂੰ ਅੱਤਵਾਦੀਆਂ ਸਬੰਧੀ ਕਵਰੇਜ ਨਾ ਕਰਨ ਸਬੰਧੀ ਅਪੀਲਾਂ ਕਰ ਚੁੱਕੀ ਹੈ ਪਰ ਮੀਡੀਆ ਗਰੁੱਪ ਇਨ੍ਹਾਂ ਅਪੀਲਾਂ ਨੂੰ ਇੱਕ ਕੰਨੋ ਸੁਣ ਦੂਜੇ ਕੰਨੋ ਕੱਢ ਸੁੱਟਦੇ ਹਨ। ਇਸ ਲਈ ਸਰਕਾਰ ਨੇ ਮੀਡੀਆ ਗਰੁੱਪਾਂ ’ਤੇ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ।

WRITTEN BY