ਨਵੀਂ ਦਿ¤ਲੀ, 19 ਜਨਵਰੀ (ਪੀ. ਟੀ.)- ਕਾਂਗਰਸ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ ( ਆਪ ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਉਸ ਟਿ¤ਪਣੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਜਿਸ ‘ਚ ਉਨ੍ਹਾਂ ਨੇ ਮਤਦਾਤਾ ਵਾਂ ਨੂੰ ਕਿਹਾ ਸੀ ਕਿ ਜੇਕਰ ਭਾਜਪਾ ਤੇ ਕਾਂਗਰਸ ਦੇ ਲੋਕ ਪੈਸੇ ਦੀ ਪੇਸ਼ਕਸ਼ ਕਰਨ ਤਾਂ ਉਹ ਮਨਾ ਨਾ ਕਰਨ ਪਰ ਵਿਧਾਨਸਭਾ ਚੋਣ ‘ਚ ਵੋਟ ‘ਆਪ‘ ਨੂੰ ਹੀ ਦੇਣ। ਮੁ¤ਖ ਚੋਣ ਕਮਿਸ਼ਨਰ ਐਚਐਸ ਬ੍ਰਹਮਾ ਨੂੰ ਕੀਤੀ ਗਈ ਆਪਣੀ ਸ਼ਿਕਾਇਤ ‘ਚ ਕਾਂਗਰਸ ਦੇ ਸਕ¤ਤਰ ਕੇ ਸੀ ਮਿ¤ਤਲ ਨੇ ਕਿਹਾ ਕਿ ਇਸ ਤਰ੍ਹਾਂ ਦੀ ਟਿ¤ਪਣੀ ਕਰਕੇ ਕੇਜਰੀਵਾਲ ਲੋਕਾਂ ਨੂੰ ਮਤਦਾਨ ਲਈ ਰਿਸ਼ਵਤ ਲੈਣ ਲਈ ਉਕਸਾ ਰਹੇ ਹਨ।
ਕਾਂਗਰਸ ਵੱਲੋਂ ਕੇਜਰੀਵਾਲ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ



